ਨੈਲੀ ਬਲੀ
ਏਲੀਜ਼ਾਬੈਥ ਕੋਚਰਨ ਸੀਮੈਨ[1] (5 ਮਈ 1864[2] – 27 ਜਨਵਰੀ 1922) ਕਲਮੀ ਨਾਮ ਨੈਲੀ ਬਲੀ, ਇੱਕ ਅਮਰੀਕੀ ਪੱਤਰਕਾਰ ਸੀ। ਉਹ ਇੱਕ ਲੇਖਕ, ਉਦਯੋਗਪਤੀ, ਖੋਜੀ, ਅਤੇ ਇੱਕ ਚੈਰਿਟੀ ਵਰਕਰ ਵੀ ਸੀ। ਇਹ 72 ਦਿਨ ਵਿੱਚ ਸੰਸਾਰ ਦੇ ਆਲੇ ਦੁਆਲੇ ਕੀਤੀ ਰਿਕਾਰਡ-ਤੋੜ ਯਾਤਰਾ ਲਈ ਜਾਣੀ ਜਾਂਦੀ ਹੈ, ਇਹ ਯਾਤਰਾ ਇਸਨੇ ਯੂਲ ਵਰਨ ਦੇ ਕਾਲਪਨਿਕ ਪਾਤਰ ਫ਼ੀਲੀਅਸ ਫ਼ੌਗ ਦੀ ਬਰਾਬਰੀ ਕਰਨ ਲਈ ਕੀਤੀ। ਇਸ ਤੋਂ ਬਿਨਾਂ ਇਹ ਜਾਣ-ਬੁੱਝ ਕੇ ਪਾਗਲਪਣ ਦਾ ਦਿਖਾਵਾ ਕਰਕੇ ਪਾਗਲਖਾਨੇ ਦੇ ਅੰਦਰ ਅਧਿਐਨ ਕਰਨ ਲਈ ਵੀ ਜਾਣੀ ਜਾਂਦੀ ਹੈ।[3] ਉਹ ਆਪਣੇ ਖੇਤਰ ਵਿੱਚ ਮੋਢੀ ਹੈ ਅਤੇ ਇਸਨੇ ਇੱਕ ਨਵੀਂ ਕਿਸਮ ਦੀ ਖੋਜੀ ਪੱਤਰਕਾਰੀ ਸ਼ੁਰੂ ਕੀਤੀ।[4]
ਏਲੀਜ਼ਾਬੈਥ ਜੇਨ ਕੋਚਰਨ | |
---|---|
ਜਨਮ | ਏਲੀਜ਼ਾਬੈਥ ਜੇਨ ਕੋਚਰਨ ਮਈ 5, 1864 Cochran's Mills, Pennsylvania, United States |
ਮੌਤ | ਜਨਵਰੀ 27, 1922 ਨਿਊ ਯਾਰਕ ਸ਼ਹਿਰ, ਨਿਊ ਯਾਰਕ, ਸੰਯੁਕਤ ਰਾਜ ਅਮਰੀਕਾ | (ਉਮਰ 57)
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ | ਪੱਤਰਕਾਰ, ਨਾਵਲਕਾਰਾ, ਖੋਜੀ |
ਜੀਵਨ ਸਾਥੀ | ਰਾਬਰਟ ਸੀਮੈਨ (ਵਿਆਹ 1895–1904) |
ਪੁਰਸਕਾਰ | ਨੈਸ਼ਨਲ ਵਿਮਨਜ਼ ਹਾਲ ਆਫ਼ ਫੇਮ (1998) |
ਦਸਤਖ਼ਤ | |
ਨੋਟ | |
ਵਿਆਹ ਤੋਂ ਬਾਅਦ ਇਸਨੇ ਆਪਣਾ ਨਾਮ "ਏਲੀਜ਼ਾਬੈਥ ਕੋਚਰਨ ਸੀਮੈਨ" ਕਰ ਲਿਆ ਸੀ। |
ਮੌਤ
ਸੋਧੋਬਲੀ ਦੀ ਮੌਤ ਨਮੋਨੀਆ ਦੇ ਕਾਰਨ ਸੇਂਟ ਮਾਰਕਸ ਹਸਪਤਾਲ, ਨਿਊਯਾਰਕ ਸ਼ਹਿਰ ਵਿੱਚ 1922 ਵਿੱਚ 57 ਸਾਲ ਦੀ ਉਮਰ ਵਿੱਚ ਹੋਈ।[5] ਇਸਨੂੰ ਵੁੱਡਲੌਨ ਕਬਰਿਸਤਾਨ, ਬਰੌਂਕਸ, ਨਿਊ ਯਾਰਕ ਸ਼ਹਿਰ ਦੀ ਇੱਕ ਸਾਦੀ ਜਿਹੀ ਕਬਰ ਵਿੱਚ ਦਫ਼ਨ ਕੀਤਾ ਗਿਆ।[5] ਸੱਤ ਸਾਲ ਬਾਅਦ ਏਲੀਜ਼ਾਬੈਥ ਬਿਸਲੈਂਡ ਦੀ ਵੀ ਨਮੋਨੀਆ ਨਾਲ ਮੌਤ ਹੋ ਗਈ, ਅਤੇ ਉਸ ਨੂੰ ਵੀ ਉਸ ਕਬਰਿਸਤਾਨ ਵਿੱਚ ਹੀ ਦਫ਼ਨ ਕੀਤਾ ਗਿਆ।[6]
ਹਵਾਲੇ
ਸੋਧੋ- ↑ Bill DeMain. "Ten Days in a Madhouse: The Woman Who Got Herself Committed". mental floss. Retrieved 2010-05-10.
- ↑ Kroeger 1994 reports (p. 529) that although a birth year of 1867 was deduced from the age Bly claimed to be at the height of her popularity, her baptismal record confirms 1864.
- ↑ "Five Reasons why a Google Doodle Tribute to Nellie Bly is justified". news.biharprabha.com. May 5, 2015. Retrieved May 5, 2015.
- ↑ "American Experience". pbs.org.
- ↑ 5.0 5.1
{{cite journal}}
: Empty citation (help) - ↑ "Elizabeth Bisland". Nellie Bly in the Sky. Retrieved November 29, 2015.