ਨਿੱਕੀ ਬੂਟੀ ਦਾ ਸੂਟ
ਨਿੱਕੀ ਬੂਟੀ ਦਾ ਸੂਟ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਗੁਰਬਚਨ ਸਿੰਘ ਭੁੱਲਰ[1] ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ।
"ਨਿੱਕੀ ਬੂਟੀ ਦਾ ਸੂਟ" | |
---|---|
ਲੇਖਕ ਗੁਰਬਚਨ ਸਿੰਘ ਭੁੱਲਰ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਪਾਤਰ
ਸੋਧੋ- ਭੂਆ
- ਬਿਰਤਾਂਤਕਾਰ
ਕਥਾਨਕ
ਸੋਧੋਨੌਕਰੀ ਕਰਦੇ ਭਤੀਜੇ ਨੂੰ ਭੂਆ ਦਾ ਮੋਹ ਭਿੱਜਿਆ ਸੁਨੇਹਾ ਮਿਲ਼ਦਾ ਹੈ:ਮੇਰੇ ਬਚੜੇ ਨੂੰ ਕਹੀਂ, ਇਕ ਵਾਰ ਮੇਲਾ-ਗੇਲਾ ਕਰ ਜਾਵੇ। ਹੁਣ ਤਾਂ ਬਸ ਚਲੋਚਲੀ ਹੀ ਐ। ਨਦੀ ਕਿਨਾਰੇ ਰੁੱਖੜਾ! ਨਾਲ ਵਹੁਟੀ ਨੂੰ ਤੇ ਨਿਆਣਿਆਂ ਨੂੰ ਜ਼ਰੂਰ ਲਿਆਵੇ। ਮੂਲ ਨਾਲੋਂ ਸੂਦ ਬਹੁਤਾ ਪਿਆਰਾ ਹੁੰਦਾ ਐ।" ਉਹ ਭਾਵੁਕ ਹੋ ਜਾਂਦਾ ਹੈ। ਕਿੰਨੀਆਂ ਮੋਹ ਭਰੀਆਂ ਯਾਦਾਂ ਉਸ ਦੇ ਜ਼ਿਹਨ ਵਿੱਚ ਘੁੰਮਦੀਆਂ ਹਨ। ਉਹ ਦੋ-ਚਾਰ ਛੁੱਟੀਆਂ ਲੈ ਕੇ ਜਾਣ ਦੀ ਸਲਾਹ ਬਣਾ ਲੈਂਦਾ ਹੈ। ਨਿਸ਼ਾਨੀ ਵਜੋਂ ਭੂਆ ਨੂੰ ਦੇਣ ਲਈ ਉਹ ਮਿੱਠੇ-ਮਿੱਠੇ ਰੰਗਾਂ ਦੀਆਂ ਨਿੱਕੀਆਂ-ਨਿੱਕੀਆਂ ਬੂਟੀਆਂ ਵਾਲਾ ਬੜਾ ਸੋਹਣਾ ਸੂਟ ਖਰੀਦ ਲੈਂਦਾ ਹੈ। ਜਦੋਂ ਕਦੀ ਉਹ ਉਹਦੇ ਪਿੰਡ ਜਾਂਦਾ ਹੁੰਦਾ ਸੀ ਤਾਂ ਉਹ ਉਸ ਨੂੰ ਛੇਤੀ-ਛੇਤੀ ਮੁੜਨ ਨਾ ਦਿੰਦੀ; 'ਇਕ ਦਿਨ ਹੋਰ, ਇਕ ਦਿਨ ਹੋਰ' ਆਖਦਿਆਂ ਕਈ-ਕਈ ਦਿਨ ਲੰਘਾ ਦਿੰਦੀ। ਜਦੋਂ ਦਾ ਉਹ ਨੌਕਰੀ ਉਤੇ ਲੱਗਿਆ ਸੀ ਰਹਿਣੀ-ਬਹਿਣੀ ਅਤੇ ਕਦਰਾਂ-ਕੀਮਤਾਂ ਦੇ ਫਰਕ ਨਾਲ਼ ਪਿੰਡਾਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਨਾਲ਼ੋਂ ਪਾੜਾ ਵਧ ਜਾਂਦਾ ਹੈ। ਉਹਦੇ ਘਰ ਵਿਚ ਟੈਲੀਵਿਜ਼ਨ, ਫਰਿਜ਼, ਸੋਫਾ ਆਦਿ ਦੇਖ ਕੇ ਰਿਸ਼ਤੇਦਾਰ ਉਹਦੇ ਪੈਸਿਆਂ ਬਾਰੇ ਕੁਝ ਸੱਚਾ ਅਤੇ ਬਹੁਤਾ ਕਲਪਿਤ ਹਿਸਾਬ ਲਾ ਲੈਂਦੇ ਹਨ। ਸਮੇਂ ਸਮੇਂ ਆਪਣੀ ਗਰਜ਼ ਪੂਰੀ ਕਰਨ ਲਈ ਝਾਕ ਰੱਖਣ ਲੱਗਦੇ ਹਨ। ਭੂਆ ਵੱਲੋਂ ਮਿਲ਼ੇ ਸੱਦੇ ਦੇ ਪਿੱਛੇ ਕੰਮ ਕਰਦੀ ਉਸ ਤੋਂ ਪੈਸੇ ਮੰਗਣ ਦੀ ਭੂਆ ਦੇ ਪਰਿਵਾਰ ਦੀ ਝਾਕ ਉਸਦੇ ਮਿਲ਼ਣੀ ਦੇ ਚਾਓ ਨੂੰ ਠੰਡਾ ਕਰ ਦਿੰਦੀ ਹੈ। ਉਹ ਤੁਰਤ ਪਰਤਣ ਦਾ ਫ਼ੈਸਲਾ ਕਰ ਲੈਂਦਾ ਹੈ। ਜਦੋਂ ਉਹ ਤਹਿ ਕੀਤੇ ਕੱਪੜੇ ਅਟੈਚੀ ਵਿਚ ਪਾਉਣ ਲੱਗਦਾ ਹੈ ਤਾਂ ਉਸਦੀ ਪਤਨੀ ਹੇਠੋਂ ਬੂਟੀਆਂ ਵਾਲਾ ਸੂਟ ਕੱਢ ਲੈਂਦੀ ਹੈ। ਸੂਟ ਦੇਖ ਕੇ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ, "ਰੱਖ ਦੇ ਇਹਨੂੰ ਵਿਚੇ ਹੀ...ਦੇਖੀ ਜਾਊ ਫੇਰ ਕਦੇ!"ਉਹ ਕਾਹਲੀ-ਕਾਹਲੀ ਕੱਪੜੇ ਅਟੈਚੀ ਵਿਚ ਪਾ ਰਿਹਾ ਹੁੰਦਾ ਹੈ ਅਤੇ ਨਿੱਕੀ ਬੂਟੀ ਦਾ ਸੂਟ ਉਹਦੀ ਪਤਨੀ ਦੇ ਹੱਥਾਂ ਵਿਚ ਕੰਬ ਰਿਹਾ ਹੁੰਦਾ ਹੈ।
ਹਵਾਲੇ
ਸੋਧੋ- ↑ "ਨਿੱਕੀ ਬੂਟੀ ਦਾ ਸੂਟ ਗੁਰਬਚਨ ਸਿੰਘ ਭੁੱਲਰ". Archived from the original on 2022-06-30. Retrieved 2022-04-21.