ਨੈਥੇਨੀਏਲ ਹਥਾਰਨ
(ਨਾਥੇਨੀਅਲ ਹਥਾਰਨ ਤੋਂ ਮੋੜਿਆ ਗਿਆ)
ਨੈਥੇਨੀਏਲ ਹਥਾਰਨ (ਅੰਗਰੇਜ਼ੀ: Nathaniel Hawthorne, 4 ਜੁਲਾਈ 1904 - 19 ਮਈ 1964) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਸੀ।
ਨੈਥੇਨੀਏਲ ਹਥਾਰਨ |
---|
ਜੀਵਨ
ਸੋਧੋਹਥਾਰਨ ਦਾ ਜਨਮ ਸੇਲਮ, ਮੈਸਾਚੂਸਟਸ, (ਯੂਨਾਇਟਡ ਸਟੇਟਸ) ਵਿੱਚ ਅਮਰੀਕੀ ਸੁਤੰਤਰਤਾ ਵਾਲੇ ਦਿਨ ਚਾਰ ਜੁਲਾਈ 1804 ਨੂੰ ਹੋਇਆ। ਚਾਰ ਸਾਲ ਦੀ ਉਮਰ ਵਿੱਚ ਹੀ ਉਸ ਦੇ ਹਮਨਾਮ ਪਿਤਾ ਦੀ ਮੌਤ ਹੋ ਗਈ ਸੀ। ਉਸ ਦੇ ਪਿਤਾ ਸਮੁੰਦਰੀ ਕੈਪਟਨ ਸੀ ਸੂਰੀਨਾਮ, ਡਚ ਗਯਾਨਾ ਵਿੱਚ ਉਹਨਾਂ ਦੀ ਮੌਤ ਹੋਈ ਸੀ। ਵਿਧਵਾ ਮਾਂ ਨੇ ਉਸ ਦਾ ਪਾਲਣ ਪੋਸਣਾ ਕੀਤਾ। ਉਸ ਦੀ ਮਾਂ, ਭੈਣਾਂ ਅਤੇ ਉਸਨੂੰ ਉਸ ਦੇ ਮਾਮਾ ਰੋਬਰਟ ਮੈਨਿੰਗ ਨੇ ਕੁੱਝ ਸਮਾਂ ਸੰਭਾਲਿਆ।[1] ਮਾਮੇ ਕੋਲ ਸੇਵਾਗੋ ਲੇਕ ਤੇ ਉਸ ਦੇ ਸ਼ੁਰੂਆਤੀ ਦਿਨ ਆਜ਼ਾਦ ਪਰਿੰਦੇ ਦੀ ਤਰ੍ਹਾਂ ਗੁਜਰੇ। ਪਰ ਜਲਦੀ ਹੀ ਉਸਨੂੰ ਪੜ੍ਹਨ ਦਾ ਚਸਕਾ ਪੈ ਗਿਆ। ਉਸਨੇ 18ਵੀਂ ਸਦੀ ਦੇ ਲੇਖਕਾਂ ਹੈਨਰੀ ਫੀਲਡਿੰਗ, ਟੋਬਿਆਸ ਸਮੋਲੇਟ ਅਤੇ ਹੋਰਾਸ ਵਾਲਪੋਲ ਦੇ ਨਾਲ - ਨਾਲ ਤਤਕਾਲੀਨ ਲੇਖਕਾਂ ਵਿਲਿਅਮ ਗੋਲਡਵਿਨ, ਸਰ ਵਾਲਟਰ ਸਕਾਟ ਨੂੰ ਵੀ ਗੰਭੀਰਤਾ ਨਾਲ ਪੜ੍ਹਿਆ।