ਨਾਨਕਮੱਤਾ
ਨਾਨਕਮੱਤਾ, ਇੱਕ ਇਤਿਹਾਸਕ ਸ਼ਹਿਰ ਹੈ, ਜਿਸ ਦਾ ਨਾਮ ਹਿੰਦੁਸਤਾਨ ਦੇ ਰਾਜ ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਸਿੱਖ ਤੀਰਥ ਅਸਥਾਨ ਗੁਰਦੁਆਰਾ ਨਾਨਕ ਮਾਤਾ ਸਾਹਿਬ, ਤੇ ਰੱਖਿਆ ਗਿਆ ਹੈ। ਨਾਨਕਮੱਤਾ ਦਾ ਪਹਿਲਾ ਨਾਂਅ ਗੋਰਖਮੱਤਾ ਸੀ। ਇਹ ਸ਼ਹਿਰ ਗੁਰੂ ਨਾਨਕ ਦੇਵ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ। ਇਹ ਦੇਓਹਾ ਨਹਿਰ ਦੇ ਕੰਢੇ ਤੇ ਸਥਿਤ ਹੈ, ਜਿਸਨੂੰ ਬਾਅਦ ਵਿੱਚ ਵਗਣਾ ਰੋਕ ਕੇ ਇੱਕ ਸਰੋਵਰ ਬਣਾ ਦਿੱਤਾ ਜਿਸਦਾ ਨਾਮ ਨਾਨਕ ਸਾਗਰ ਹੈ। ਇਹ ਗੁਰਦੁਆਰਾ ਖਟੀਮਾ ਰੇਲਵੇ ਸਟੇਸ਼ਨ ਤੋਂ 15 ਕਿਲੋਮੀਟਰ ਪੱਛਮ ਵੱਲ ਤਨਕਪੁਰ ਸੜਕ ਤੇ ਸਥਿਤ ਹੈ। ਪਵਿੱਤਰ ਅਸਥਾਨ ਸਿਤਾਰਗੰਜ ਸ਼ਹਿਰ ਦੇ ਨੇੜੇ ਹੈ। [1] ਇਹ ਰਾਜ ਵਿੱਚ ਤਿੰਨ ਸਿੱਖ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਦੂਜੇ, ਹੇਮਕੁੰਟ ਸਾਹਿਬ ਅਤੇ ਗੁਰਦੁਆਰਾ ਰੀਠਾ ਸਾਹਿਬ ਹਨ। [2]
ਹਵਾਲੇ
ਸੋਧੋ- ↑ Nanakmatta Udham Singh Nagar district Official website.
- ↑ "Uttaranchal – A Paradise Of Tourists". Press Information Bureau, Govt. of India. 24 September 2002.
ਬਾਹਰੀ ਲਿੰਕ
ਸੋਧੋ- Official website
- Gurudwara Shri Nanakmatta Sahib Archived 2008-06-11 at the Wayback Machine.
- Photo Gallery of Gurdwaras near Sitarganj Archived 2008-04-23 at the Wayback Machine.
- allaboutsikhs.com
- Udham Singh Nagar
- Main towns in Uttarakhand Archived 2009-09-18 at the Wayback Machine.
- Google map of the area
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |