ਨਾਨਕ ਝੀਰਾ ਸਾਹਿਬ

ਬਿਦਰ ਕਰਨਾਟਕ ਵਿੱਚ ਗੁਰਦਵਾਰਾ ਜਿੱਥੇ ਗੁਰੂ ਨਾਨਕ ਦੁਆਰਾਂ ਪ੍ਰਗਟ ਕੀਤਾ ਚਸ਼ਮਾ ਵਗਦਾ ਹੈ।

ਗੁਰੂ ਨਾਨਕ ਝੀਰਾ ਸਾਹਿਬ ਬਿਦਰ, ਕਰਨਾਟਕ ਵਿੱਚ ਸਥਿਤ ਇੱਕ ਸਿੱਖ ਇਤਿਹਾਸਕ ਅਸਥਾਨ ਹੈ। ਇਹ ਗੁਰਦੁਆਰਾ 1948 ਵਿੱਚ ਬਣਾਇਆ ਗਿਆ ਸੀ ਅਤੇ ਇਹ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੈ। ਬਿਦਰ ਦਾ ਸਿੱਖ ਧਰਮ ਨਾਲ ਬਹੁਤ ਪੁਰਾਣਾ ਸੰਬੰਧ ਹੈ ਕਿਉਂਕਿ ਇਹ ਪੰਜ ਪਿਆਰਿਆਂ ਵਿੱਚੋਂ ਇੱਕ ਭਾਈ ਸਾਹਿਬ ਸਿੰਘ ਦਾ ਗ੍ਰਹਿ ਨਗਰ ਹੈ, ਜਿਨ੍ਹਾਂ ਨੇ ਆਪਣੇ ਸਿਰਾਂ ਦੀ ਬਲੀ ਦਿੱਤੀ ਅਤੇ ਬਾਅਦ ਵਿੱਚ ਖਾਲਸੇ ਦੇ ਪਹਿਲੇ ਮੈਂਬਰਾਂ ਵਜੋਂ ਅੰਮ੍ਰਿਤ ਛਕਿਆ।

ਬਿਦਰ, ਕਰਨਾਟਕ ਵਿਖੇ ਗੁਰਦੁਆਰਾ ਨਾਨਕ ਝੀਰਾ ਸਾਹਿਬ

ਵਰਣਨ ਸੋਧੋ

ਗੁਰਦੁਆਰੇ ਦੀ ਸਥਾਪਨਾ ਇੱਕ ਬੜੀ ਸੁਹਣੀ ਘਾਟੀ ਵਿੱਚ ਕੀਤੀ ਗਈ ਹੈ, ਜੋ ਕਿ ਤਿੰਨ ਪਾਸਿਆਂ ਤੋਂ ਪਹਾੜੀਆਂ ਨਾਲ ਘਿਰੀ ਹੋਈ ਹੈ। ਇਸ ਅਸਥਾਨ ਵਿੱਚ ਦਰਬਾਰ ਸਾਹਿਬ, ਦੀਵਾਨ ਹਾਲ ਅਤੇ ਲੰਗਰ ਹਾਲ ਸ਼ਾਮਲ ਹਨ। ਸੁਖਾਸਨ ਕਮਰੇ ਵਿੱਚ ਸਿੱਖਾਂ ਦੇ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਇੱਥੇ ਇੱਕ ਵੱਖਰਾ ਕਮਰਾ ਹੈ ਜਿਸ ਨੂੰ ਲਿਖਾਰੀ ਰੂਮ ਕਿਹਾ ਜਾਂਦਾ ਹੈ, ਜਿੱਥੇ ਦਾਨ ਸਵੀਕਾਰ ਕੀਤਾ ਜਾਂਦਾ ਹੈ ਅਤੇ ਰਸੀਦਾਂ ਜਾਰੀ ਕੀਤੀਆਂ ਜਾਂਦੀਆਂ ਹਨ।

 
ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਅੰਦਰ

ਹਵਾਲੇ ਸੋਧੋ