ਨਿਖਿਲ ਚੰਦਵਾਨੀ
ਨਿਖਿਲ ਚੰਦਵਾਨੀ (ਜਨਮ 22 ਸਤੰਬਰ 1993) ਭਾਰਤੀ ਨਾਵਲਕਾਰ ਅਤੇ ਦਸਤਾਵੇਜ਼ੀ-ਫ਼ਿਲਮ ਨਿਰਮਾਤਾ ਹੈ। ਉਹ ਅਮਰੀਕੀ ਲਿਟਰੇਰੀ ਫੋਰਮ ਸੋਸਾਇਟੀ ਦਾ ਕਾਂਸਪਿਰੇਸੀ ਨਾਵਲ ਆਫ ਦ ਈਅਰ ਇਨਾਮ ਜਿੱਤਣ ਵਾਲਾ ਪਹਿਲਾ ਭਾਰਤੀ ਲੇਖਕ ਹੈ।[1] ਚੰਦਵਾਨੀ ਨੂੰ ਇਹ ਇਨਾਮ ਆਪਣੇ ਨਾਵਲ ਕੋਡਿਡ ਕਾਂਸਪੀਰੇਸੀ ਅਤੇ ਦਸਤਾਵੇਜ਼ੀ-ਫ਼ਿਲਮ ਐਸਕੇਪ ਫਰਾਮ ਕੀਨਿਆ ਲਈ ਮਿਲਿਆ। ਮਹਿਜ 21 ਸਾਲ ਦੀ ਉਮਰ ਵਿੱਚ ਇਹ ਇਨਾਮ ਜਿੱਤਣ ਵਾਲਾ ਉਹ ਸਭ ਤੋਂ ਘੱਟ ਉਮਰ ਦਾ ਅਮਰੀਕੀ ਹੈ।
ਨਿਖਿਲ ਚੰਦਵਾਨੀ | |
---|---|
ਜਨਮ | ਨਾਗਪੁਰ, ਮਹਾਰਾਸ਼ਟਰ (ਭਾਰਤ) | 22 ਸਤੰਬਰ 1993
ਕਿੱਤਾ | ਨਾਵਲਕਾਰ ਅਤੇ ਦਸਤਾਵੇਜ਼ੀ-ਫ਼ਿਲਮ ਨਿਰਮਾਤਾ |
ਭਾਸ਼ਾ | ਅੰਗਰੇਜ਼ੀ |
ਪ੍ਰਮੁੱਖ ਕੰਮ | ਕੋਡਿਡ ਕਾਂਸਪੀਰੇਸੀ (ਅੰਗਰੇਜ਼ੀ ਵਿੱਚ) |
ਜੀਵਨ
ਸੋਧੋਨਿਖਿਲ ਚੰਦਵਾਨੀ ਦਾ ਜਨਮ 22 ਸਤੰਬਰ 1993 ਨੂੰ ਨਾਗਪੁਰ ਵਿੱਚ ਹੋਇਆ। ਉਸ ਵੱਲ ਪਹਿਲੀ ਵਾਰ ਧਿਆਨ ਉਸ ਸਮੇਂ ਗਿਆ ਜਦੋਂ 2011 ਵਿੱਚ ਉਸ ਦਾ ਪਹਿਲਾ ਨਾਵਲ ਆਈ ਰੋਟ ਯੋਰ ਨੇਮ ਇਨ ਦ ਸਕਾਈ ਸਾਹਮਣੇ ਆਇਆ। ਉਸ ਦੇ ਇਸ ਨਾਵਲ ਨੇ ਵੀ ਯੂਨਾਈਟਡ ਕਿੰਗਡਮ ਰਾਇਟਰਸ ਫੋਰਮ ਦਾ ਇਨਾਮ ਜਿੱਤਿਆ ਸੀ।
ਹਵਾਲੇ
ਸੋਧੋ- ↑ "Indian author Nikhil Chandwani wins American Literary Forum Society award". Archived from the original on 2014-08-09. Retrieved 2014-08-08.