ਨਾਨਕੀ ਸ਼ੱਕ
ਪੰਜਾਬੀ ਸੱਭਿਆਚਾਰ ਅੰਦਰ ਵਿਆਹ ਵਿੱਚ ਨਾਨਕੇ ਮੇਲ ਦਾ ਖ਼ਾਸ ਮਹੱਤਵ ਹੁੰਦਾ ਹੈ।[1] ਨਾਨਕਿਆਂ ਦਾ (ਮੁੰਡੇ ਦਾ ਵਿਆਹ ਹੋਵੇ ਜਾਂ ਕੁੜੀ ਦਾ) ਵਿਆਹ ਵਿੱਚ ਬਹੁਤ ਵਧਵਾਂ ਹਿਸਾ ਹੁੰਦਾ ਹੈ। ਨਾਨਕੀ ਸ਼ੱਕ ਵਿੱਚ ਮੇਲਣਾ ਸਜ ਸੰਵਰ ਕੇ ਵਿਆਹ ਤੋਂ ਇੱਕ ਦਿਨ ਪਹਿਲਾ ਆ ਜਾਂਦੀਆਂ ਹਨ। ਨਾਨਕੀ ਸ਼ੱਕ ਪੂਰਨ ਵਿੱਚ ਬੁੜੀਆਂ ਅਹਿਮ ਭੂਮਿਕਾ ਨਿਭਾਉਦੀਆਂ ਹਨ ਤੇ ਮੁਟਿਆਰਾਂ ਦਾ ਕੰਮ ਗੀਤ ਗਾਉਣਾ,ਜਾਗੋ ਕੱਢਣੀ,ਛੱਜ ਭਂਨਣਾ,ਪਰਨਾਲੇ ਢਾਉਣੇ ਤੇ ਗਲੀਆਂ ਵਿੱਚ ਬੱਕਰੇ ਬੁਲਾਉਣੇ ਹੁੰਦਾ ਹੈ। ਜਦੋਂ ਨਾਨਕੇ ਪਿੰਡ ਵਿੱਚ ਵੜਦੇ ਹਨ ਤਾਂ ਗੀਤਾਂ ਰਾਹੀ ਸਾਰੇ ਲੋਕਾਂ ਨੂੰ ਮੇਲ ਆਉਣ ਦਾ ਸੁਨੇਹਾ ਦੇ ਦਿੰਦੇ ਹਨ ਜਿਵੇਂ ਕਿ:-
ਆਉਦੀ ਕੁੜੀਏ ਭਰ ਲਿਆਈ ਟੋਕਰਾ ਨੜਿਆਂ ਦਾ,
ਕਿੱਥੇ ਲਾਹੇਗੀ ਇਹ ਪਿੰਡ ਛੜਿਆਂ ਦਾ,
ਕਿੱਥੇ ਲਾਹੇਗੀ ..........
ਜਦੋਂ ਨਾਨਕਾ ਮੇਲ ਘਰ ਕੋਲ ਪਹੁੰਚਦਾ ਹੈ ਤਾਂ ਮੇਲਣਾ ਇਉ ਗੀਤ ਗਾਉਦੀਆਂ ਹਨ:
ਰਣਜੀਤ ਕੁਰ ਕੁੜੀ ਦੇ ਬਾਰ, ਨੀ ਬੰਬੀਹਾ ਬੋਲੇ,
ਬੋਲੇ ਤਾਂ ਬੋਲੇ ਸਾਰੀ ਰਾਤ, ਨੀ ਬੰਬੀਹਾ ਬੋਲੇ,
ਫਿਰ ਨਾਨਕੀਆਂ ਤੇ ਦਾਦ੍ਕੀਆਂ ਆਪਸ ਵਿੱਚ ਜੱਫੀਆਂ ਪਾ ਪਾ ਕੇ ਮਿਲਦੀਆਂ ਹਨ ਦਾਦਕੀਆਂ ਨਾਨਕੀਆਂ ਨੂੰ ਚਾਹ ਪਾਣੀ ਫੜਾਉਦੀਆਂ ਹਨ ਤੇ ਨਾਲੇ ਕੁੜੀ ਜਾਂ ਮੁੰਡੇ ਦੀ ਮਾਮੀ ਨੂੰ ਇੰਝ ਕਹਿੰਦੀਆਂ ਹਨ:
ਮਾਮੀ ਥੋੜਾ ਖਾਈ ਨੀ, ਬੀਮਾਰ ਹੋਵੇਗੀ,
ਏਥੇ ਵੈਦ ਨਾ ਹਕੀਮ,ਨੀ ਖਰਾਬ ਹੋਵੇਗੀ,
ਫਿਰ ਮੇਲਣਾ ਜੋ ਨਾਨਕੀ ਸ਼ੱਕ ਵਿੱਚ ਕੱਪੜੇ ਜਾਂ ਗਹਿਣੇ ਜਾਂ ਪੈਸੇ ਜੋ ਵੀ ਲੈ ਕੇ ਆਈਆਂ ਹਨ ਉਹ ਸਾਰਿਆਂ ਨੂੰ ਦਿਖਾਂ ਕੇ ਕੁੜੀ ਜਾਂ ਮੁੰਡੇ ਦੇ ਮਾਂ ਬਾਪ ਨੂੰ ਦੇ ਦਿੰਦੀਆਂ ਹਨ ਫਿਰ ਰਾਤ ਨੂੰ ਜਾਗੋ ਕੱਢਦੀਆਂ ਹਨ ਜਾਗੋ ਲੈਕੇ ਰਾਤ ਨੂੰ ਆਂਢ ਗੁਆਢ ਦੇ ਘਰਾਂ ਵਿੱਚ ਜਾਂਦੀਆਂ ਹਨ ਤੇ ਗਾਉਦੀਆਂ ਹਨ:
ਨੰਬਰਦਾਰਾਂ ਜੋਰੋ ਜਗਾ ਲੈ ਵੇ,
ਜਾਗੋ ਆਈ ਆ।
ਸ਼ਾਵਾ ਬਈ ਹੁਣ ਜਾਗੋ ਆਈ ਆ,
ਕੋਈ ਪਾਉਗਾ ਨਸੀਬਾ ਵਾਲਾ,
ਜਾਗੋ ਵਿੱਚੋਂ ਤੇਲ ਮੁਕਿੱਆ,
ਜਾਗੋ ਕੱਢਣੀ ਮੜਕ ਨਾਲ ਤੁਰਨਾ,
ਬਈ ਵਿਆਹ ਕਰਤਾਰੇ ਦਾ।
ਛੱਜ ਭੰਨਣਾ
ਸੋਧੋਫਿਰ ਨਾਨਕੀਆਂ ਸੋਟੀ ਲੈ ਕੇ ਛੱਜ ਨੂੰ ਭੰਨਦੀਆਂ ਹਨ ਤੇ ਗਾਉਂਦੀਆਂ ਹਨ ਕਿ:-
ਕੋਈ ਵੇਚੇ ਸੁੰਢ ਜਵੈਣ,
ਕੋਈ ਵੇਚੇ ਰਾਈ,
ਰਾਜਾ ਆਪਣੀ ਭੈਣਾਂ ਵੇਚੇ,
ਟਕੇ ਟਕੇ ਸਿਰ ਸਾਈ,
ਖਬਰਦਾਰ ਰਹਿਣਾ ਜੀ,
ਚੌਕੀ ਹਾਕਮਾਂ ਦੀ ਆਈ,
ਖਬਰਦਾਰ ਰਹਿਣਾ ......,
ਸਾਡੇ ਛੱਜ ਦਾ ਮੁਕਦਮਾ ਭਾਰੀ,
ਠਾਣੇਦਾਰਾ ਸੋਚ ਕੇ ਲਿਖੀ,