ਨਿਕਟ ਦ੍ਰਿਸ਼ਟੀ ਦੋਸ਼

ਨਿਕਟ ਦ੍ਰਿਸ਼ਟੀ ਦੋਸ਼ਜਾਂ ਮਾਇਓਪੀਆ ਵਾਲਾ ਮਨੁੱਖ ਨੇੜੇ ਦੀਆਂ ਵਸਤੂਆਂ ਨੂੰ ਤਾਂ ਸਾਫ ਦੇਖ ਸਕਦਾ ਹੈ ਪਰ ਦੂਰ ਦੀਆਂ ਵਸਤੂਆਂ ਨੂੰ ਸਾਫ ਨਹੀਂ ਦੇਖ ਸਕਦਾ। ਇਸ ਨੁਕਸ ਦਾ ਮੁੱਖ ਕਾਰਨ ਅੱਖ ਦਾ ਲੈੱਨਜ਼ ਮੋਟਾ ਹੋ ਜਾਣਾ ਹੈ। ਇਸ ਅੱਖ ਲੈੱਨਜ਼ ਦੀ ਅਭਿਸਾਰੀ ਸਮਰੱਥਾ ਜ਼ਿਆਦਾ ਹੋ ਜਾਂਦੀ ਹੈ ਜਿਸ ਦੇ ਕਾਰਨ ਇਹ ਦੂਰ ਵਾਲੀਆਂ ਵਸਤੂਆਂ ਤੋਂ ਆ ਰਹੀਆਂ ਕਿਰਨਾਂ ਅਭਿਸਾਰਿਤ ਹੋ ਕਿ ਇਸ ਦਾ ਪ੍ਰਤੀਬਿੰਬ ਰੈਟਿਨ ਦੇ ਸਾਹਮਣੇ ਪ੍ਰਤੀਬਿੰਬ ਬਣਾਉਂਦੀਆਂ ਹਨ। ਇਸ ਦਾ ਦੂਜਾ ਕਾਰਨ ਅੱਖ ਦਾ ਡੇਲਾ ਲੰਬਾ ਹੋ ਜਾਣਾ ਹੈ ਜਿਸ ਕਾਰਨ ਰੈਟਿਨਾ ਅੱਖ ਦੇ ਲੈੱਨਜ਼ ਤੋਂ ਕਾਫੀ ਦੂਰ ਚਲੀ ਜਾਂਦੀ ਹੈ ਜਿਸ ਕਾਰਨ ਦੂਰ ਵਾਲੀ ਵਸਤੂ ਦਾ ਪ੍ਰਤੀਬਿੰਬ ਰੈਟਿਨਾ ਦੇ ਸਾਹਮਣੇ ਬਣਦਾ ਹੈ।

ਉੱਪਰ: ਨੁਕਸ ਵਾਲੀ ਅੱਖ
ਹੇਠਾ: ਅਵਤਲ ਲੈੱਨਜ਼ ਵਾਲੀ ਐਨਕ ਨਾਲ ਸਹੀ ਅੱਖ

ਇਲਾਜ

ਸੋਧੋ

ਇਸ ਨੁਕਸ ਨੂੰ ਦੂਰ ਕਰਨ ਲਈ ਅਵਤਲ ਲੈੱਨਜ਼ ਵਾਲੀਆਂ ਐਨਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਲੈੱਨਜ਼ ਅੱਖ ਦੇ ਲੈੱਨਜ਼ ਦਾ ਅਭਿਸਾਰੀ ਸ਼ਕਤੀ ਘਟਾ ਦਿੰਦਾ ਹੈ ਅਤੇ ਇਸ ਪ੍ਰਕਾਰ ਦੂਰ ਦੀਆਂ ਵਸਤੂਆਂ ਦਾ ਪ੍ਰਤੀਬਿੰਬ ਰੈਟਿਨਾ ਤੇ ਬਣਦਾ ਹੈ।[1]

ਹਵਾਲੇ

ਸੋਧੋ
  1. "AOA Clinical Practice Guidelines - Myopia" (PDF). American Optometric Association. 2006. Archived from the original (PDF) on 2015-01-22. Retrieved 2015-02-17. {{cite web}}: Unknown parameter |dead-url= ignored (|url-status= suggested) (help)