"ਨਿਸ਼ਾਨਾ" (ਰੂਸੀ: Выстрел) ਅਲੈਗਜ਼ੈਂਡਰ ਪੁਸ਼ਕਿਨ ਦੀ ਕਹਾਣੀ ਹੈ। 1830 ਵਿੱਚ ਲਿਖੀ ਅਤੇ 1831 ਵਿੱਚ ਪ੍ਰਕਾਸ਼ਿਤ ਸਵਰਗੀ ਇਵਾਨ ਬੇਲਕਿਨ ਦੀਆਂ ਕਹਾਣੀਆਂ ਦੀ ਲੜੀ ਵਿੱਚ ਪੰਜ ਕਹਾਣੀਆਂ ਚ ਪਹਿਲੀ ਹੈ।

"ਨਿਸ਼ਾਨਾ"
ਲੇਖਕ ਅਲੈਗਜ਼ੈਂਡਰ ਪੁਸ਼ਕਿਨ
ਤਸਵੀਰ:Повести Белкина Выстрел.jpg
ਮੂਲ ਸਿਰਲੇਖВыстрел
ਭਾਸ਼ਾਰੂਸੀ
ਵੰਨਗੀਕਹਾਣੀ
ਪ੍ਰਕਾਸ਼ਨ ਮਿਤੀ1831

ਨਿਸ਼ਾਨਾ ਨੇ ਬਾਅਦ ਦੇ ਰੂਸੀ ਸਾਹਿਤ ਤੇ ਪ੍ਰਭਾਵ ਪਾਇਆ, ਜਿਸ ਵਿੱਚ ਫਿਓਦਰ ਦਾਸਤੋਵਸਕੀ ਦੀ ਜ਼ਮੀਨਦੋਜ਼ ਤੋਂ ਟਿੱਪਣੀਆਂ ਵੀ ਸ਼ਾਮਲ ਹੈ।[1] ਇਹ ਕਹਾਣੀ ਅੱਜ ਵੀ ਪ੍ਰਸਿੱਧ ਹੈ ਅਤੇ ਆਧੁਨਿਕ ਪਾਠਕ ਲਈ ਪ੍ਰਸੰਗਿਕ ਬਣੀ ਹੋਈ ਹੈ। ਇਹ ਪਾਠਕ ਨੂੰ 19ਵੀਂ ਸਦੀ ਦੇ ਰੂਸੀ ਸਮਾਜ ਦੀ ਸਮਝ ਪ੍ਰਦਾਨ ਕਰਦੀ ਹੈ ਅਤੇ ਸਿਲਵੀਓ ਦੇ ਦੁਆਲੇ ਬੁਣਿਆ ਰਹੱਸ ਦਾ ਮਾਹੌਲ ਪਾਠਕ ਨੂੰ ਆਕਰਸ਼ਿਤ ਕਰਨ ਅਤੇ ਉਸਦੀ ਰੁਚੀ ਬਰਕਰਾਰ ਰੱਖਣ ਦਾ ਕੰਮ ਕਰਦਾ ਹੈ।

ਹਵਾਲੇ

ਸੋਧੋ
  1. Debreczeny, Paul. The Other Pushkin: A Study of Alexander Pushkin's Prose Fiction. Stanford, CA: Stanford UP, 1983. Print.