ਨਿਰੰਜਣ ਬੋਹਾ (ਜਨਮ 06 ਸਤੰਬਰ 1956) ਪੰਜਾਬੀ ਦੇ ਕੁਲਵਕਤੀ ਲੇਖਕ, ਆਲੋਚਕ ਅਤੇ ਪੱਤਰਕਾਰ ਹੈ। ਉਸ ਦਾ ਜਨਮ ਪਿਤਾ ਸ੍ਰੀ ਹਰਦਿਆਲ ਰਾਏ ਕੱਕੜ ਦੇ ਘਰ ਮਾਤਾ ਸ੍ਰੀਮਤੀ ਭਰੀਆਂ ਦੇਵੀ ਦੀ ਕੁੱਖੋਂ ਨਗਰ ਬੋਹਾ ਜ਼ਿਲ੍ਹਾ ਮਾਨਸਾ ਵਿਖੇ ਹੋਇਆ।

ਨਿਰੰਜਨ ਬੋਹਾ
ਜਨਮ(1956-09-06)ਸਤੰਬਰ 6, 1956
ਬੋਹਾ, ਮਾਨਸਾ
ਭਾਸ਼ਾਪੰਜਾਬੀ
ਸਿੱਖਿਆਗ੍ਰੈਜੁਏਸ਼ਨ
ਅਲਮਾ ਮਾਤਰਸਰਕਾਰੀ ਸਕੂਲ ਬੋਹਾ
ਕਾਲ1956
ਵਿਸ਼ਾਕੁਲਵਕਤੀ ਲੇਖਕ
ਜੀਵਨ ਸਾਥੀਸੰਤੋਸ ਰਾਣੀ ਕੱਕੜ
ਬੱਚੇ2 ਸਪੁੱਤਰ (ਨਵਨੀਤ ਕੱਕੜ, ਮਨਮੀਤ ਕੱਕੜ)
ਨਿਰੰਜਣ ਬੋਹਾ 2024 ਵਿੱਚ।
ਨਿਰੰਜਣ ਬੋਹਾ 2024 ਵਿੱਚ।

ਮੁੱਢਲੀ ਵਿੱਦਿਆ

ਸੋਧੋ

ਨਿਰੰਜਣ ਨੇ ਸਕੂਲ ਤੱਕ ਦੀ ਪੜ੍ਹਾਈ ਬੋਹਾ ਦਾ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਦਸਵੀ ਜਮਾਤ ਤੋਂ ਬਾਅਦ ਹਾਸਿਲ ਕੀਤੀ ਸਾਰੀ ਵਿੱਦਿਆ ਪ੍ਰਾਈਵੇਟ ਤੌਰ ਤੇ ਹਾਸਿਲ ਕੀਤੀ। ਉਸ ਨੇ ਪਹਿਲਾਂ ਪੇਸ਼ਾਵਰ ਫੋਟੋਗਰਾਫਰ ਤੇ ਕੰਮ ਕੀਤਾ ਤੇ ਹੁਣ ਕੁਲਵਕਤੀ ਲੇਖਕ ਹੈ।

ਪੁਸਤਕਾਂ

ਸੋਧੋ
  • ਪੰਜਾਬੀ ਮਿੰਨੀ ਕਹਾਣੀ: ਵਿਸ਼ਾਗਤ ਸਰੂਪ ਤੇ ਸ਼ਿਲਪ ਵਿਧਾਨ (ਆਲੋਚਨਾ)
  • ਮੇਰੇ ਹਿੱਸੇ ਦਾ ਅਦਬੀ ਸੱਚ (ਵਾਰਤਕ)
  • ਅਦਬ ਦੀਆਂ ਪਰਤਾਂ (ਵਾਰਤਕ)
  • ਪਲ ਬਦਲਦੀ ਜ਼ਿੰਦਗੀ (ਮਿੰਨੀ ਕਹਾਣੀ ਸੰਗ੍ਰਹਿ)
  • ਪੂਰਾ ਮਰਦ ( ਕਹਾਣੀ ਸੰਗ੍ਰਹਿ )
  • ਤੀਸਰੀ ਖਿੜਕੀ ( ਕਹਾਣੀ ਸੰਗ੍ਰਹਿ
  • ਪਲ ਪਲ ਬਦਲਤੀ ਜ਼ਿੰਦਗੀ (ਲਘੁਕਥਾ ਸੰਗ੍ਰਹਿ) ਅਨੁਵਾਦਕ ਯੋਗਰਾਜ ਪ੍ਰਭਾਕਰ (ਹਿੰਦੀ)

ਸੰਪਾਦਨ ਕਾਰਜ਼

ਸੋਧੋ
  1. ਬੀ. ਐਸ .ਬੀਰ. ਦਾ ਕਾਵਿ ਜਗਤ
  2. ਬੂਟਾ ਸਿੰਘ ਚੌਹਾਨ ਦੇ ਨਾਵਲ ‘ਉਜੜੇ ਖੂਹ ਦਾ ਪਾਣੀ ਦਾ ਰਚਨਾਤਮਕ ਵਿਵੇਕ (ਛਪਾਈ ਅਧੀਨ )
  3. ਨਿਰੰਜਣ ਬੋਹਾ ਦੇ ਕਹਾਣੀ ਸੰਗ੍ਰਹਿ ‘ਤੀਸਰੀ ਖਿੜਕੀ ਦੀਆਂ ਸਮਾਜਿਕ ਪਰਤਾਂ (ਸੰਪਾਦਕ ,ਡਾ. ਰਾਜਬਿੰਦਰ ਕੌਰ) ਛਪਾਈ ਅਧੀਨ

ਮਾਣ ਸਨਮਾਨ

ਸੋਧੋ
  1. ਡਾ: ਪ੍ਰੀਤਮ ਸਿੰਘ ਸੈਨੀ ਵਾਰਤਕ ਪੁਰਸ਼ਕਾਰ- ਮਾਲਵਾ ਸਾਹਿਤ ਸਭਾ ਸੰਗਰੂਰ ,
  2. ਕਹਾਣੀਕਾਰ ਅਜੀਤ ਸਿੰਘ ਪੱਤੋ ਯਾਗਦਾਰੀ ਪੁਰਸਕਾਰ- ਲੇਖਕ ਪਾਠਕ ਮੰਚ ਨਿਹਾਲ ਸਿੰਘ ਵਾਲਾ
  3. ਬਿਸਮਿਲ ਫਰੀਦਕੋਟੀ ਯਾਦਗਾਰੀ ਸਨਮਾਨ - ਸਾਹਿਤ ਸਭਾ ਫਰੀਦਕੋਟ
  4. ਵਿਰਸੇ ਦਾ ਵਾਰਸ ਪੁਰਸਕਾਰ -ਲੋਕ ਸੱਭਿਆਚਾਰ ਮੰਚ ਬਰੇਟਾ
  5. ਪ੍ਰਿੰਸੀਪਲ ਭਗਤ ਸਿੰਘ ਸੇਖੋਂ ਯਾਦਗਾਰੀ ਸਨਮਾਨ -.ਅਦਾਰਾ ਮਿੰਨੀ ਅੰਮ੍ਰਿਤਸਰ
  6. ਮਹਿਰਮ ਪੁਰਸਕਾਰ – ਅਦਾਰਾ ਮਹਿਰਮ ਨਾਭਾ
  7. ਜਸਵੰਤ ਸਿੰਘ ਕਾਰ ਸਿੰਗਾਰ ਮਿੰਨੀ ਕਹਾਣੀ ਅਲੋਚਨਾ ਪੁਰਸਕਾਰ -ਅਦਾਰਾ ਮਿੰਨੀ ਅੰਮ੍ਰਿਤਸਰ
  8. ਗੁਰਨਾਮ ਸਿੰਘ ਭੱਠਲ ਯਾਦਗਾਰੀ ਸਨਮਾਨ – ਸਾਹਿਤ ਸਭਾ ਕਾਲਾਬੂਲਾ (ਸੰਗਰੂਰ)
  9. ਸਰਵੋਤਮ ਰੀਵਿਊਕਾਰ ਪੁਰਸ਼ਕਾਰ - ਅਦਾਰਾ ਲੋਹਮਣੀ ਅਜੀਤਵਾਲ ( ਮੋਗਾ)
  10. ਲਘੂ ਕਥਾ ਸੇਵੀ ਪੁਰਸਕਾਰ
  11. ਅਖਿਲ ਭਾਰਤੀਆਂ ਲਘੂ ਕਥਾ ਸੰਮੇਲਣ ਸਿਰਸਾ
  12. ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ -2021 # ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ
  13. ਵਿਸ਼ੇਸ਼ -ਪੰਜਾਬੀ ਯੂਨੀਵਰਸਿਟੀ ਪਟਿਆਲਾ
  14. ਸਾਹਿਤ ਅਕਾਦਮੀ ਲੁਧਿਆਣਾ
  15. ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ
  16. ਪੰਜਾਬੀ ਸਾਹਿਤ ਅਕਾਦਮੀ ਹਰਿਆਣਾ
  17. ਭਾਸ਼ਾ ਵਿਭਾਗ ਦੇ ਅਕਾਦਮਿਕ ਸਮਾਗਮਾਂ ਸਮੇਤ ਵੱਖ ਵੱਖ ਸਾਹਿਤਕ ਅਦਾਰਿਆ ਲਈ ਅਨੇਕਾ ਖੋਜ਼ ਪਰਚੇ ਲਿਖੇ ਪੜ੍ਹੇ ।

ਲੜੀਵਾਰ ਸਾਹਿਤਕ ਕਾਲਮ

ਸੋਧੋ
  1. ਮੇਰੇ ਹਿੱਸੇ ਦਾ ਅਦਬੀ ਸੱਚ(ਮਾਸਿਕ ਮਹਿਰਮ)
  2. ਮਿੰਨੀ ਪਰਚਿਆਂ ਦਾ ਇਤਿਹਾਸ –ਤ੍ਰੈ ਮਾਸਿਕ ਅਣੂ
  3. ਮਿੰਨੀ ਕਹਾਣੀ ਦੇ ਸਿਤਾਰੇ (ਤ੍ਰੈ ਮਾਸਿਕ ਅਣੂ)
  4. ਅਖਬਾਰੂ ਸਾਹਿਤ (ਤ੍ਰੈ ਮਾਸਿਕ ਰਿਜੂ)
  5. ਸਮਕਾਲੀ ਦੀ ਡਾਇਰੀ (ਤ੍ਰੈ ਮਾਸਿਕ ਸੰਪਰਕ)
  6. ਕਹਾਣੀ ਤੇ ਕਹਾਣੀਕਾਰ (ਰੋਜ਼ਾਨਾ ਅੱਜ ਦੀ ਅਵਾਜ਼- ਐਤਵਾਰੀ ਅੰਕ)
  7. ਮਨੋ ਵਿਗਿਆਣਕ ਮਿੰਨੀ ਕਹਾਣੀ ਦੇ ਮੀਲ ਪੱਥਰ (ਤ੍ਰੈ ਮਾਸਿਕ ਛਿਣ)
  8. ਕਿਤਾਬਾ ਵ਼ੱਲ ਖੁਲ੍ਹਦੀ ਖਿੜਕੀ ( ਮਾਸਿਕ ਤਸਵੀਰ)
  9. ਕਿਤਾਬਾ ਵ਼ੱਲ ਖੁਲ੍ਹਦੀ ਖਿੜਕੀ(ਪੰਦਰਾਂ ਰੋਜ਼ਾ ਪੰਜਾਬੀ ਅਖਬਾਰ ਕਨੇਡਾ )
  10. ਕਿਤਾਬਾਂ ਬੋਲਦੀਆਂ (ਦਸਤਾਵੇਜ਼) ਯੂ ਟਿਊਬ ਚੈਨਲ)
  11. ਪੱਤਰਕਾਰ – ਪਹਿਲਾਂ ਜਗਬਾਣੀ ਹੁਣ ਪੰਜਾਬੀ ਟ੍ਰਿਬਿਊਂਨ
  12. 100 ਤੋਂ ਉਪਰ ਸਕੂਲਾਂ/ ਕਾਲਜ਼ਾਂ ਵਿਚ ਨਸ਼ਾ ਵਿਰੋਧੀ ਭਾਸ਼ਣ

ਤਸਵੀਰਾਂ

ਸੋਧੋ

ਹਵਾਲੇ

ਸੋਧੋ