ਨਿਰੰਜਨ ਸਿੰਘ ਨੂਰ

ਪੰਜਾਬੀ ਕਵੀ

ਨਿਰੰਜਨ ਸਿੰਘ ਨੂਰ (6 ਜਨਵਰੀ 1933 - 3 ਜੂਨ 1999) ਉਘੇ ਪੰਜਾਬੀ ਕਵੀ ਸਨ। ਉਹ ਬਰਤਾਨੀਆ ਵਾਸੀ ਸਨ।

ਪੁਸਤਕਾਂ ਸੋਧੋ

  • ਮੁਕਤੀ (ਕਾਵਿ ਸੰਗ੍ਰਹਿ, 1963)
  • ਨੂਰ ਦਾ ਜਾਮ (ਕਾਵਿ ਸੰਗ੍ਰਹਿ, 1971)
  • ਹੋ-ਚੀ-ਮਿੰਨ (ਮਹਾਕਾਵਿ, 1974)
  • ਹਯਾਤੀ ਦੀ ਹੂਕ (ਕਾਵਿ ਸੰਗ੍ਰਹਿ, 1987)
  • ਹੜੱਪਾ ਤੋਂ ਹੀਰੋਸੀਮਾ ਵੱਲ (ਲੰਮੀ ਨਜ਼ਮ, 1991)
  • ਓਜੋਨ ਦੀ ਅੱਖ (ਗ਼ਜ਼ਲ ਸੰਗ੍ਰਹਿ, 1987)[1]

ਕਾਵਿ-ਨਮੂਨਾ ਸੋਧੋ

                      ਗ਼ਜ਼ਲ
ਨਸ਼ਤਰ ਕਿਨੇ ਚਭੋਇਆ, ਮੇਰਾ ਦਿਲ ਹੀ ਜਾਣਦਾ ਏ !!
ਕਿਸ ਕਿਸ ਨੇ ਜ਼ਖ਼ਮ ਧੋਇਆ, ਮੇਰਾ ਦਿਲ ਹੀ ਜਾਣਦਾ ਏ !!
ਰੀਝਾਂ ਕੁਆਰੀਆਂ ਦਾ, ਆਸਾਂ ਵਿਚਾਰੀਆਂ ਦਾ,
ਕਿੰਨਾ ਕੁ ਖ਼ੂਨ ਹੋਇਆ, ਮੇਰਾ ਦਿਲ ਹੀ ਜਾਣਦਾ ਏ !!
ਅੱਖੀਆਂ ਨੂੰ ਕੀ ਪਤਾ ਹੈ, ਇਸ ਚੰਦਰੇ ਸਮੇਂ ਤੋਂ,
ਕਿੰਨਾ ਕੁ ਗਮ ਲਕੋਇਆ, ਮੇਰਾ ਦਿਲ ਹੀ ਜਾਣਦਾ ਏ !!
ਇਹ ਜ਼ਿੰਦਗੀ ਦਾ ਰਾਹੀ, ਕਿੱਥੋਂ ਕੁ ਚੱਲਿਆ ਏ ?
ਕਿਥੇ ਕੁ ਆ ਖਲੋਇਆ, ਮੇਰਾ ਦਿਲ ਹੀ ਜਾਣਦਾ ਏ!!
ਕੁਦਰਤ ਕੁੜੀ ਨੇ ਆ ਕੇ, ਇਕ ਦਰਦ ਜ਼ਿੰਦਗੀ ਦਾ,
ਮੇਰੇ ਦਿਲ ਚ ਕਿਉਂ ਪ੍ਰੋਇਆ, ਮੇਰਾ ਦਿਲ ਹੀ ਜਾਣਦਾ ਏ!!
ਕੀ ਮੁੱਲ ਚਾਨਣੀ ਦਾ ? ਕੀ ਭੇਤ ਜ਼ਿੰਦਗੀ ਦਾ ?
ਨੀਂ ਜਿੰਦੜੀਏ ! ਇਹ ਮੋਇਆ ਮੇਰਾ ਦਿਲ ਹੀ ਜਾਣਦਾ ਏ!!
ਸਭਿਅਤਾ ਦੇ ਮੋਢਿਆ ਤੇ ਅਰਥੀ ਖੁਸ਼ੀ ਦੀ ਨਿੱਕਲੀ,
ਪਰ ਕੌਣ ਕੌਣ ਰੋਇਆ, ਮੇਰਾ ਦਿਲ ਹੀ ਜਾਣਦਾ ਏ !!

ਬਾਹਰੀ ਸਰੋਤ ਸੋਧੋ

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2018-12-18. Retrieved 2014-07-20. {{cite web}}: Unknown parameter |dead-url= ignored (help)