ਨੋਰਲੰਦਜ਼ ਓਪੇਰਾ (ਨੋਰਲੰਦ ਦਾ ਓਪੇਰਾ) ਇੱਕ ਸਵੀਡਿਸ਼ ਓਪੇਰਾ ਕੰਪਨੀ ਹੈ ਜੋ ਨੋਰਲੰਦ, ਸਵੀਡਨ ਵਿੱਚ ਸਥਿਤ ਹੈ। ਇਸ ਦੀ ਮਲਕੀਅਤ ਊਮਿਓ ਨਗਰਪਾਲਿਕਾ (40%) ਅਤੇ ਵੇਸਤਰਬਾਤੇਨ ਕਾਉਂਟੀ (60%) ਵਿੱਚ ਵੰਡੀ ਹੋਈ ਹੈ। ਇਹ 1974 ਵਿੱਚ ਇੱਕ ਖੇਤਰੀ ਓਪੇਰਾ ਸਮੂਹ ਵਜੋਂ ਸਥਾਪਿਤ ਹੋਇਆ ਸੀ। ਇਸ ਦਾ ਪਹਿਲਾ ਨਿਰਦੇਸ਼ਕ 1974 ਤੋਂ ਲੈ ਕੇ 1979 ਤੱਕ ਆਰਨਲਡ ਓਸਤਮਾਨ ਸੀ।

ਊਮਿਆ ਵਿੱਚ ਨੋਰਲੰਦਜ਼ ਓਪੇਰਾ

ਪੇਸ਼ਕਾਰੀ ਲਈ ਸਹੂਲਤਾਂ

ਸੋਧੋ

ਇਸ ਵਿੱਚ ਹੇਠ ਲਿਖੇ ਚਾਰ ਥਾਂ ਹਨ:-

  • ਥੀਏਟਰ: 470 ਸੀਟਾਂ
  • ਕੰਸਰਟ ਹਾਲ: 569 ਸੀਟਾਂ
  • ਬਲੈਕ ਬਾਕਸ: 260 ਸੀਟਾਂ
  • ਬੀ-ਹਾਲ (B-Hall): 64 ਸੀਟਾਂ (ਮੁੱਖ ਤੌਰ 'ਤੇ ਬੱਚਿਆ ਲਈ)

ਇਸ ਇਮਾਰਤ ਵਿੱਚ ਸਮਕਾਲੀ ਕਲਾ ਲਈ ਵੀਟਾ ਕੁਬੇਨ ਨਾਂ ਦੀ ਜਗ੍ਹਾ ਵੀ ਹੈ। 1984 ਵਿੱਚ ਨੋਰਲੰਦਜ਼ ਓਪੇਰਾ ਨੇ ਊਮਿਓ ਦੇ ਪੁਰਾਣੇ ਫਾਇਰ ਸਟੇਸ਼ਨ ਦੀ ਜਗ੍ਹਾ ਨੂੰ ਵੀ ਆਪਣੇ ਵਿੱਚ ਸ਼ਾਮਿਲ ਕਰ ਲਿਆ ਸੀ, ਜੋ ਮੂਲ ਰੂਪ ਵਿੱਚ 1937 ਵਿੱਚ ਬਣਿਆ ਸੀ।

ਇਤਿਹਾਸ

ਸੋਧੋ

ਨੋਰਲੰਦਜ਼ ਓਪੇਰਾ ਦੀ ਸਥਾਪਨਾ 1974 ਵਿੱਚ ਹੋਈ ਸੀ। ਸੰਗੀਤ ਨਾਟਕ ਮੰਡਲੀ ਸਾਂਗੇਂਜ਼ ਮਾਕਤ ਇਸ ਦਾ ਮੁੱਖ ਅੰਗ ਬਣੀ। ਸੰਨ 1974 ਤੋਂ ਲੈਕੇ 1979 ਤੱਕ ਆਰਨਲਡ ਓਸਤਮਾਨ ਇਸ ਦਾ ਪਹਿਲਾ ਨਿਰਦੇਸ਼ਕ ਰਿਹਾ। 1984 ਵਿੱਚ ਇਹ ਊਮਿਓ ਦੇ ਪੁਰਾਣੇ ਫਾਇਰ ਸਟੇਸ਼ਨ ਦੀ ਜਗ੍ਹਾ ਵਿੱਚ ਚਲੀ ਗਏ 2002 ਵਿੱਚ ਨਵਾਂ ਥੀਏਟਰ ਅਤੇ ਕੰਸਰਟ ਹਾਲ ਬਣਾਇਆ ਗਿਆ।