ਨਿਰੰਜਨੀ ਸੰਪਰਦਾ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਨਿਰੰਜਨੀ ਸੰਪ੍ਰਦਾਇ ਪੰਜਾਬੀ ਸਾਹਿਤ ਦੀ ਇੱਕ ਧਾਰਮਿਕ ਅਤੇ ਸਾਹਿਤਕ ਪਰੰਪਰਾ ਹੈ। ਨਿਰੰਜਨੀ ਸੰਪ੍ਰਦਾਈ ਦਾ ਮੋਢੀ ਬਾਬਾ ਹੰਦਾਲ ਨੂੰ ਮੰਨਿਆ ਜਾਂਦਾ ਹੈ ਜਿਸਦੀ ਰਚਨਾ ਪ੍ਰਾਪਤ ਹੁੰਦੀ ਹੈ। ਬਾਬਾ ਹੰਦਾਲ ਦੀ ਕਵਿਤਾ ਕਾਫੀ ਮਾਤਰਾ ਵਿੱਚ ਪ੍ਰਾਪਤ ਹੈ। ਇਹ ਕਵਿਤਾ ਰਾਗਾ ਵਿੱਚ ਹੈ,ਜਿਵੇਂ ਕ ਉਸ ਸਮੇ ਰਿਵਾਜ਼ ਸੀ। ਬਾਬਾ ਹੰਦਾਲ ਨੇ ਜਿਥੇ ਗੁਰਬਾਣੀ ਵਾਂਗ ਦਾਰਸ਼ਨਿਕ ਗੱਲ ਕੀਤੀ ਹੈ,ਓਥੇ ਉਸ ਦੀ ਭਾਸ਼ਾ ਹਿੰਦੀ ਨੇੜੇ ਜਾ ਪੁੱਜੀ ਹੈ,ਪ੍ਰੰਤੂ ਜਿਥੇ ਸੂਫੀਆਂ ਵਾਂਗ ਰੱਬ ਨੂੰ ਸਾਹਮਣੇ ਰਖ ਕੇ ਉਸ ਨਾਲ ਸਿਧੀਆਂ ਗੱਲਾਂ ਕਰਨ ਲਈ ਕਾਵਿ ਰਚਨਾ ਕੀਤੀ ਹੈ, ਓਥੇ ਉਹ ਬਹੁਤ ਸੁੰਦਰ ਪੰਜਾਬੀ ਵਿੱਚ ਕੀਤੀ ਹੈ ਨਿਰੰਜਨੀ ਗੁਰੂਆਂ ਵਿਚੋ ਹੰਦਾਲ ਦੀ ਰਚੀ ਬਾਨੀ ਕਾਫੀ ਮਿਲਦੀ ਹੈ। ਉਹਨਾਂ ਵਿਚੋਂ:- 1.ਰਾਗ ਰਾਮਕਲੀ ਮਹੱਲਾ 1,2. ਰਾਗ ਰਾਮਕਲੀ ਮਹ੍ਹ੍ਲਾ 1 ਸ਼ਬਦ ਢੋਲੇ ਤੇ ਹੋਯਾ 3. ਰਾਗ ਆਸਾ ਮਹ੍ਹ੍ਲਾ 1 ਸ਼ਬਦ | ਬਾਬਾ ਹੰਦਾਲ ਤੋਂ ਮਗਰੋਂ ਉਹਨਾਂ ਦਾ ਪੁੱਤਰ ਬਿਧੀ ਚੰਦ ਨਿਰੰਜਨੀ ਸੰਪਰਦਾ ਦਾ ਦੂਜਾ ਗੁਰੂ ਹੋਇਆ, ਉਹ ਗੁਰੂ ਹਰਿਰਾਇ ਦਾ ਸਮਕਾਲੀ ਸੀ। ਕਿਹਾ ਜਾਂਦਾ ਹੈ ਕਿ ਇਹਨਾ ਨੇ ਗੁਰੂ ਨਾਨਕ ਸਾਹਿਬ ਦੀ ਇੱਕ ਜਨਮ ਸਾਖੀ ਰਚੀ। ਡਾ. ਸੁਰਿੰਦਰ ਸਿੰਘ ਕੋਹਲੀ ਦਾ ਵਿਚਾਰ ਹੈ ਕਿ ਇਹ ਜਨਮ ਸਾਖੀ ਭਾਈ ਬਾਲੇ ਦੀ ਜਨਮ ਸਾਖੀ ਦਾ ਹੀ ਇੱਕ ਰੂਪ ਹੈ। ਬਿਧੀ ਚੰਦ ਪਿਛੋਂ ਦਯਾ ਰਾਮ,ਆਕਲ ਦਾਸ, ਗੋਬਿੰਦ ਦਾਸ,ਅਮੋਲਕ ਦਾਸ,ਅਪਾਰ ਦਾਸ,ਹਰਿ ਕੇਸ਼ੋ ਦਾਸ,ਨਿਹਾਲ ਦਾਸ ਆਦਿ ਗੱਦੀ ਉੱਤੇ ਬੈਠੇ। ਇਹਨਾ ਭਗਤਾਂ ਨੇ ਅਤੇ ਇਹਨਾ ਦੇ ਪੇਰੋਕਾਰਾਂ ਨੇ ਵੀ ਚੋਖਾ ਸਾਹਿਤ ਰਚਿਆ। ਸਾਰੇ ਹੰਦਾਲੀ ਭਗਤਾਂ ਨੇ ਆਪਣੀ ਰਚਨਾ ਦੇ ਅੰਤ ਵਿੱਚ ਹੰਦਾਲ ਵਰਤਿਆ ਹੈ।
ਨਿਰੰਜਨੀ ਸੰਪਰਦਾ ਦੇ ਮੋਢੀ ਬਾਬਾ ਹੰਦਾਲ ਦਾ ਜਨਮ ਵੈਸਾਖ ਸੁਦੀ ਪੂਰਨਮਾਸ਼ੀ ਸੰ .1630 ਬਿਕ੍ਰਮੀ ਨੂੰ ਹੋਇਆ। ਇਹਨਾ ਦੇ ਪਿਤਾ ਦਾ ਨਾ ਨਿਰੋਲ ਮੁਸਲਮਾਨੀ ਸੀ -ਗਾਜ਼ੀ ਮਿਰਜ਼ਾ ਤੇ ਸੁਲਤਾਨੀਏ ਸਿਖਾਂ ਵਿੱਚ ਉਸ ਦਾ ਬੜਾ ਉੱਚਾ ਰੁਤਬਾ ਸੀ। ਬਾਬਾ ਹੰਦਾਲ ਦਾ ਜ਼ਿਕਰ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਚਾਰ ਵਾਰ ਆਓਂਦਾ ਹੈ। ਇੱਕ ਸਾਖੀ ਵਿੱਚ ਇਵੇਂ ਬਿਆਨ ਹੈ ਕਿ ਗੁਰੂ ਨਾਨਕ ਜੀ ਪ੍ਰਹਿਲਾਦ ਭਗਤ ਪਾਸ ਗਏ ਤਾਂ ਮਰਦਾਨੇ ਦੇ ਪੁਛਣ ਤੇ ਪ੍ਰਹਿਲਾਦ ਭਗਤ ਨੇ ਦੱਸਿਆ ਕਿ ਉਹਨਾਂ ਦੇ ਓਥੇ ਆਉਣ ਤੋਂ ਪਹਿਲਾਂ ਕਬੀਰ ਭਗਤ ਆ ਚੁੱਕੇ ਹਨ,ਉਹਨਾਂ ਤੋਂ ਛੁੱਟ ਹੋਰ ਕੋਈ ਨਹੀਂ ਆਇਆ। ਫੇਰ ਮਰਦਾਨੇ ਨੇ ਪੁਛਿਆ 'ਸੁਨੋ ਸੰਤ ਪ੍ਰਹਿਲਾਦ ਗਿਆਨੀ ਜੀ, ਕੋਈ ਹੋਰ ਭੀ ਜਗਤਿ ਮੇ ਹੋਵੇਗਾ ਜੋ ਇੱਥੇ ਤਕ ਪਹੁੰਚੇਗਾ। ਪ੍ਰਹਿਲਾਦ ਭਗਤ ਨੇ ਕਿਹਾ, ਸੁਨ ਮਰਦਾਨਾ ਮੇਰਾ ਬਚਨ। ਪੰਜਾਬ ਦੇਸ਼ ਮੇ ਪਰਗਨੇ ਬਟਾਲੇ ਦੇ ਮਧ ਸੰਤ ਪੂਰਨ ਪੁਰਖ ਹੰਦਾਲ ਹੋਵੇਗਾ। ਉਹ ਇੱਥੇ ਤਕ ਆਵੇਗਾ। ਦੂਸਰੀ ਵਾਰ ਹੰਦਾਲ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਦੇ ਧਰੂ ਮੰਡਲ ਪ੍ਰਵੇਸ਼ ਵੇਲੇ ਹੋਇਆ ਹੈ। ਧਰੂ ਭਗਤ ਨੇ ਗੁਰੂ ਨਾਨਕ ਅਤੇ ਉਹਨਾਂ ਦੇ ਦੋ ਸਾਥੀਆਂ ਬਾਲਾ ਤੇ ਮਰਦਾਨਾ ਨੂੰ ਆਪਣੇ ਕੋਲ ਆਉਂਦਾ ਦੇਖ ਅਸਚਰਜਤਾ ਪ੍ਰਗਟ ਕੀਤੀ ਕਿਓਂਕਿ ਉਸ ਪਾਸ ਵੀ ਸਵਾਏ ਭਗਤ ਕਬੀਰ ਦੇ ਹਾਲੇ ਤਕ ਹੋਰ ਕੋਈ ਮਨੁਖ ਨਹੀਂ ਪਹੁੰਚਿਆ ਸੀ। ਤਬ ਗੁਰੂ ਨਾਨਕ ਜੀ ਨੇ ਕਹਾ ਸੁਨੋ ਧਰੂ ਸੰਤ ਗਿਆਨੀ, ਅੱਗੇ ਹੋਈ, ਅਬ ਭੀ ਹੋਵੇਗੀ, ਇੱਕ ਭਗਤਿ ਕਬੀਰ, ਦੂਜਾ ਨਾਨਕ, ਤੀਜਾ ਹੰਦਾਲ ਜਟੇਟਾ ਇੱਕ ਨਿਰੰਜਨ ਦਾ ਹੀ ਉਪਾਸਕ ਹੋਵੇਗਾ। ਤੀਜੀ ਵਾਰ ਹੰਦਾਲ ਦਾ ਜ਼ਿਕਰ ਗੁਰੂ ਨਾਨਕ ਦੇਵ ਦੇ ਕਾਬਲ ਜਾ ਕੇ ਦੀਨਾ ਨਾਥ ਦਿਆਲ ਨੂੰ ਜਾ ਦਰਸ਼ਨ ਦੇਣ ਵੇਲੇ ਹੋਇਆ ਚੋਥੀ ਵਾਰ ਘੋਹੇ ਜੱਟ ਦੀ ਸਾਖੀ ਵਿੱਚ ਹੰਦਾਲ ਦਾ ਜ਼ਿਕਰ ਆਇਆ। ਇਸ ਤੋ ਇਲਾਵਾ ਬਾਬਾ ਹੰਦਾਲ ਦਾ ਜ਼ਿਕਰ ਭੰਗ੍ਰਨਾਥ ਦੀ ਸਾਖੀ ਵਿੱਚ ਵੀ ਆਇਆ ਹੈ। ਹੁਣ ਤਕ ਇਹ ਧਾਰਨਾ ਸਥਾਪਿਤ ਹੋ ਚੁੱਕੀ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਤਿਆਰ ਵੀ ਸ਼ਾਇਦ ਇਹਨਾ ਹੰਦਾਲੀ ਸੰਪਰਦਾ ਵਾਲਿਆ ਨੇ ਹੀ ਕਰਵਾਈ ਹੋਵੇ।
ਨਿਰੰਜਨੀ ਸ਼ਬਦ ਨਿਰੰਜਨ ਤੋਂ ਬਣਿਆ ਹੈ। ਨਿਰੰਜਨ ਸ਼ਬਦ ਦਾ ਅਰਥ ਹੈ ਨਿਰ+ਅੰਜਨ। ਨਿਰ ਦਾ ਅਰਥ ਹੈ - ਰਹਿਤ ਜਾਂ ਸਖਣਾ ਅਤੇ ਅੰਜਨ ਦਾ ਅਰਥ ਹੈ -ਕਾਲਖ,ਕੱਜਲ,ਜਾਂ ਸੂਰਮਾ। ਨਿਰੰਜਨ ਦਾ ਪੂਰਨ ਅਰਥ ਹੈ ਮਾਇਆ ਤੋਂ ਨਿਰਲੇਪ ਰਹਿਣ ਦੀ ਸਥਿਤੀ। ਮੱਧ ਯੁੱਗ ਦੇ ਯੋਗ,ਮੰਤਰ ਅਤੇ ਭਗਤੀ ਸਾਹਿਤ ਵਿੱਚ ਨਿਰੰਜਨ ਦਾ ਵਾਰ ਵਾਰ ਜ਼ਿਕਰ ਮਿਲਦਾ ਹੈ। ਨਾਥ ਪਰੰਪਰਾ ਵਿੱਚ ਵੀ ਨਿਰੰਜਨ ਦੀ ਬੇਹੱਦ ਵਰਤੋਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਸ਼ਬਦ ਅਨੇਕਾਂ ਵਾਰ ਆਇਆ ਹੈ। ਜਪੁ ਜੀ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਨੇ ਮਾਇਆ ਰਹਿਤ ਪ੍ਰਮਾਤਮਾ ਦੇ ਅਰਥਾਂ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਜਿਵੇਂ:-
ਐਸਾ ਨਾਮ ਨਿਰੰਜਨ ਹੋਏ॥
ਜੇ ਮਨ ਜਾਣੇ ਮਨ ਕੋਏ॥
ਨਿਰੰਜਨੀ ਸੰਪਰਦਾ ਉੱਤੇ ਸਿਖ ਧਰਮ ਦਾ ਬਹੁਤ ਪ੍ਰਭਾਵ ਪਿਆ ਹੈ ਅਤੇ ਜਾਹਰ ਤੋਰ ਤੇ ਦੇਖਿਆ ਦੋਹਾਂ ਵਿੱਚ ਕੋਈ ਭੇਦ ਨਜ਼ਰ ਨਹੀਂ ਆਂਉਂਦਾ। ਨਿਰੰਜਨੀ ਗੁਰੂ ਤੇ ਉਹਨਾਂ ਦੇ ਪੇਰੋਕਾਰ ਸਿਖ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਮਾਨਤਾ ਕਰਦੇ ਹਨ ਅਤੇ ਸਨਾਤਨੀ ਹਿੰਦੂ ਕਰਮ ਕਾਂਡਾ, ਭੇਖਾ ਭਰਮਾ ਤੋਂ ਵੀ ਮੁਕਤ ਹਨ - ਬੁੱਤ ਪੂਜਾ, ਮੜੀ ਪੂਜਾ, ਯਗ,ਬਲੀ ਆਦਿ ਵੀ ਨਹੀਂ ਕਰਦੇ ਸਨ। ਇਸ ਦੇ ਬਾਵਜੂਦ ਇਹਨਾ ਨੇ ਆਪਣਾ ਕੁਝ ਅੱਡ੍ਰਾਪਨ ਵੀ ਕਾਇਮ ਰਖਿਆ ਹੈ। ਇਹਨਾ ਦੇ ਇੱਕ ਦੋ ਗੁਰੂਆਂ ਨੇ ਬਾਣੀ ਵੀ ਰਚੀ ਹੈ ਜਿਸ ਨੂੰ ਗੁਰਬਾਣੀ ਵਾਂਗ ਹੀ ਰਾਗਾਂ ਅਧੀਨ ਰਖਿਆ ਹੈ -ਮਹੱਲੇ ਦੀ ਅੰਕ ਗਿਣਤੀ ਵੀ ਗੁਰੂ ਗ੍ਰੰਥ ਸਾਹਿਬ ਦੀ ਰੀਸ ਵਿੱਚ ਉਸੇ ਤਰਾਂ ਰਖੀ ਹੈ। ਇਹਨਾ ਦਾ ਮੂਲ ਮੰਤਰ ਵੀ ਲਗਭਗ ਸਿੱਖਾਂ ਵਾਲਾ ਹੀ ਹੈ। ਨਿਰੰਜਨੀ ਸੰਪਰਦਾ ਦਾ ਮੂਲ ਮੰਤਰ ਇਸ ਪ੍ਰਕਾਰ ਹੈ:-
ਆਦਿ ਸਚੁ
ਜੁਗਾਦਿ ਸਚੁ
ਹੈ ਭੀ ਸਚੁ
ਹੋਸੀ ਵੀ ਸਚੁ
ਸਚਿ ਨਾਮ
ਕਰਤਾ ਪੁਰਖ
ਨਿਰਭੈ, ਨਿਰਵੈਰ
ਅਕਾਲ ਮੂਰਤਿ
ਅਜੂਨੀ ਸਂਭਉ
ਜਪੀਏ ਗੁਰ ਪ੍ਰਸ਼ਾਦਿ
ਜਪੀਏ ਨਿਰੰਕਾਰ
ਖਾਸ ਗੱਲ ਇਹ ਹੈ ਕਿ ਨਿਰੰਜਨੀ ਸੰਪਰਦਾ ਦੇ ਲੋਕ ਸਤਿਨਾਮ ਦੀ ਥਾਂ ਸਚਨਾਮ ਕਹਿੰਦੇ ਹਨ। ਇਸ ਤੋ ਇਲਾਵਾ ਕੁਝ ਇੱਕ ਸ਼ਬਦਾਂ ਦੇ ਫਰਕ ਤੋਂ ਬਿਨਾ ਤਰਤੀਬ ਵੀ ਬਦਲ ਦਿਤੀ ਗਈ ਹੈ। ਵੇਸੇ ਇਹ ਮੂਲ ਮੰਤਰ ਸਿਖਾਂ ਵਾਲਾ ਮੂਲ ਮੰਤਰ ਹੀ ਹੈ। ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਤੋਂ ਪਹਿਲਾਂ ਇਸ ਦਾ ਇਹ ਰੂਪ ਪ੍ਰਚਿਲਤ ਹੋਵੇ। ਨਿਰੰਜਨੀਏ ਸਿਖ ਆਪਣੇ ਆਪ ਨੂੰ ਸਿਖ ਗੁਰੂਆਂ ਦੇ ਸ਼ਰਧਾਲੂ ਵ ਦਸਦੇ ਹਨ ਪਰ ਇਤਿਹਾਸ ਵਿੱਚ ਬਾਬਾ ਹੰਦਾਲ ਦੇ ਗੱਦੀਕਾਰ ਗੁਰੂਘਰ ਅਤੇ ਸਿਖਾਂ ਦੇ ਹੱਡ -ਵੇਰੀ ਸਾਬਿਤ ਹੋਏ ਹਨ। ਖਾਸ ਤੌਰ 'ਤੇ 18ਵੀ ਸਦੀ ਦੇ ਭਿਆਨਕ ਦਿਨਾ ਵਿੱਚ ਨਿਰੰਜਨੀਏ ਗੁਰੂ ਆਕਲ ਦਾਸ ਨੇ ਤਾਂ ਅੱਤ ਹੀ ਕਰ ਦਿਤੀ ਅਤੇ ਦੱਸਿਆ ਜਾਂਦਾ ਹੈ ਕਿ ਉਸ ਦੇ ਹਥੋਂ ਹੀ ਸਿਖਾਂ ਦਾ ਕੁੱਪ ਹਰੀੜ ਦਾ ਵੱਡਾ ਘਲੂਘਾਰਾ ਵਾਪਰਿਆ। ਸਿੱਖਾਂ ਦੇ ਵਿਰੁਧ ਸੂਹਦੇਣ ਤੋ ਉਹਨਾਂ ਦੀ ਫੜੋ ਫੜੀ ਕਰਨ ਦੀ ਸਰਕਾਰੀ ਏਜੈਟੀ ਕਰਨ ਵਿੱਚ ਇਨ੍ਹਾਂ ਲੋਕਾਂ ਨੇ ਕਾਫੀ ਬਦਨਾਮੀ ਖੱਟੀ।
ਬਾਬੇ ਹੰਦਾਲ ਦੀ ਗੱਦੀ ਜੰਡਿਆਲਾ ਗੁਰੁ ਜ਼ਿਲਾ ਅੰਮ੍ਰਿਤਸਰ ਵਿੱਚ ਹਾਲੇ ਤਕ ਕਾਇਮ ਚਲੀ ਆਉਂਦੀ ਹੈ। ਰਾਜਸਥਾਨ ਵਿੱਚ ਅੱਜ ਵੀ ਨਿਰੰਜਨੀ ਸੰਪਰਦਾ ਮੋਜੂਦ ਹੈ।"ਨਿਰੰਜਨੀਏ ਗੁਰੂਆ ਨਿਰੰਜਨੀਏ ਸਿਖ ਸਾਧ ਸੰਤ ਦਸਾਂ ਗੁਰੂ ਸਾਹਿਬਾ ਨੂੰਗੁਰੂ ਬਾਬਾ ਹੰਦਾਲ ਜੀ ਦਾ ਸਰੂਪ ਮੰਨਦੇ ਹਨ। "16ਵੀ ਅਤੇ 17ਵੀ ਸਦੀ ਦੇ ਪੰਜਾਬੀ ਅਧਿਆਤਮਿਕ ਕਾਵਿ -ਸਾਹਿਤ ਵਿੱਚ ਬਾਬਾ ਹੰਦਾਲ ਦੀ ਰਚਨਾ ਦਾ ਸਥਾਨ ਮੌਜੂਦ ਹੈ। ਪਰੰਪਰਾ ਗੁਰਬਾਣੀ ਵਾਲੀ ਹੈ ਭਾਵੇਂ ਰਚਨਹਾਰ ਗੁਰਵਿਅਕਤੀ ਹੋਣ ਦੀ ਥਾ ਉਹਨਾਂ ਦਾ ਗੁਰਮਤ ਵਿੱਚ ਰੰਗਿਆ ਗੁਰਸਿਖ ਵਿਅਕਤੀ ਸਾਫ਼ ਦਿਸਦਾ ਹੈ।
ਹਵਾਲੇ
ਸੋਧੋ- ਖੋਜ ਪਤ੍ਰਿਕਾ ਅੰਕ -1 (ਡਾ;ਗੁਰਚਰਨ ਸਿੰਘ)
- ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ =ਪਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਕਸੇਲ |