ਨਿਊਕਲੀ ਭੌਤਿਕ ਵਿਗਿਆਨ ਅਤੇ ਨਿਊਕਲੀ ਰਸਾਇਣ ਵਿਗਿਆਨ ਵਿੱਚ ਨਿਊਕਲੀ ਫੱਟ ਇੱਕ ਨਿਊਕਲੀ ਕਿਰਿਆ ਜਾਂ ਕਿਰਨਮਈ ਪਤਨ ਦਾ ਅਮਲ ਹੁੰਦਾ ਹੈ ਜਿਸ ਵਿੱਚ ਕਿਸੇ ਪਰਮਾਣੂ ਦੀ ਨਾਭ ਭਾਵ ਨਿਊਕਲੀਅਸ ਛੋਟੇ ਹਿੱਸਿਆਂ (ਹੌਲ਼ੀਆਂ ਨਾਭਾਂ) ਵਿੱਚ ਟੁੱਟ ਜਾਂਦਾ ਹੈ। ਇਸ ਅਮਲ ਵਿੱਚ ਆਮ ਤੌਰ 'ਤੇ ਅਜ਼ਾਦ ਨਿਊਟਰਾਨ ਅਤੇ ਫ਼ੋਟਾਨ (ਗਾਮਾ ਕਿਰਨਾਂ ਦੇ ਰੂਪ ਵਿੱਚ) ਪੈਦਾ ਹੁੰਦੇ ਹਨ ਅਤੇ ਊਰਜਾ ਦੀ ਇੱਕ ਬਹੁਤ ਵੱਡੀ ਮਾਤਰਾ ਛੱਡੀ ਜਾਂਦੀ ਹੈ।

ਇੱਕ ਪ੍ਰੇਰੀ ਗਈ ਨਿਊਕਲੀ ਫੱਟ ਕਿਰਿਆ। ਯੂਰੇਨੀਅਮ-235 ਵੱਲੋਂ ਇੱਕ ਨਿਊਟਰਾਨ ਸਮਾ ਲਿਆ ਜਾਂਦਾ ਹੈ ਜਿਸ ਨਾਲ਼ ਉਹ ਥੋੜ੍ਹੇ ਸਮੇਂ ਵਾਸਤੇ ਭੜਕੀਲਾ ਯੂਰੇਨੀਅਮ-236 ਨਿਊਕਲੀਅਸ ਬਣ ਜਾਂਦਾ ਹੈ ਅਤੇ ਭੜਕਾਹਟ ਦੀ ਇਹ ਊਰਜਾ ਨਿਊਟਰਾਨ ਦੀ ਰਫ਼ਤਾਰੀ ਊਰਜਾ ਅਤੇ ਨਿਊਟਰਾਨਾਂ ਦੀ ਜਿਲਦਬੰਦੀ ਊਰਜਾ ਤੋਂ ਮਿਲਦੀ ਹੈ। ਫੇਰ ਇਹ ਯੂਰੇਨੀਅਮ-236 ਤੇਜ਼ ਚੱਲਦੇ ਹੌਲ਼ੇ ਤੱਤਾਂ (ਫੱਟ ਦੀਆਂ ਉਪਜਾਂ) ਵਿੱਚ ਟੁੱਟ ਜਾਂਦਾ ਹੈ ਅਤੇ ਤਿੰਨ ਅਜ਼ਾਦ ਨਿਊਟਰਾਨ ਛੱਡ ਦਿੰਦਾ ਹੈ। ਨਾਲ਼ ਹੀ ਨਾਲ਼, ਇੱਕ ਜਾਂ ਇੱਕ ਤੋਂ ਵੱਧ ਗਾਮਾ ਕਿਰਨਾਂ (ਵਿਖਾਈਆਂ ਨਹੀਂ ਗਈਆਂ) ਵੀ ਪੈਦਾ ਹੁੰਦੀਆਂ ਹਨ।

ਬਾਹਰਲੇ ਜੋੜ ਸੋਧੋ