ਨਿਲੰਬਨ
ਨਿਲੰਬਨ (suspension): ਬਿਖ਼ਮਅੰਗੀ ਘੋਲ ਜੋ ਠੋਸ, ਦ੍ਰਵ ਵਿੱਚ ਖਿੱਲਰ ਜਾਂਦਾ ਹੈ ਨਿਲੰਬਨ (suspension) ਕਹਿੰਦੇ ਹਨ। ਨਿਲੰਬਨ ਇੱਕ ਬਿਖ਼ਮਅੰਗੀ ਮਿਸ਼ਰਣ ਹੈ, ਜਿਸ ਵਿੱਚ ਘੁਲਿਤ ਪਦਾਰਥ ਦੇ ਕਣ ਘੁਲਦੇ ਨਹੀਂ। ਇਹ ਕਣ ਪੂਰੇ ਮਾਧਿਅਮ ਦੇ ਵਿੱਚ ਨਿਲੰਬਤ ਰਹਿੰਦੇ ਹਨ। ਨਿਲੰਬਤ ਕਣ ਅੱਖਾਂ ਨਾਲ ਵੇਖੇ ਜਾਂਦੇ ਹਨ। ਇਹਨਾਂ ਕਣਾਂ ਦਾ ਅਕਾਰ 1 ਮਾਈਕ੍ਰੋਮੀਟਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।
ਉਦਾਰਹਣ
ਸੋਧੋਮਿੱਟੀ ਵਾਲਾ ਪਾਣੀ, ਪਾਣੀ ਅਤੇ ਆਟੇ ਦਾ ਘੋਲ, ਹਵਾ ਵਿੱਚ ਧੂੜ ਦੇ ਕਣ।
ਗੁਣ
ਸੋਧੋ- ਨਿਲੰਬਨ ਇੱਕ ਬਿਖ਼ਮਅੰਗੀ ਮਿਸ਼ਰਣ ਹੈ।
- ਇਹ ਕਣ ਅੱਖ ਨਾਲ ਵੇਖੇ ਜਾ ਸਕਦੇ ਹਨ।
- ਇਹ ਨਿਲੰਬਿਤ ਕਣ ਪ੍ਰਕਾਸ਼ ਦੀ ਕਿਰਣ ਨੂੰ ਫੈਲਾ ਦਿੰਦੇ ਹਨ। ਜਿਸ ਨਾਲ ਇਸ ਦਾ ਮਾਧਿਅਮ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ।
- ਜਦੋਂ ਇਸ ਨੂੰ ਸ਼ਾਂਤ ਛੱਡ ਦਿੰਦੇ ਹਾਂ ਤਾਂ ਇਹ ਕਣ ਹੇਠਾਂ ਵੱਲ ਬੈਠ ਜਾਂਦੇ ਹਨ ਇਹਨਾਂ ਨੂੰ ਫਿਲਟਰੀਕਰਣ ਦੀ ਵਿਧੀ ਰਾਹੀ ਇਸ ਦੇ ਕਣਾਂ ਨੂੰ ਨਿਖੇੜਿਆ ਜਾ ਸਕਦਾ ਹੈ।