ਨੌਰੋਜ਼
ਇੱਕ ਪ੍ਰਾਚੀਨ ਈਰਾਨੀ ਤਿਉਹਾਰ ਹੈ ਜੋ ਕਿ ਅੱਜ ਵੀ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦੀ ਬੁਨਿਆਦ ਹਾਲਾਂਕਿ ਪਾਰਸੀ ਮਜ਼ਹਬ ਉੱਤੇ ਅਧਾਰਿਤ ਹੈ ਪਰ ਫਿਰ ਵੀ ਇਸਨੂੰ ਕੁਝ ਮੁਸਲਮਾਨ ਮੁਲਕਾਂ ਵਿੱਚ ਹੁਣ ਵੀ ਮਨਾਇਆ ਜਾਂਦਾ ਹੈ। ਮੁਸਲਮਾਨ ਉਲਮਾ ਦੇ ਇੱਕ ਤਬਕੇ ਨੇ ਇਸ ਜਸ਼ਨ ਵਿੱਚ ਮੁਸਲਮਾਨਾਂ ਦੇ ਸ਼ਾਮਿਲ ਹੋਣ ਨੂੰ ਗ਼ਲਤ ਕਰਾਰ ਦਿੱਤਾ ਹੈ ਅਤੇ ਇਸ'ਤੇ ਮਨਾਹੀ ਕੀਤੀ ਹੋਈ ਹੈ। ਸਬਜਾਹ (Sabzeh) : ਹਰੇ ਭਰੇ ਵਾਤਾਵਰਣ, ਖ਼ੁਸ਼ੀ ਅਤੇ ਪੁਨਰ ਜਨਮ ਦੇ ਪ੍ਰਤੀਕ – ਦੇ ਤੋਰ ਤੇ ਕਣਕ, ਜੋਂ ਅਤੇ ਦਾਲਾਂ ਨੂੰ ਇੱਕ ਕਟੋਰੇ ਵਿੱਚ ਉਗਾਇਆ ਜਾਂਦਾ ਹੈ।