ਨਿਕੋਲਾਓ ਮਾਨੁਕਸੀ (1639-1717) ਇੱਕ ਇਤਾਲਵੀ ਲੇਖਕ ਅਤੇ ਯਾਤਰੀ ਸੀ। ਉਸ ਨੇ ਮੁਗਲ ਅਦਾਲਤ ਵਿੱਚ ਕੰਮ ਕੀਤਾ। ਉਸ ਨੇ ਦਾਰਾ ਸ਼ਿਕੋਹ, ਸ਼ਾਹ ਆਲਮ, ਰਾਜਾ ਜੈ ਸਿੰਘ ਅਤੇ ਕੀਰਤ ਸਿੰਘ ਦੀ ਸੇਵਾ ਵਿੱਚ ਕੰਮ ਕੀਤਾ।

ਨੈਸ਼ਨਲ ਲਾਇਬ੍ਰੇਰੀ ਪੈਰਿਸ ਵਿੱਚ ਨਿਕੋਲਾਓ ਮਾਨੁਕਸੀ ਦਾ ਇੱਕ ਪੋਰਟਰੇਟ

ਜ਼ਿੰਦਗੀ ਸੋਧੋ

ਨਿਕੋਲਾਓ ਮਾਨੁਕਸੀ ਦਾ ਜਨਮ 19 ਅਪਰੈਲ 1638 ਨੂੰ ਪਾਸਕੁਆਲੀਨੋ ਮਾਨੁਕਸੀ ਅਤੇ ਰੋਜ਼ਾ ਬੇਲਿਨੀ ਦੇ ਘਰ ਹੋਇਆ ਸੀ। ਇਹ ਪੰਜ ਭੈਣ ਭਰਾਵਾਂ ਵਿੱਚੋਂ ਪਹਿਲਾ ਸੀ। ਉਹ ਚੌਦਾਂ ਸਾਲ ਤੋਂ ਘੱਟ ਉਮਰ ਦਾ ਸੀ ਜਦ ਉਹ ਆਪਣੇ ਇੱਕ ਚਾਚੇ ਨਾਲ ਕੋਰਫੂ ਚਲਾ ਗਿਆ। ਅਤੇ ਫਿਰ ਇੱਕ ਜਹਾਜ ਵਿੱਚ ਲੁਕ ਕੇ ਸਮੁਰਨੇ ਲਈ ਚਲਾ ਗਿਆ। ਚੰਗੇ ਭਾਗੀਂ ਸਫਰ ਦੇ ਦੌਰਾਨ ਉਸ ਦੀ ਹੈਨਰੀ ਬਾਰਡ, ਵਿਸਕਾਊਂਟ ਬੇਲੋਮੋਨਟ ਨਾਲ ਮੁਲਾਕਾਤ ਹੋ ਗਈ। ਉਸਦੇ ਨਾਲ ਉਹ ਇਰਾਨ ਅਤੇ ਉਥੋਂ ਅੱਗੇ ਹਿੰਦੁਸਤਾਨ ਚਲਾ ਗਿਆ। 1656 ਵਿੱਚ ਹੋਡਲ ਨੇੜੇ ਉਸ ਦੇ ਸੁਆਮੀ ਦੀ ਅਚਾਨਕ ਮੌਤ ਹੋ ਗਈ ਅਤੇ ਉਹ ਇੱਕ ਓਪਰੇ ਦੇਸ਼ ਵਿੱਚ ਬਿਨ ਦੋਸਤ ਇੱਕ ਅਜਨਬੀ ਬਣ ਰਹਿ ਗਿਆ।[1]

ਹਵਾਲੇ ਸੋਧੋ