ਨੌਰੋਤੀ ਦੇਵੀ
ਨੌਰੋਤੀ ਦੇਵੀ ( ਅੰਗ੍ਰੇਜੀ- Nauroti Devi ) ਭਾਰਤ ਦੇ ਰਾਜ ਰਾਜਸਥਾਨ ਤੋਂ ਇੱਕ ਦਲਿਤ ਔਰਤ ਸਮਾਜ ਸੇਵੀ ਅਤੇ ਰਾਜਨੇਤਾ ਹੈ। ਉਸ ਨੂੰ 2010 ਵਿੱਚ ਉਸ ਦੇ ਪਿੰਡ ਹਰਮਦਾ ਦੀ ਸਰਪੰਚ ਚੁਣਿਆ ਗਿਆ ਸੀ ਅਤੇ ਉਦੋਂ ਤੋਂ ਹੀ ਪਿੰਡ ਵਾਸੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ।
ਮੁੱਢਲਾ ਜੀਵਨ
ਸੋਧੋਨੌਰੋਤੀ ਦੇਵੀ ਦਾ ਜਨਮ ਰਾਜਸਥਾਨ ਦੇ ਕਿਸ਼ਨਗੜ ਜਿਲ੍ਹੇ ਵਿੱਚ ਹੋਇਆ। ਉਸ ਦੀ ਜਵਾਨੀ ਸਮੇਂ ਉਸ ਦਾ ਪਰਿਵਾਰ ਇੱਕ ਦੱਬਿਆ-ਕੁਚਲਾ ਦਲਿਤ ਪਰਿਵਾਰ ਸੀ। ਉਹ ਕਿਸੇ ਸਕੂਲ ਵਿੱਚ ਦਾਖਲ ਹੋਣ ਜਾਂ ਕੋਈ ਰਸਮੀ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਨਹੀਂ ਸੀ ਅਤੇ ਇੱਕ ਜਵਾਨ ਔਰਤ ਦੇ ਰੂਪ ਵਿੱਚ ਇੱਕ ਸੜਕ ਨਿਰਮਾਣ ਵਾਲੀ ਜਗ੍ਹਾ 'ਤੇ ਪੱਥਰ ਨੂੰ ਕੱਟਣ ਦਾ ਕੰਮ ਕਰਦੀ ਸੀ। 1980 ਵਿੱਚ ਉਸ ਨੇ "ਬਾਰਫਟ ਕਾਲਜ" ਬੰਕਰ ਰਾਏ ਦੇ ਸਹਿਯੋਗ ਨਾਲ ਸ਼ੁਰੂ ਕੀਤਾ। ਇਸ ਤੋ ਬਾਅਦ ਉਹ ਨੌਜਵਾਨ ਸਾਹਿਤਕ ਵਰਗਾਂ ਵਿੱਚ ਰੁਚੀਆਂ ਲੈਣ ਲੱਗੀ।[1]
ਮੁੱਢਲੀ ਸਰਗਰਮੀ
ਸੋਧੋਪੱਥਰ ਕੱਟਣ ਦਾ ਕੰਮ ਕਰਦੇ ਹੋਏ ਦੇਵੀ ਨੇ ਆਪਣੇ ਸਹਿਕਰਮੀਆਂ ਨਾਲ ਨਿਰਮਾਣ ਵਾਲੀ ਜਗ੍ਹਾ ਅਤੇ ਸਮੁੱਚੀ ਉਚਿਤ ਤਨਖਾਹ ਲਈ ਪੁਰਸ਼ ਅਤੇ ਔਰਤ ਕਾਮਿਆਂ ਵਿਚਕਾਰ ਤਨਖਾਹ ਦੇ ਅੰਤਰ ਦਾ ਵਿਰੋਧ ਕਰਨ 'ਤੇ ਕੰਮ ਕੀਤਾ।[2] ਇੱਕ ਐਨ.ਜੀ.ਓ. ਦੀ ਮਦਦ ਨਾਲ ਨੌਰੋਤੀ ਨੇ ਇੱਕ ਮੁਹਿੰਮ ਦੀ ਅਗਵਾਈ ਕੀਤੀ ਅਤੇ ਕੇਸ ਨੂੰ ਸੁਪਰੀਮ ਕੋਰਟ ਵਿੱਚ ਲੈ ਗਈ।[1]
ਸਿੱਖਿਆ
ਸੋਧੋਸੁਪਰੀਮ ਕੋਰਟ ਦਾ ਕੇਸ ਜਿੱਤਣ ਤੋਂ ਬਾਅਦ, ਦੇਵੀ ਨੂੰ ਬੂਨਕਰ ਰਾਏ ਦੁਆਰਾ ਸ਼ੁਰੂ ਕੀਤੇ ਬੇਅਰਫੁੱਟ ਕਾਲਜ ਵਿੱਚ ਆਪਣੇ ਆਪ ਨੂੰ ਹੋਰ ਸਿਖਿਅਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਜਿੱਥੇ ਉਸ ਨੇ ਸਾਖਰਤਾ ਸਿਖਲਾਈ ਪ੍ਰੋਗਰਾਮ ਲਿਆ ਅਤੇ ਕੰਪਿਊਟਰ ਦੀ ਵਰਤੋਂ ਦੀਆਂ ਮੁੱਢਲੀਆਂ ਗੱਲਾਂ ਸਿੱਖੀਆਂ। ਉਹ ਆਪਣੇ ਭਾਈਚਾਰੇ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਕੰਪਿਊਟਰਾਂ ਵਿੱਚ ਸਿਖਲਾਈ ਦੇ ਰਹੀ ਹੈ।
ਰਾਜਨੀਤਿਕ ਜੀਵਨ
ਸੋਧੋਦੇਵੀ ਨੂੰ 2010 ਵਿੱਚ ਹਰਮਦਾ ਦੀ ਸਰਪੰਚ ਚੁਣਿਆ ਗਿਆ ਸੀ। ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ, ਉਸ ਨੇ ਖੇਤਰੀ ਵਿਕਾਸ ਅਤੇ ਕਮਿਊਨਿਟੀ ਲਈ ਪਖਾਨੇ ਅਤੇ ਮਕਾਨਾਂ ਵਰਗੀਆਂ ਨਾਗਰਿਕ ਸਹੂਲਤਾਂ ਲਿਆਉਣ 'ਤੇ ਕੰਮ ਕੀਤਾ। ਸਰਪੰਚ ਹੋਣ ਦੇ ਨਾਤੇ ਦੇਵੀ ਨੇ ਹਰਮਦਾ ਵਿੱਚ ਸ਼ਰਾਬ ਮਾਫੀਆ ਖਿਲਾਫ਼ ਲੜਾਈ ਲੜੀ ਅਤੇ ਸਰਕਾਰੀ ਸਿਹਤ ਕੇਂਦਰ ਲਈ ਨਿਰਧਾਰਤ ਕੀਤੀ। ਜ਼ਮੀਨ ਦੀ ਵੀ ਪ੍ਰਾਪਤੀ ਕੀਤੀ ਅਤੇ ਇਸ ਨੂੰ ਕੰਡਿਆਲੀ ਤੌਰ 'ਤੇ ਰੱਖਿਆ ਤਾਂ ਜੋ ਉੱਥੇ ਇੱਕ ਸਿਹਤ ਕੇਂਦਰ ਬਣਾਇਆ ਜਾ ਸਕੇ। ਆਪਣੇ ਕਾਰਜਕਾਲ ਦੇ ਅੰਤ ਵਿੱਚ, ਉਸ ਨੇ ਪੰਚਾਇਤ ਦੇ ਖਾਤੇ ਵਿੱਚ ਤੇਰਾਂ ਲੱਖ ਰੁਪਏ ਦੀ ਬਚਤ ਕੀਤੀ ਸੀ।[3] ਉਹ 1982 ਤੋਂ ਮਜ਼ਦੂਰ ਕਿਸਾਨ ਸ਼ਕਤੀ ਸੰਗਠਨ ਦੀ ਸਰਗਰਮ ਮੈਂਬਰ ਰਹੀ ਹੈ ਅਤੇ ਉਸ ਨੇ ਰਾਜਸਥਾਨ ਵਿੱਚ ਸੂਚਨਾ ਅਧਿਕਾਰ ਮੁਹਿੰਮ ਵਿੱਚ ਵੀ ਹਿੱਸਾ ਲਿਆ ਸੀ, ਜਿਸ ਨੇ 2005 'ਚ ਭਾਰਤ ਸਰਕਾਰ ਦੁਆਰਾ ਪਾਸ ਕੀਤੇ ਗਏ ਰਾਇਟ ਫਾਰ ਇਨਫਰਮੇਸ਼ਨ (ਆਰ.ਟੀ.ਆਈ.) ਐਕਟ ਦੀ ਨੀਂਹ ਰੱਖੀ ਸੀ।
ਹਵਾਲੇ
ਸੋਧੋ- ↑ 1.0 1.1 "From a Stone-Cutter to a Computer-Educated Sarpanch – The Fascinating Story of Nauroti Devi". The Better India (in ਅੰਗਰੇਜ਼ੀ (ਅਮਰੀਕੀ)). 2016-06-21. Retrieved 2017-06-25.
- ↑ Subrahmanyam, G.S. "The extraordinary life of a Dalit woman sarpanch". The Hindu (in ਅੰਗਰੇਜ਼ੀ). Retrieved 2017-06-25.
- ↑ "These 5 Women Panchayat Leaders Have Made Extraordinary Contributions To Their Villages". Women's Web: For Women Who Do. 2016-12-05. Retrieved 2017-06-25.