ਨਿੱਕੀ ਮੋਟੀ ਗੱਲ
‘ਨਿੱਕੀ ਮੋਟੀ ਗੱਲ’ (ਨਿੱਕੀ ਮੋਟੀ ਗੱਲ) ਇਕਾਂਗੀ ਵਿੱਚ ਨਵੀਂ ਅਤੇ ਪੁਰਾਣੀ ਪੀੜ੍ਹੀ ਦੇ ਵਿਚਾਰਾਂ ਵਿੱਚ ਜੋ ਫ਼ਾਸਲਾ ਹੈ ਉਹ ਹਵਾਲਦਾਰ ਅਤੇ ਉਸਦੀ ਧੀ ਸੀਬੋ ਦੀ ਆਪਸੀ ਵਾਰਤਾ ਤੋਂ ਸਾਫ਼ ਨਜ਼ਰ ਆਉਂਦਾ ਹੈ, ਸੀਬੋ ਜੋ ਰੇਡਿਓ ਤੋਂ ਗੀਤ ਸੁਣ ਰਹੀ ਹੈ ਤੇ ਉਸਦਾ ਹਵਾਲਦਾਰ ਪਿਉ ਸੁੱਕੀ ਚਰੀ ਕੁਤਰ ਰਿਹਾ, ਬੁੱਢਾ ਹੋਣ ਕਰਕੇ ਉਹ ਵਾਰ-ਵਾਰ ਆਪਣੀ ਇੱਕਲੋਤੀ ਧੀ ਸੀਬੋ ਨੂੰ ਮਦਦ ਲਈ ਆਵਾਜਾਂ ਮਾਰ ਰਿਹਾ, ਪਰ ਸੀਬੋ ਰੇਡੀਓ ਤੇ ਚੱਲ ਰਹੇ ਗੀਤ ਨੂੰ ਪੂਰਾ ਸੁਣਨ ਦੀ ਤਾਂਘ ਰੱਖਦੀ ਹੋਈ ਜ਼ਰਾ ਠਹਿਰ ਕੇ ਆਉਣ ਦੀ ਗੱਲ ਕਰਦੀ ਹੈ। ਹਵਾਲਦਾਰ ਕੰਮ ਕਰਦਾ-ਕਰਦਾ ਨਵੇਂ ਜ਼ਮਾਨੇ ਦੀਆਂ ਨਵੀਆਂ ਗੱਲਾਂ ਬਾਰੇ ਸੋਚ ਵਿਚਾਰ ਕਰ ਰਿਹਾ ਹੈ। ਉਹ ਸੀਬੋ ਦੀ ਜੀਵਨ ਸ਼ੈਲੀ ਤੋਂ ਹੈਰਾਨ ਵੀ ਹੋ ਰਿਹਾ ਤੇ ਪਰੇਸ਼ਾਨ ਵੀ। ਰੇਡੀਓ ਉਸਦੀ ਨਜ਼ਰ ਵਿੱਚ ਨਵੇਂ ਜ਼ਮਾਨੇ ਦੀ ਖੋਜ ਘੱਟ ਪਰ ਸੰਗੀਤ ਦੇ ਸੁਰਾਂ ਵਿੱਚ ਜ਼ੋਰ ਕਰਨ ਵਾਲੀ ਮਸ਼ੀਨ ਤੋਂ ਬਿਨਾਂ ਉਸਦੀ ਕੋਈ ਅਹਿਮੀਅਤ ਨਹੀਂ। ਪਰ (ਸੀਬੋ) ਲਈ ਉਹੀ ਗੀਤ ਕੰਨਾਂ ਦੇ ਰਸ ਬਣੇ ਹੋਏ ਨੇ। ਹਵਾਲਦਾਰ ਪੰਜਾਬੀ ਸੰਗੀਤ ਵਿੱਚ ਵਾਜਿਆਂ-ਗਾਜਿਆਂ ਵਾਲੀ ਗਾਇਕੀ ਤੋਂ ਖ਼ੁਸ਼ ਨਹੀਂ। ਉਹ ਪੁਰਾਣੇ ਕਿੱਸਿਆਂ, ਵਾਰਾਂ ਤੇ ਲੰਮੀ ਹੇਕ ਵਾਲੇ ਗੀਤਾਂ ਦਾ ਕਦਰਦਾਨ ਹੈ। ਜਿਹਨਾਂ ਦੀ ਥਾ ਬੇਸ਼ੱਕ ਰੇਡੀਓ ਨੇ ਅੱਜ ਮੱਲ ਤਾ ਲਈ ਹੈ ਪਰ ਉਹਨਾਂ ਦੀ ਬਰਾਬਰੀ ਨਹੀ਼ ਕਰ ਸਕਦਾ। ਹਵਾਲਦਾਰ ਇਸ ਬਰਾਬਰੀ ਤੇ ਨਾ ਬਰਾਬਰੀ ਦੇ ਵਿਚਾਰਾਂ ਵਿੱਚ ਘਿਰਿਆ ਆਪਣੇ-ਆਪ ਗੱਲਾਂ ਕਰਦਾ ਨਜ਼ਰ ਆਉਂਦਾ ਹੈ। ਅਚਾਨਕ ਉਸਦੇ ਪਿੰਡ ਸਾਥੀ ਸੰਤੋਖਾ ਉਸਦੇ ਘਰ ਪਹੰੁਚ ਜਾਂਦਾ ਹੈ, ਦੋਵੇਂ ਆਪਣੀ-ਆਪਣੀ ਕਬੀਲਦਾਰੀ ਦੇ ਦੁੱਖਾਂ-ਸੁੱਖਾਂ ਨੂੰ ਫਰੋਲਦੇ ਹਨ। ਸੰਤੋਖਾ ਤਿੰਨ ਪੁੱਤਰਾਂ ਦੇ ਹੋਣ ਦੇ ਬਾਵਜੂਦ ਵੀ ਬੁਢਾਪੇ ਵਿੱਚ ਤੰਗੀ ਤੁਰਸ਼ੀ ਤੇ ਇਕਲਾਪੇ ਵਾਲਾ ਜੀਵਨ ਭੋਗ ਰਿਹੀ ਹੈ। ਉਸਦੇ ਦੁੱਖ-ਸੁੱਖ ਦਾ ਕੋਹੀ ਵੀ ਭਾਈਵਾਲ ਨਹੀਂ ਬਣਦਾ, ਇਸ ਕਰਕੇ ਉਹ ਹਵਾਲਦਾਰ ਨੰੁ ਪੁੱਤਰ ਨਾ ਹੋਦ ਦੀ ਸ਼ੰਕਾ ਤੋਂ ਮੁਕਤ ਕਰਦਾ ਨਜ਼ਰ ਆਉਂਦਾ ਹੈ ਬਲਕਿ ਉਸਨੂੰ ਖ਼ੁਸ਼ਕਿਸਮਤ ਦੱਸਦਾ ਹੈ। ਦੂਸਰੇ ਪਾਸੇ ਪਿੰਡ ਦੀ ਗਲੀ ਵਿੱਚ ਕਿਸੇ ਦੇ ਝਗੜੇ ਦੀ ਆਵਾਜ਼ ਆਉਂਦੀ ਹੈ। ਪਤਾ ਲੱਗਦਾ ਹੈ ਕਿ ਪਿੰਡ ਦਾ ਇੱਕ ਪੜ੍ਹਿਆ-ਲਿਖਿਆ ਨੌਜ਼ਵਾਨ (ਪਾੜ੍ਹ) ਜੋ ਪਿੰਡ ਦੇ ਅਨਪੜ੍ਹ ਦੁੱਲੇ ਨੂੰ ਉਸਦੀ ਅਨਪੜ੍ਹਤਾ ਤੇ ਅਗਿਆਨਤਾ ਦੀਆਂ ਘਾਟਾ ਗਿਣਾਉਂਦਾ ਝਗੜ ਰਿਹਾ ਹੈ।ਨੌਜਵਾਨ ਵਿਗਿਆਨ ਦੀਆਂ ਨਵੀਆਂ ਕਾਢਾਂ ਵਾਲੇ ਗਿਆਨ ਦੀਆਂ ਮਿਸਾਲਾਂ ਦਿੰਦਾ ਹੈ, ਕਿ ਵਿਗਿਆਨੀਆਂ ਵੱਲੋਂ ਰਾਕੇਟ ਦੀ ਮਦਦ ਨਾਲ ਚੰਨ ਤੇ ਜਾਣਾ ਆਪਣੇ-ਆਪ ਵਿੱਚ ਮਨੁੱਖ ਦੀ ਬੜੀ ਵੱਡੀ ਪ੍ਰਾਪਤੀ ਹੈ।ਪਰ ਦੂਜੇ ਪਾਸੇ ਦੁੱਲੇ ਨੂੰ ਨੌਜਵਾਨ ਦੀਆਂ ਇਹ ਗੱਲਾਂ ਝੂਠ ਲੱਗਦੀਆਂ ਹਨ। ਜਿਸ ਕਾਰਨ ਦੋਨਾਂ ਵਿੱਚ ਗੰਭੀਰ ਝਗੜਾ ਪੈਦਾ ਹੁੰਦਾ ਹੈ। ਉਹ ਆਪਣੇ ਝਗੜੇ ਨੂੰ ਹਵਾਲਦਾਰ ਤੇ ਸਤੰਖ ਕੋਲ ਲਿਜਾਂਦੇ ਹਨ,ਪਾੜ੍ਹੇ ਵੱਲੋਂ ਉਸਨੂੰ ਸਬੂਤ ਦੇ ਤੋਰ ਤੇ ਅਖ਼ਬਾਰ ਦੀਆਂ ਤਸਵੀਰਾਂ ਵੀ ਵਿਖਾਈਆਂ ਜਾਂਦੀਆਂ ਪਰ ਉਹ ਇਹਨਾਂ ਤਸਵੀਰਾਂ ਨੂੰ ਕੋਰੀ ਕਲਪਨਾ ਆਖ ਕੇ ਨਾਕਾਰ ਛੱਡਦਾ ਹੈ। ਇਸ ਲੜਾਈ ਨੂੰ ਮਿਟਾਉਣ ਲਈ ਗੁਰਦੁਆਰੇ ਦੇ ਭਾਈ ਜੀ ਵੱਲੋਂ ਗੁਰਬਾਣੀ ਦੀਆਂ ਤੁਕਾਂ ਦਾ ਸਹਾਰਾ ਲਿਆ ਜਾਂਦਾ ਹੈ। ਪਿੰਡ ਦਾ ਘੀਦਾ ਸੀਰੀ ਵੀ ਇਸ `ਚਰਚਾ` ਵਿੱਚ ਹਿੱਸਾ ਪਾਉਂਦਾ ਹੈ। ਭਾਈ ਜੀ ਦਾ `ਗਿਆਨ ਗੋਸ਼ਟ` ਅੱਗੇ ਪਾੜ੍ਹੇ ਦੀ ਕੋਈ ਨਹੀਂ ਸੁਣਦਾ। ਦੁੱਲੇ ਤੇ ਘੀਦੇ ਅਨੁਸਾਰ ਚੰਦ ਤੇ ਜਹਾਜ਼ ਚੜ੍ਹਨ ਦੀ ਗੱਲ ਮੂਲੋਂ ਝੂਠ ਹੈ। ਮਸਲਾ ਵਧਦਾ-ਵਧਦਾ ਸਮਾਜਿਕ ਨਾ ਬਰਾਬਰੀ ਦੀ ਬਹਿਸ ਤੇ ਪਹੁੰਚ ਜਾਂਦਾ ਹੈ। ਦੁੱਲੇ ਨੂੰ ਲਗਦਾ ਹੈ ਜਿਸ ਦਿਨ ਦੇ ਪਾੜ੍ਹੇ ਦੇ ਘਰੇ ਟਰੈਕਟਰ ਆਇਐ ੳਦੋਂ ਤੋਂ ਉਸਨੂੰ ਚੰਨ ਤੇ ਜਹਾਜ਼ ਵਿਖਣ ਲੱਗ ਪਏ। ਪਾੜ੍ਹੇ ਦੀ ਗੱਲ ਮੰਨਣ ਲਈ ਕੋਈ ਵੀ ਤਿਆਰ ਨਹੀਂ। ਹੌਲਦਾਰ ਆਖਰ ਅਜਿਹੀ `ਨਿੱਕੀ ਮੋਟੀ ਗੱਲ` ਪਿੱਛੇ ਝਗੜਾ ਨਾ ਕਰਨ ਦੀ ਸਲਾਹ ਤੇ ਗੱਲ ਮੁਕਾ ਦਿੰਦਾ ਹੈ।[1]
ਹਵਾਲੇ
ਸੋਧੋ- ↑ ਡਾ. ਤਰਸੇਮ ਸ਼ਰਮਾ, “ਗੁਰਦਿਆਲ ਸਿੰਘ ਸੰਦਰਭ-ਕੋਸ਼”, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |