ਨੂਰ ਬੁਖਾਰੀ ਇੱਕ ਪਾਕਿਸਤਾਨੀ ਅਦਾਕਾਰਾ, ਮਾਡਲ ਅਤੇ ਨਿਰਦੇਸ਼ਕ ਹੈ। ਉਹ ਉਰਦੂ ਅਤੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ।[1] ਉਸਨੂੰ ਵਧੇਰੇ ਉਸਦੀ ਫਿਲਮ ਈਸ਼ਕ ਪੌਸਿਟਿਵ ਵਿਚਲੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਸ ਨੇ ਕਈ ਟੀਵੀ ਸ਼ੋਅ, ਫ਼ਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਪ੍ਰਦਰਸ਼ਿਤ ਕੀਤਾ। ਆਪਣੇ ਫ਼ਿਲਮੀ ਕਰੀਅਰ ਦੌਰਾਨ, ਉਹ 44 ਉਰਦੂ ਫਿਲਮਾਂ ਅਤੇ 20 ਪੰਜਾਬੀ ਫਿਲਮਾਂ ਵਿੱਚ ਨਜ਼ਰ ਆਈ।

ਕਰੀਅਰ

ਸੋਧੋ

ਨੂਰ ਨੇ ਆਪਣਾ ਅਦਾਕਾਰੀ ਵਿੱਚ ਕੈਰੀਅਰ 1990ਵਿਆਂ ਦੇ ਮੱਧ ਵਿੱਚ ਸ਼ੁਰੂ ਹੋਈ। ਨੂਰ ਹਸਨ ਨੇ ਆਪਣਾ ਕੈਰੀਅਰ ਪਿਆਰ ਕਰਨ ਤੋਂ ਨਹੀਂ ਡਰਨਾ (1992), ਉਰੂਸਾ (1993) ਅਤੇ  ਜੰਨਤ (1993) ਫਿਲਮਾਂ ਨਾਲ ਸ਼ੂਰੂ ਕੀਤਾ। ਈਸ ਮਗਰੋਂ ਉਸਨੇ ਈਸ਼ਕ ਪੌਸੀਟਿਵ ਫਿਲਮ ਵਿੱਚ ਵੀ ਕੰਮ ਕੀਤਾ।[2][3] ਫਿਰ ਉਸ ਨੇ ਸ਼ਾਹ ਸ਼ਾਹਿਦ, ਰੀਮਾ ਖਾਨ, ਜਾਵੇਦ ਸ਼ੇਖ, ਬਾਰਬਰਾ ਅਲੀ, ਅਤੇ ਅਤੀਕਾ ਓਢੋ ਦੇ ਨਾਲ ਜਾਨ ਜਾਨ ਪਾਕਿਸਤਾਨ (1999), ਮੁਝੇ ਚਾਂਦ ਚਾਹੀਏ (2000) ਵਰਗੀਆਂ ਫ਼ਿਲਮਾਂ ਵਿੱਚ ਇੱਕ ਮੁੱਖ ਹੀਰੋਇਨ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ।

ਫਿਰ ਨੂਰ ਨੇ ਅਹਿਸਾਨ ਖਾਨ, ਮੀਰਾ, ਸ਼ਾਨ ਸ਼ਾਹਿਦ, ਜਾਵੇਦ ਸ਼ੇਖ ਅਤੇ ਬਾਬਰ ਅਲੀ ਨਾਲ 'ਘਰ ਕਬ ਆਓ ਗੇ' (2000) ਵਿੱਚ ਕੰਮ ਕੀਤਾ। ਹੋਰ ਫ਼ਿਲਮਾਂ ਵਿੱਚ ਆਗ ਕਾ ਦਰਿਆ (2000), ਤੇਰੇ ਪਿਆਰ ਵਿੱਚ (2000), ਕੋਈ ਪੈਸਾ ਨਹੀਂ (2000), ਵਾਦਾ (2000), ਸੋਹਣੀ ਕੁੜੀ (2000), ਬਦਮਾਸ਼ (2001), ਮੂਸਾ ਖਾਨ (2001), ਬਿੱਲੀ (2001) , ਸੰਗਰਾਮ (2001), ਜਨਵਰ (2001), ਤੂਫਾਨ ਮੇਲ (2001), ਕੌਨ ਬਣੇਗਾ ਕਰੋੜਪਤੀ (2001), ਡਾਕੂ (2002), ਵਹਿਸ਼ੀ ਜੱਟ (2002), ਗਾਜ਼ੀ ਇਲਮੁਦੀਨ ਸ਼ਹੀਦ (2002), ਦੋਸਾ (2003), ਅਲਟੀਮੇਟਮ ( 2004), ਜ਼ਿਲ-ਏ-ਸ਼ਾਹ (2008) ਸ਼ਾਨ ਸ਼ਾਹਿਦ ਅਤੇ ਸਾਇਮਾ ਨੂਰ ਦੇ ਨਾਲ ਸ਼ਾਮਿਲ ਹਨ।

ਉਸਨੇ ਫਿਲਮ ਇੰਡਸਟਰੀ ਨੂੰ ਛੱਡ ਦਿੱਤਾ ਅਤੇ ਭਾਈ ਲੋਗ (2011), ਰੀਵੈਂਜ ਆਫ ਵਰਥਲੇਸ (2016), ਸਯਾ ਏ ਖੁਦਾ ਏ ਜ਼ੁਲਜਲਾਲ (2016) ਨਾਲ ਵਾਪਸੀ ਕੀਤੀ ਅਤੇ ਵਲੀ ਹਾਮਿਦ ਅਲੀ ਖਾਨ, ਸੌਦ ਅਤੇ ਨਾਲ ਉਸਦੀ ਆਖਰੀ ਫਿਲਮ ਇਸ਼ਕ ਪਾਜ਼ੇਟਿਵ (2016) ਹੈ।

ਨਿੱਜੀ ਜੀਵਨ

ਸੋਧੋ

ਨੂਰ ਦਾ ਜਨਮ 3 ਜੁਲਾਈ 1977 ਨੂੰ ਲਾਹੌਰ ਵਿੱਚ ਹੋਇਆ ਸੀ। ਅਕਤੂਬਰ 2017 ਵਿੱਚ, ਬੁਖਾਰੀ ਨੇ ਕਿਹਾ ਕਿ ਉਹ ਮਨੋਰੰਜਨ ਤੋਂ ਅਣਮਿੱਥੇ ਸਮੇਂ ਲਈ ਸੰਨਿਆਸ ਲੈ ਲਵੇਗੀ। ਉਹ ਇੱਕ ਅਭਿਆਸੀ ਮੁਸਲਮਾਨ ਵੀ ਹੈ ਜੋ ਹਿਜਾਬ ਦਾ ਪਾਲਣ ਕਰਦੀ ਹੈ।

ਫਿਲਮੋਗ੍ਰਾਫੀ

ਸੋਧੋ
ਸਾਲ  ਫਿਲਮ
1999 ਜਾਨ ਜਾਨ ਪਾਕਿਸਤਾਨ
2000 ਆਗ ਕਾ ਦਰਿਆ
2000 ਮੁਝੇ ਚਾਂਦ ਚਾਹੀੲੇ
2000 ਤੇਰੇ ਪਿਆਰ ਮੇਂ 
2000 ਘਰ ਕਬ ਆਓਗੇ
2000 ਬਿੱਲੀ
2001 ਮੂਸਾ ਖਾਨ
2008 ਜ਼ਿੱਲ-ੲੇ-ਸ਼ਾਹ
2011 ਭਾਈ ਲੋਗ
2016 ਰਿਵੈਂਜ ਆਫ ਦ ਵਰਥਲੈੱਸ
2016 ਈਸ਼ਕ ਪੌਸੀਟਿਵ[4]
TBA ਸਾਯਾ ੲੇ ਖੁਦਾ ੲੇ ਜ਼ੁਲਜ਼ਲਾਲ

ਟੈਲੀਵਿਜਨ

ਸੋਧੋ

ਡਰਾਮਾ ਸੀਰੀਅਲਸ

  • ਉਫ ਯੇਹ ਲੜਕੀਆਂ (2001)
  • ਮੈਂ ਨੂਰ ਕਾ ਪਰਿਸਤਾਰ ਹੁੰਦਾ (2002)
  • ਮੇਰੇ ਅੰਗਨੇ ਮੇਂ (2008)
  • ਫਿਰ ਤਨਹਾ (2011)

ਟੀਵੀ ਸ਼ੋਅਸ

  • ਅਨ-ਸੈਂਸਰਡ (2009)
  • ਨੱਚ ਬੱਲੀੲੇ (ਸੀਜ਼ਨ 1 & 2)
  • ਮੌਰਨਿੰਗ ਵਿੱਚ ਹਮ (2010/2011)

ਹਵਾਲੇ

ਸੋਧੋ
  1. http://www.urduwire.com/people/Noor_515.aspx, Profile of Noor Bukhari or Noor on urduwire.com website, Retrieved 11 July 2016
  2. "Movie 'Ishq Positive' (2016) launched". hipinpakistan.com. Archived from the original on 16 ਫ਼ਰਵਰੀ 2016. Retrieved 11 July 2016.
  3. http://www.hipinpakistan.com/news/1149571 Archived 2017-03-05 at the Wayback Machine., film 'Ishq Positive' release announcement, Retrieved 11 July 2016
  4. http://www.trendinginsocial.com/pakistani-film-ishq-positive-set-2nd-spell-shoot/, Retrieved 11 July 2016