ਰਸਾਇਣਕੀ ਅਤੇ ਭੌਤਿਕੀ ਵਿੱਚ ਨਿਊਕਲੀਆਨ ਪਰਮਾਣੂ ਨਾਭ ਬਣਾਉਣ ਵਾਲ਼ੇ ਕਣਾਂ ਵਿੱਚੋਂ ਇੱਕ ਹੈ। ਹਰੇਕ ਪਰਮਾਣੂ ਨਾਭ ਵਿੱਚ ਇੱਕ ਜਾਂ ਇੱਕ ਤੋਂ ਵੱਧ ਨਿਊਕਲੀਆਨ ਹੁੰਦੇ ਹਨ ਅਤੇ ਉੱਤੋਂ ਹਰੇਕ ਪਰਮਾਣੁ ਵਿੱਚ ਨਿਊਕਲੀਆਨਾਂ ਦਾ ਇੱਕ ਝੁੰਡ ਹੁੰਦਾ ਹੈ ਜੀਹਦੇ ਦੁਆਲੇ ਇੱਕ ਜਾਂ ਇੱਕ ਤੋਂ ਵੱਧ ਬਿਜਲਾਣੂ ਘੁੰਮਦੇ ਹਨ। ਨਿਊਕਲੀਆਨ ਦੋ ਕਿਸਮਾਂ ਦੇ ਹੁੰਦੇ ਹਨ: ਨਿਊਟਰਾਨ ਅਤੇ ਪ੍ਰੋਟਾਨ। ਕਿਸੇ ਪਰਮਾਣੂ ਰੂਪ ਦੀ ਭਾਰ ਗਿਣਤੀ ਉਹਦੇ ਨਿਊਕਲੀਆਨਾਂ ਦੀ ਗਿਣਤੀ ਦੇ ਬਰਾਬਰ ਹੁੰਦੀ ਹੈ।

ਪਰਮਾਣੂ ਨਾਭ ਦਾ ਇੱਕ ਖ਼ਾਕਾ ਜਿਸ ਵਿੱਚ ਇਹਨੂੰ ਦੋ ਕਿਸਮਾਂ ਦੇ ਨਿਊਕਲੀਆਨਾਂ ਦੀ ਸੰਘਣੀ ਪੰਡ ਵਜੋਂ ਦਰਸਾਇਆ ਗਿਆ ਹੈ: ਪ੍ਰੋਟਾਨ (ਸੂਹੇ) ਅਤੇ ਨਿਊਟਰਾਨ (ਨੀਲੇ)। ਇਸ ਚਿੱਤਰ ਵਿੱਚ ਪ੍ਰੋਟਾਨ ਅਤੇ ਨਿਊਟਰਾਨ ਨਾਲ਼ ਜੁੜੀਆਂ ਛੋਟੀਆਂ ਗੇਂਦਾਂ ਜਾਪਦੇ ਹਨ ਪਰ ਅਸਲ ਵਿੱਚ (ਆਧੁਨਿਕ ਨਾਭ ਭੌਤਿਕੀ ਦੀ ਸਮਝ ਮੁਤਾਬਕ) ਇਹਨੂੰ ਇੱਦਾਂ ਨਹੀਂ ਦਰਸਾਇਆ ਜਾ ਸਕਦਾ ਸਗੋਂ ਮਿਕਦਾਰ ਜੰਤਰ ਵਿਗਿਆਨ ਵਰਤ ਕੇ ਹੀ ਸਹੀ ਨਮੂਨਾ ਦੱਸਿਆ ਜਾ ਸਕਦਾ ਹੈ। ਮਿਸਾਲ ਦੇ ਤੌਰ ਉੱਤੇ ਇੱਕ ਅਸਲ ਨਾਭ ਵਿੱਚ ਹਰੇਕ ਨਿਊਕਲੀਆਨ ਇੱਕੋ ਸਮੇਂ ਕਈ ਟਿਕਾਣਿਆਂ ਉੱਤੇ ਹੁੰਦਾ ਹੈ ਅਤੇ ਪੂਰੀ ਨਾਭ ਵਿੱਚ ਪਸਰਿਆ ਹੋਇਆ ਹੁੰਦਾ ਹੈ

ਹਵਾਲੇ

ਸੋਧੋ