ਨਿੰਦਰ ਗਿੱਲ (ਜਨਮ .....- ਮੌਤ 13 ਨਵੰਬਰ 2022[1]) ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਸੀ। ਉਹ ਪੰਜਾਬ ਦੇ 1980ਵਿਆਂ ਦੇ ਸੰਕਟ ਦੇ ਦਿਨਾਂ ਨੂੰ ਆਪਣੇ ਕੁਝ ਨਾਵਲਾਂ ਵਿੱਚ ਚਿਤਰਣ ਦੇ ਤਕੜੇ ਉਪਰਾਲੇ ਕਰ ਕੇ ਜਾਣਿਆ ਜਾਂਦਾ ਹੈ।[2]

ਨਿੰਦਰ ਗਿੱਲ
ਨਿੰਦਰ ਗਿੱਲ
ਨਿੰਦਰ ਗਿੱਲ
ਜਨਮਨੱਥਾ ਸਿੰਘ ਗਿੱਲ
ਪਿੰਡ ਜੰਡਾਲੀ, ਤਹਿਸੀਲ ਪਾਇਲ, ਲੁਧਿਆਣਾ, ਪੰਜਾਬ, ਭਾਰਤ
ਕਿੱਤਾਨਾਵਲਕਾਰ

ਜੀਵਨ ਸੋਧੋ

ਨਿੰਦਰ ਗਿੱਲ ਦਾ ਜੱਦੀ ਪਿੰਡ ਜੰਡਾਲੀ, ਤਹਿਸੀਲ ਪਾਇਲ, ਲੁਧਿਆਣਾ ਸੀ। ਉਹ ਪੰਜਾਬ ਸਰਕਾਰ ਦੇ ਲੋਕਲ ਆਡਿਟ ਵਿਭਾਗ ਵਿੱਚ ਬਤੌਰ ਆਡੀਟਰ ਉਹ ਲੰਮਾ ਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਰਿਹਾ[1]। ਸਾਲ 1994 ਵਿੱਚ ਸੇਵਾ-ਮੁਕਤ ਹੋਣ ਦੇ ਬਾਅਦ ਉਹ ਸਵੀਡਨ ਚਲਾ ਗਿਆ। ਨਿੰਦਰ ਗਿੱਲ ਨੇ ਸਵੀਡਨ ਵਿੱਚ 30 ਸਾਲ ਦਾ ਲੰਮਾ ਸਮਾਂ ਗੁਜ਼ਾਰਿਆ।[3]

ਸਾਹਿਤਕ ਸਰਗਰਮੀਆਂ ਸੋਧੋ

ਨਿੰਦਰ ਗਿੱਲ ਦੀ ਪ੍ਰੇਰਨਾ ਤੇ ਉਤਸ਼ਾਹ ਨਾਲ ਵਿੱਚ ਪੀ ਏ ਯੂ ਸਾਹਿੱਤ ਸਭਾ ਦੀ ਸਥਾਪਨਾ ਕੀਤੀ ਗਈ [4]।ਉਸ ਨੂੰ ਸਾਹਿਤ ਦੀ ਸਿਰਜਣਾ ਕਰਨ ਦੀ ਚੇਟਕ ਸੰਨ 1975 ਵਿੱਚ ਉਸ ਸਮੇਂ ਲੱਗੀ ਜਦੋਂ ਨਕਸਲਵਾਦੀ ਲਹਿਰ ਜ਼ੋਰਾਂ ’ਤੇ ਸੀ। ਓਦੋਂ ਉਸ ਦੀ ਪਹਿਲੀ ਪੁਸਤਕ ‘ਜ਼ਿੰਦਗੀ ਦੇ ਇਸ਼ਤਿਹਾਰ’ ਛਪੀ ਸੀ।[5] ਉਸ ਨੇ ਸਵੀਡਿਸ਼ ਕਵਿਤਾ ਬਾਰੇ ਪੁਸਤਕ ‘ਸਵੀਡਿਸ਼ ਕਵਿਤਾ’ ਲਿਖੀ ਹੈ। ਉਸ ਨੇ ਸਵੀਡਿਸ਼ ਪੰਜਾਬੀ ਡਿਕਸ਼ਨਰੀ ਵੀ ਤਿਆਰ ਕੀਤੀ।[5]

ਲਿਖਤਾਂ ਸੋਧੋ

ਨਾਵਲ ਸੋਧੋ

  • ਪੈਂਡੇ (1979)
  • ਪੰਜਾਬ 84
  • ਚੋਣ ਹਲਕਾ ਪਾਇਲ[6]
  • ਦਹਿਸ਼ਤ ਦੇ ਦਿਨਾਂ ਵਿਚ (1989)
  • ਵਿੱਚ ਵਿਚਾਲੇ (2009)
  • ਉਹ ਤਿੰਨ ਦਿਨ (2005)
  • ਪਲ ਪਲ ਮਰਨਾ
  • ਦਾਸਤਾਂ ਦਲਿਤਾਂ ਦੀ
  • ਗਿਰ ਰਿਹਾ ਗਿਰਾਫ਼

ਕਹਾਣੀ ਸੰਗ੍ਰਹਿ ਸੋਧੋ

  • ਜ਼ਿੰਦਗੀ ਦੇ ਇਸ਼ਤਿਹਾਰ
  • ਸਹਿਮਤੀ ਤੋਂ ਬਾਅਦ
  • ਸੁੰਨ ਸਰਾਂ[7]
  • ਕਥਾ ਪੰਜਾਬ ਪੈਂਡੇ
  • ਅਸੀਂ ਜਿਉਂਦੇ ਅਸੀਂ ਜਾਗਦੇ (ਤਰਲੋਚਨ ਝਾਂਡੇ ਨਾਲ ਮਿਲ ਕੇ ਸੰਪਾਦਿਤ)

ਹਵਾਲੇ ਸੋਧੋ

  1. 1.0 1.1 "ਪੰਜਾਬੀ ਭਵਨ ਜੁੜੇ ਪੰਜਾਬੀ ਲੇਖਕਾਂ ਵੱਲੋਂ ਪੰਜਾਬੀ ਨਾਵਲਕਾਰ ਨਿੰਦਰ ਗਿੱਲ ਦੇ ਸੁਰਗਵਾਸ ਹੋਣ ਤੇ ਅਫ਼ਸੋਸ ਦਾ ਪ੍ਰਗਟਾਵਾ". World Punjabi Times (in ਅੰਗਰੇਜ਼ੀ (ਅਮਰੀਕੀ)). 2022-11-13. Archived from the original on 2022-11-15. Retrieved 2022-11-15.
  2. The carnage that shook society - The Hindu
  3. admin (2022-11-14). "ਪੰਜਾਬੀ ਨਾਵਲਕਾਰ ਤੇ ਕਹਾਣੀਕਾਰ ਨਿੰਦਰ ਗਿੱਲ ਦਾ ਦੇਹਾਂਤ". ਪੰਜਾਬ ਹਿਤੈਸ਼ੀ ਮੁਹਿੰਮਕਾਰੀ ਅਵਾਜ਼ - Punjabi Online Newspaper (in ਅੰਗਰੇਜ਼ੀ (ਅਮਰੀਕੀ)). Retrieved 2022-11-15.
  4. "ਪੰਜਾਬੀ ਭਵਨ ਜੁੜੇ ਪੰਜਾਬੀ ਲੇਖਕਾਂ ਵੱਲੋਂ ਪੰਜਾਬੀ ਨਾਵਲਕਾਰ ਨਿੰਦਰ ਗਿੱਲ ਦੇ ਸੁਰਗਵਾਸ ਹੋਣ ਤੇ ਅਫ਼ਸੋਸ ਦਾ ਪ੍ਰਗਟਾਵਾ". World Punjabi Times (in ਅੰਗਰੇਜ਼ੀ (ਅਮਰੀਕੀ)). 2022-11-13. Archived from the original on 2022-11-15. Retrieved 2022-11-15.
  5. 5.0 5.1 Service, Tribune News. "ਨਾਵਲਕਾਰ ਨਿੰਦਰ ਗਿੱਲ ਨਾਲ ਰੂਬਰੂ". Tribuneindia News Service. Archived from the original on 2022-11-15. Retrieved 2022-11-15.
  6. [1][permanent dead link]
  7. Seminar on story book