ਨੀਲ ਆਰਮਸਟਰਾਂਗ
ਅਮਰੀਕੀ ਐਸਟਰੋਨਾਟ, ਚੰਦ 'ਤੇ ਤੁਰਨ ਵਾਲਾ ਪਹਿਲਾ ਵਿਅਕਤੀ
ਨੀਲ ਆਰਮਸਟਰਾਂਗ (5 ਅਗਸਤ 1930 - 25 ਅਗਸਤ 2012) ਇੱਕ ਅਮਰੀਕੀ ਐਸਟਰੋਨਾਟ ਸੀ, ਜਿਸ ਨੂੰ ਚੰਦ ਤੇ ਕਦਮ ਰੱਖਣ ਵਾਲੇ ਪਹਿਲੇ ਇਨਸਾਨ ਹੋਣ ਦਾ ਸ਼ਰਫ਼ ਹਾਸਲ ਹੋਇਆ। ਉਹ ਇੱਕ ਏਰੋਸਪੇਸ ਇੰਜਨੀਅਰ, ਅਮਰੀਕੀ ਨੇਵੀ ਦੇ ਪਾਇਲਟ, ਤਜਰਬਾਤੀ ਪਾਇਲਟ ਅਤੇ ਅਧਿਆਪਕ ਵੀ ਸੀ। ਉਹ ਅਮਰੀਕੀ ਨੇਵੀ ਵਿੱਚ ਅਫ਼ਸਰ ਸੀ ਅਤੇ ਉਸ ਨੇ ਕੋਰੀਆ ਜੰਗ ਵਿੱਚ ਵੀ ਹਿੱਸਾ ਲਿਆ। ਜੰਗ ਦੇ ਬਾਦ ਉਸਨੇ ਏਰੋਨੌਟਿਕਸ ਦੀ ਨੈਸ਼ਨਲ ਸਲਾਹਕਾਰ ਕਮੇਟੀ (National Advisory Committee for Aeronautics) ਵਿੱਚ ਤਜਰਬਾਤੀ ਪਾਇਲਟ ਵਜੋਂ ਕੰਮ ਕੀਤਾ ਜਿੱਥੇ ਇੰਤਹਾਈ ਤੇਜ਼ ਰਫ਼ਤਾਰ ਪਰਵਾਜ਼ਾਂ ਦੇ ਤਜਰਬੇ ਕੀਤੇ ਜਾਂਦੇ ਸਨ।
ਨੀਲ ਆਰਮਸਟਰਾਂਗ | |
---|---|
ਜਨਮ | ਓਹਾਇਓ, ਸੰਯੁਕਤ ਰਾਜ | ਅਗਸਤ 5, 1930
ਮੌਤ | ਅਗਸਤ 25, 2012 ਓਹਾਇਓ, ਸੰਯੁਕਤ ਰਾਜ | (ਉਮਰ 82)
ਰਾਸ਼ਟਰੀਅਤਾ | ਅਮਰੀਕਾ |
ਹੋਰ ਨਾਮ | ਨੀਲ ਅਲਡਨ ਆਰਮਸਟਰਾਂਗ |
ਅਲਮਾ ਮਾਤਰ | ਪੁਰਦੁਈ ਯੂਨੀਵਰਸਿਟੀ, ਬੀ.ਐਸ. 1955 ਕੈਲੀਫੋਰਨੀਆ ਯੂਨੀਵਰਸਿਟੀ, 1970 |
ਪੁਰਸਕਾਰ | ਰਾਸ਼ਟਰਪਤੀ ਸਨਮਾਨ ਸਨਮਾਨ ਦਾ ਚਿੰਨ |
ਪੁਲਾੜ ਕਰੀਅਰ | |
ਪੁਲਾੜ ਵਿੱਚ ਆਦਮੀ / ਨਾਸਾ ਪੁਲਾੜ ਯਾਤਰੀ | |
ਪੁਰਾਣਾ ਕਿੱਤਾ | ਜਲਸੈਨਾ ਦਾ ਹਵਾਲਵਾਜ, ਪਾਈਲਟ |
ਪੁਲਾੜ ਵਿੱਚ ਸਮਾਂ | 8 ਦਿਨ, 14 ਘੰਟੇ, 12 ਮਿੰਟ, ਅਤੇ 30 ਸੈਕਿੰਡ |
ਚੋਣ | 1958 'ਚ ਪੁਲਾੜ ਮੈਨ 1960 ਸੰਯੁਕਤ ਰਾਜ ਸਪੇਸ 1962 ਨਾਸਾ ਗਰੁੱਪ 2 |
ਕੁੱਲ ਈ.ਵੀ.ਏ | 1 |
ਕੁੱਲ ਈ.ਵੀ.ਏ ਸਮਾਂ | 2 ਘੰਟੇ 31 ਮਿੰਟ |
ਮਿਸ਼ਨ | ਜੈਮਨੀ 8, ਅਪੋਲੋ 11 |
Mission insignia |