ਨੌਆਖਾਲੀ ਫ਼ਸਾਦ
ਨੌਆਖਾਲੀ ਦੰਗੇ, ਜਿਨ੍ਹਾਂ ਨੂੰ ਨੌਆਖਾਲੀ ਨਸਲਕੁਸ਼ੀ ਜਾਂ ਨੌਆਖਾਲੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਅਕਤੂਬਰ-ਨਵੰਬਰ 1946 ਵਿੱਚ ਬੰਗਾਲ ਦੀ ਚਿਟਾਗਾਂਗ ਡਵੀਜਨ ਦੇ ਨੌਆਖਾਲੀ ਜ਼ਿਲ੍ਹੇ ਵਿੱਚ, ਬ੍ਰਿਟਿਸ਼ ਰਾਜ ਤੋਂ ਭਾਰਤ ਦੀ ਆਜ਼ਾਦੀ ਤੋਂ ਇੱਕ ਸਾਲ ਪਹਿਲਾਂ, ਮੁਸਲਿਮ ਭਾਈਚਾਰੇ ਦੁਆਰਾ ਵਿੱਢੀ ਹਿੰਦੂਆਂ ਦੇ ਜਬਰੀ ਧਰਮ ਪਰਿਵਰਤਨ, ਬਲਾਤਕਾਰ, ਅਗਵਾ ਅਤੇ ਉਨ੍ਹਾਂ ਦੀ ਲੁੱਟ ਖੋਹ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਦੀ ਇੱਕ ਲੜੀ ਨੂੰ ਕਹਿੰਦੇ ਹਨ। ਇਸ ਨੇ ਨੌਆਖਾਲੀ ਜ਼ਿਲ੍ਹੇ ਵਿੱਚ ਰਾਮਗੰਜ, ਬੇਗਮਗੰਜ, ਰਾਏਪੁਰ, ਲਕਸ਼ਮੀਪੁਰ, ਛਗਲਨਈਆ ਅਤੇ ਸੰਦੀਪ ਪੁਲਿਸ ਸਟੇਸ਼ਨਾਂ ਦੇ ਅਧੀਨ ਖੇਤਰ ਅਤੇ ਟਿੱਪਰੇਯਾ ਜ਼ਿਲੇ ਵਿੱਚ ਹਾਜੀਗੰਜ, ਫਰੀਦਗੰਜ, ਚਾਂਦਪੁਰ, ਲਕਸ਼ਮ ਅਤੇ ਚੌਡਾਗਰਾਮ ਪੁਲਿਸ ਸਟੇਸ਼ਨਾਂ ਦੇ ਅਧੀਨ 2,000 ਵਰਗਮੀਲ ਤੋਂ ਵੱਧ ਦੇ ਕੁੱਲ ਖੇਤਰ ਨੂੰ ਪ੍ਰਭਾਵਿਤ ਕੀਤਾ।
ਨੌਆਖਾਲੀ ਫ਼ਸਾਦ নোয়াখালী গণহত্যা | |
---|---|
ਟਿਕਾਣਾ | ਨੌਆਖਾਲੀ Region, ਬੰਗਾਲ, ਬ੍ਰਿਟਿਸ਼ ਭਾਰਤ |
ਮਿਤੀ | ਅਕਤੂਬਰ-ਨਵੰਬਰ 1946 |
ਟੀਚਾ | ਬੰਗਾਲੀ ਹਿਨ੍ਦੁ |
ਹਮਲੇ ਦੀ ਕਿਸਮ | ਕਤਲੇਆਮ, ਜਬਰੀ ਧਰਮ ਪਰਿਵਰਤਨ |
ਮੌਤਾਂ | 285[1]; 5,000–10,000 |
ਅਪਰਾਧੀ | ਮੁਸਲਿਮ ਨੈਸ਼ਨਲ ਗਾਰਡਜ਼, ਸਾਬਕਾ ਫੌਜੀ, ਪ੍ਰਾਈਵੇਟ ਮਿਲੀਸ਼ੀਆ |
ਮਕਸਦ | ਮੁਸਲਮਾਨਾਂ ਨੇ ਦੌਲਤ ਲਈ ਹਿੰਦੂਆਂ 'ਤੇ ਹਮਲੇ ਕੀਤੇ ਅਤੇ ਜ਼ਬਰਦਸਤੀ ਇਸਲਾਮ ਕਬੂਲ ਕੀਤਾ |
ਹਿੰਦੂਆਂ ਦਾ ਕਤਲੇਆਮ 10 ਅਕਤੂਬਰ, ਕੋਜਾਗੀਰੀ ਲਕਸ਼ਮੀ ਪੂਜਾ ਦੇ ਦਿਨ ਸ਼ੁਰੂ ਹੋਇਆ, ਅਤੇ ਹਫ਼ਤਾ ਭਰ ਲਗਾਤਾਰ ਜਾਰੀ ਰਿਹਾ। ਇਹ ਅੰਦਾਜ਼ਾ ਲਾਇਆ ਗਿਆ ਹੈ, ਜੋ ਕਿ ਘੱਟੋ-ਘੱਟ 5000 ਤੋਂ ਵੱਧ ਹਿੰਦੂ ਮਾਰੇ ਗਏ ਸਨ।[2][3]
ਹਵਾਲੇ
ਸੋਧੋ- ↑ ROY, Sukumar (1947). Noakhalite Mahatma (নোয়াখালীতে মহাত্মা) (in Bengali). 9 Shyama Charan Dey Street, Calcutta: Orient Book Company. p. 14.
{{cite book}}
: CS1 maint: location (link) - ↑ "India: Written in Blood". Time (subscription required). 28 October 1946.
- ↑ Khan, Yasmin (2007). The Great Partition: The Making of India and Pakistan. Yale University Press. pp. 68–69. ISBN 9780300120783.