ਨੇਤਾਗਿਰੀ (leadership) ਦੀ ਵਿਆਖਿਆ ਇਸ ਪ੍ਰਕਾਰ ਦਿੱਤੀ ਗਈ ਹੈ, "ਨੇਤਾਗਿਰੀ ਇੱਕ ਪਰਿਕਿਰਿਆ ਹੈ ਜਿਸ ਵਿੱਚ ਕੋਈ ਵਿਅਕਤੀ ਸਮਾਜਕ ਪ੍ਰਭਾਵ ਦੇ ਦੁਆਰਾ ਹੋਰ ਲੋਕਾਂ ਦੀ ਸਹਾਇਤਾ ਲੈਂਦੇ ਹੋਏ ਇੱਕ ਸਰਵਸਾਂਝਾ ਕਾਰਜ ਸਿੱਧ ਕਰਦਾ ਹੈ। ਇੱਕ ਹੋਰ ਪਰਿਭਾਸ਼ਾ ਏਲਨ ਕੀਥ ਗੇਨੇਂਟੇਕ ਨੇ ਦਿੱਤੀ ਜਿਸਦੇ ਬਹੁਤ ਪੈਰੋਕਾਰ ਸਨ, " ਨੇਤਾਗਿਰੀ ਉਹ ਹੈ ਜੋ ਓੜਕ ਲੋਕਾਂ ਲਈ ਇੱਕ ਅਜਿਹਾ ਮਾਰਗ ਬਣਾਵੇ ਜਿਸ ਤੇ ਚੱਲਕੇ ਲੋਕ ਆਪਣਾ ਯੋਗਦਾਨ ਪਾਉਂਦਿਆਂ ਕੁੱਝ ਗ਼ੈਰ-ਮਾਮੂਲੀ ਕਰ ਸਕਣ।"

ਓਸਵਾਲਡ ਸਪੈਗਲਰ ਨੇ ਆਪਣੀ ਕਿਤਾਬ ਮੈਨ ਐਂਡ ਟੈਕਨਿਕਸ (Man and Techniques) ਵਿੱਚ ਲਿਖਿਆ ਹੈ ਕਿ ‘‘ਇਸ ਯੁੱਗ ਵਿੱਚ ਕੇਵਲ ਦੋ ਪ੍ਰਕਾਰ ਦੀ ਤਕਨੀਕ ਹੀ ਨਹੀਂ ਹੈ ਬਲਕਿ ਦੋ ਪ੍ਰਕਾਰ ਦੇ ਆਦਮੀ ਵੀ ਹਨ। ਜਿਸ ਤਰ੍ਹਾਂ ਹਰ ਇੱਕ ਵਿਅਕਤੀ ਵਿੱਚ ਕਾਰਜ ਕਰਨ ਅਤੇ ਨਿਰਦੇਸ਼ ਦੇਣ ਦੀ ਪ੍ਰਵਿਰਤੀ ਹੈ ਉਸੀ ਪ੍ਰਕਾਰ ਕੁੱਝ ਵਿਅਕਤੀ ਅਜਿਹੇ ਹਨ ਜਿਹਨਾਂ ਦੀ ਪ੍ਰਕਿਰਤੀ ਆਗਿਆ ਮੰਨਣ ਦੀ ਹੈ। ਇਹੀ ਮਨੁੱਖ ਜੀਵਨ ਦਾ ਸੁਵੈਭਾਵਕ ਰੂਪ ਹੈ। ਇਹ ਰੂਪ ਯੁੱਗ ਤਬਦੀਲੀ ਦੇ ਨਾਲ ਕਿੰਨਾ ਹੀ ਬਦਲਦਾ ਰਹੇ ਪਰ ਇਸ ਦਾ ਅਸਤਿਤਵ ਤਦ ਤੱਕ ਰਹੇਗਾ ਜਦੋਂ ਤੱਕ ਇਹ ਸੰਸਾਰ ਰਹੇਗਾ।’’

ਹਵਾਲੇ

ਸੋਧੋ