ਨਾਜ਼ੀ ਜਰਮਨੀ
ਜਰਮਨੀ ਦੇ 1933 ਤੋਂ 1945 ਤੱਕ ਅਡੋਲਫ਼ ਹਿਟਲਰ ਦੇ ਰਾਜ ਨੂੰ ਨਾਜ਼ੀ ਜਰਮਨੀ ਆਖਿਆ ਜਾਂਦਾ ਹੈ। ਇਸ ਹਕੂਮਤ ਨੂੰ ਤੀਸਰੀ ਰਾਇਖ਼ ਵੀ ਕਿਹਾ ਜਾਂਦਾ ਹੈ। ਜਰਮਨੀ ਵਿੱਚ ਸਲਤਨਤ ਲਈ 1943 ਤੱਕ ਡੋਇਚੀਸ ਰਾਇਖ਼ ਵਾਕੰਸ਼ ਇਸਤੇਮਾਲ ਕੀਤਾ ਜਾਂਦਾ ਸੀ, ਬਾਦ ਨੂੰ ਬਾਕਾਇਦਾ ਨਾਮ ਜਰਮਨ ਰਾਇਖ਼ ਇਖ਼ਤਿਆਰ ਕੀਤਾ ਗਿਆ।
ਜਰਮਨ ਪ੍ਰਧਾਨ 'ਪਾਲ਼ ਫ਼ਾਨ ਹਿੰਡਨਬਰਗ' ਨੇ 30 ਜਨਵਰੀ 1933 ਨੂੰ ਹਿਟਲਰ ਨੂੰ ਜਰਮਨ ਚਾਂਸਲਰ ਬਣਾਇਆ। ਚਾਂਸਲਰ ਬਣਨ ਤੇ ਹਿਟਲਰ ਨੇ ਸਾਰੇ ਸਿਆਸੀ ਵੈਰੀਆਂ ਨੂੰ ਮੁਕਾਇਆ ਅਤੇ ਉਹ ਜਰਮਨੀ ਦਾ ਤਾਨਾਸ਼ਾਹ ਬਣ ਗਿਆ। 2 ਅਗਸਤ 1934 ਨੂੰ ਉਹਨੇ ਪ੍ਰਧਾਨਗੀ ਦੀ ਕੁਰਸੀ ਤੇ ਵੀ ਮੱਲ ਮਾਰ ਲਈ ਸੀ। 19 ਅਗਸਤ 1934 ਨੂੰ ਹੋਏ ਰੈਫ਼ਰੰਡਮ ਵਿੱਚ ਉਹਦੇ ਏਸ ਕੰਮ ਨੂੰ ਕਨੂੰਨੀ ਮਾਨਤਾ ਦਿੱਤੀ। ਹਿਟਲਰ ਨੂੰ ਫ਼ਿਊਹਰਰ (Fuherer) ਵੀ ਕਿਹਾ ਜਾਣ ਲੱਗਿਆ।
ਹਵਾਲੇਸੋਧੋ
- ↑ Statistisches Jahrbuch 2006, p. 34.
ਹਵਾਲੇ ਵਿੱਚ ਗਲਤੀ:<ref>
tags exist for a group named "lower-alpha", but no corresponding <references group="lower-alpha"/>
tag was found