ਨੀਤੀ ਵਿਗਿਆਨ ਜਾਂ ਨੀਤੀ ਸ਼ਾਸ਼ਤਰ ਜਾਂ ਆਚਾਰ ਸ਼ਾਸਤਰ ਫ਼ਲਸਫ਼ੇ ਦੀ ਇੱਕ ਸਾਖ਼ ਹੈ ਜਿਸ ਵਿੱਚ ਸਹੀ ਅਤੇ ਗ਼ਲਤ ਵਤੀਰੇ ਦੇ ਸਿਧਾਂਤਾਂ ਨੂੰ ਉਲੀਕਣਾ, ਬਚਾਉਣਾ ਅਤੇ ਉਚਿਆਉਣਾ ਸ਼ਾਮਲ ਹੈ ਅਤੇ ਜਿਸ ਵਿੱਚ ਆਮ ਕਰ ਕੇ ਸਦਾਚਾਰੀ ਭਿੰਨਤਾ ਦੇ ਬਖੇੜਿਆਂ ਦਾ ਨਿਪਟਾਰਾ ਕਰਨਾ ਹੁੰਦਾ ਹੈ।[1] ਫ਼ਲਸਫ਼ਾਕਾਰੀ ਨੀਤੀ ਵਿਗਿਆਨ ਇਸ ਗੱਲ ਦਾ ਪਤਾ ਲਗਾਉਂਦਾ ਹੈ ਕਿ ਮਨੁੱਖਾਂ ਵਾਸਤੇ ਰਹਿਣ ਦਾ ਕਿਹੜਾ ਤਰੀਕਾ ਸਭ ਤੋਂ ਵੱਧ ਲਾਭਦਾਇਕ ਹੈ ਅਤੇ ਕੁਝ ਖ਼ਾਸ ਮੌਕਿਆਂ ਵਿੱਚ ਕਿਸ ਤਰ੍ਹਾਂ ਦੇ ਕਾਰਜ ਸਹੀ ਜਾਂ ਗ਼ਲਤ ਹੁੰਦੇ ਹਨ। ਇਹਨੂੰ ਘੋਖ ਦੇ ਤਿੰਨ ਪ੍ਰਮੁੱਖ ਕਾਰਜ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ:[1]

  • ਪਰਾ-ਨੀਤੀ ਵਿਗਿਆਨ, ਸਦਾਚਾਰੀ ਕਥਨਾਂ ਦੇ ਸਿਧਾਂਤਕ ਮਤਲਬ ਅਤੇ ਹਵਾਲੇ ਬਾਰੇ ਅਤੇ ਉਹਨਾਂ ਵਿੱਚਲੀ ਸਚਾਈ ਦੱਸਣ ਬਾਰੇ
  • ਮਾਪਕ ਨੀਤੀ ਵਿਗਿਆਨ, ਕਾਰਜ ਪ੍ਰਨਾਲੀ ਦੀ ਕਿਸੇ ਨੀਤੀਵਾਨ ਵਿਧੀ ਨੂੰ ਦੱਸਣ ਦੇ ਅਮਲੀ ਤਰੀਕਿਆਂ ਬਾਰੇ
  • ਵਿਹਾਰਕ ਨੀਤੀ ਵਿਗਿਆਨ ਨੀਤੀ ਵਿਗਿਆਨ ਰਾਹੀਂ ਇਹ ਦੱਸਦਾ ਹੈ ਕਿ ਕਿਸੇ ਬਹੁਤ ਹੀ ਖ਼ਾਸ ਹਾਲਤ ਜਾਂ ਖ਼ਾਸ ਕਿਰਿਆ-ਖੇਤਰ ਜਿਵੇਂ ਕਿ ਵਪਾਰ ਵਿੱਚ ਮਨੁੱਖ ਦਾ ਕੀ ਕਰਨਾ ਬਣਦਾ ਹੈ

ਹਵਾਲੇ

ਸੋਧੋ