ਨੈਤਾਸ਼ਕਾ ਨੈਜ਼ਵਾਨੋਵਾ (ਨਾਵਲ)
ਨੈਤਾਸ਼ਕਾ ਨੈਜ਼ਵਾਨੋਵਾ (Lua error in package.lua at line 80: module 'Module:Lang/data/iana scripts' not found.) ਫ਼ਿਓਦੋਰ ਦੋਸਤੋਯਵਸਕੀ ਦੁਆਰਾ ਲਿਖਿਆ ਗਿਆ ਅਧੂਰਾ ਨਾਵਲ ਹੈ। ਇਹ ਨਾਵਲ ਅਸਲ ਵਿੱਚ ਇੱਕ 'ਇਕਬਾਲ' (Confession) ਦੇ ਰੂਪ ਵਿੱਚ ਇੱਕ ਵੱਡੇ ਪੱਧਰ ਦੇ ਕੰਮ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਸੀ, ਪਰ ਇਹ ਸਿਰਫ ਨਾਇਕਾ ਦੇ ਬਚਪਨ ਅਤੇ ਜਵਾਨੀ ਦੇ ਪਿਛੋਕੜ ਨੂੰ ਹੀ ਦਰਸਾਉਂਦਾ ਹੈ ਅਤੇ ਇੰਨਾ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ। ਅਨੁਵਾਦਕ ਜੇਨ ਕੈਂਟਿਸ਼ ਦੇ ਮੁਤਾਬਿਕ, ਇਸ ਪਹਿਲਾ ਪ੍ਰਕਾਸ਼ਨ "ਮੁੱਖ ਨਾਵਲ ਦੀ ਭੂਮਿਕਾ ਤੋਂ ਵੱਧ ਕੁਝ ਨਹੀਂ" ਸੀ।[1] ਦੋਸਤੋਯਵਸਕੀ ਨੇ ਇਹ ਨਾਵਲ 1848 ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਇਸਦਾ ਪਹਿਲਾ ਭਾਗ 1849 ਦੇ ਅੰਤ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸਤੋਂ ਅਗਲਾ ਕੰਮ ਲੇਖਕ ਦੀ ਗਿਰਫ਼ਤਾਰੀ ਅਤੇ ਸਾਈਬੇਰੀਆ ਦੇ ਨਜ਼ਰਬੰਦ ਕੈਦ ਹੋਣ ਕਾਰਨ ਨਹੀਂ ਲਿਖਿਆ ਜਾ ਸਕਿਆ। 1859 ਵਿੱਚ ਦੋਸਤੋਯਵਸਕੀ ਦੇ ਰਿਹਾ ਹੋਣ ਤੋਂ ਬਾਅਦ ਵੀ ਉਸਨੇ ਇਹ ਕੰਮ ਪੂਰਾ ਨਹੀਂ ਕੀਤਾ।
ਲੇਖਕ | ਫ਼ਿਓਦੋਰ ਦੋਸਤੋਯਵਸਕੀ |
---|---|
ਮੂਲ ਸਿਰਲੇਖ | Неточка Незванова |
ਅਨੁਵਾਦਕ | ਐਨ ਡਨੀਗਨ (1972) ਜੇਨ ਕੈਂਟਿਸ਼ (1985) |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਬਿਲਡੰਗਸਰੋਮਨ |
ਪ੍ਰਕਾਸ਼ਕ | ਓਤੇਸ਼ੇਸਤਵੈਨਿਏ ਜ਼ਪਿਸਕੀ |
ਪ੍ਰਕਾਸ਼ਨ ਦੀ ਮਿਤੀ | 1849 |
ਮੀਡੀਆ ਕਿਸਮ | ਪ੍ਰਿੰਟ (ਪੱਕੀ ਜਿਲਦ ਅਤੇ ਕੱਚੀ ਜਿਲਦ) |
ਸਫ਼ੇ | 173 |
ਹਵਾਲੇ
ਸੋਧੋ- ↑ Fyodor Dostoevsky: Netochka Nezvanova. Translated with an introduction by Jane Kentish. Penguin Books. 1985. p 5. ISBN 0-14-044455-6