ਨੰਦਿਨੀ ਹਰੀਨਾਥ 2020 ਵਿੱਚ ਸ਼ੁਰੂ ਕਰਨ ਲਈ ਤਿਆਰ ਕੀਤੇ ਜਾ ਰਹੇ ਇੱਕ ਸੰਯੁਕਤ ਨਾਸਾ-ਇਸਰੋ ਸੈਟੇਲਾਈਟ- ਨਿਸਾਰ ਦੇ ਇਸਰੋ ਵੱਲੋਂ ਮਿਸ਼ਨ ਸਿਸਟਮ ਆਗੂ ਹਨ। ਕਈ ਦਹਾਕੇ ਪਹਿਲਾਂ ਟੀਵੀ ਦੀ ਦੁਨੀਆ ਦਾ ਮਸ਼ਹੂਰ ਅਮਰੀਕੀ ਵਿਗਿਆਨ ਕਥਾ ਮਨੋਰੰਜਕ ਪ੍ਰੋਗ੍ਰਾਮ, ਸਟਾਰ ਟ੍ਰੇਕ, ਉਹਨਾਂ ਲਈ ਵਿਗਿਆਨ ਦਾ ਪਹਿਲਾ ਪ੍ਰਦਰਸ਼ਨ ਸੀ। ਇਸਰੋ ਦੀ ਨੌਕਰੀ ਉਹਨਾਂ ਦੀ ਪਹਿਲੀ ਨੌਕਰੀ ਹੈ ਅਤੇ ਇੱਥੇ ਕੰਮ ਕਰਦਿਆਂ ਉਹਨਾਂ ਨੂੰ ਵੀਹ ਸਾਲ ਹੋ ਚੁੱਕੇ ਹਨ।[1][2] ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ 14 ਪ੍ਰੋਜੈਕਟਾਂ ਤੇ ਕੰਮ ਕੀਤਾ।[3] ਇਸਰੋ ਦੀ ਮੰਗਲਯਾਨ ਪਰਿਯੋਜਨਾ ਵਿੱਚ ਇਨ੍ਹਾਂ ਨੇ M.O.M (ਮਾਰਸ ਔਰਬਿਟਰ ਮਿਸ਼ਨ) ਤੇ ਮਿਸ਼ਨ ਡਿਜ਼ਾਇਨ ਦੀ ਪਰਿਯੋਜਨਾ ਪ੍ਰ੍ਭੰਦਕ ਅਤੇ ਡਿਪਟੀ ਆਪਰੇਸ਼ਨ ਡਾਇਰੈਕਟਰ ਦੇ ਤੌਰ 'ਤੇ ਸੇਵਾ ਕੀਤੀ। ਭਾਰਤ ਦੇ ਸਫਲ ਮੰਗਲ ਪਰਿਯੋਜਨਾ ਤੱਕ ਮੰਗਲ ਨੂੰ ਮਿਸ਼ਨ ਵਿੱਚ ਸਫਲਤਾ ਦਰ ਕੇਵਲ 40% ਹੀ ਸੀ ਅਤੇ ਭਾਰਤ ਇਸਨੂੰ ਪਹਿਲੀ ਵਾਰੀ ਵਿੱਚ ਉਹ ਵੀ ਬਹੁਤ ਘੱਟ ਲਾਗਤ ਨਾਲ ਅਤੇ ਬੜੇ ਹੀ ਘੱਟ ਸਮੇਂ ਵਿੱਚ ਪੂਰਾ ਕਰ ਲੈਣ ਵਾਲਾ ਪਹਿਲਾ ਦੇਸ਼ ਹੈ।[4]

ਜੀਵਨ ਸੋਧੋ

ਨੰਦਿਨੀ ਦਾ ਵਿਗਿਆਨ ਪ੍ਰਤੀ ਪਹਿਲਾ ਐਕਸਪੋਜਰ ਟੈਲੀਵਿਜ਼ਨ 'ਤੇ ਪ੍ਰਸਿੱਧ ਲੜੀਵਾਰ ਸਟਾਰ ਟ੍ਰੈਕ ਸੀ। ਉਸ ਦੀ ਮਾਂ ਇੱਕ ਗਣਿਤ ਅਧਿਆਪਕ ਹੈ ਅਤੇ ਉਸ ਦੇ ਪਿਤਾ ਇੱਕ ਇੰਜੀਨੀਅਰ ਹਨ ਅਤੇ ਇੱਕ ਪਰਿਵਾਰ ਦੇ ਰੂਪ ਵਿੱਚ, ਉਹ ਸਾਰੇ ਵਿਗਿਆਨ ਗਲਪ ਅਤੇ ਸਟਾਰ ਟ੍ਰੈਕ ਵਿੱਚ ਦਿਲਚਸਪੀ ਰੱਖਦੇ ਸਨ।[5]

ਉਸ ਦੀਆਂ ਦੋ ਧੀਆਂ ਹਨ।[6]

ਕਰੀਅਰ ਸੋਧੋ

ਇਸਰੋ ਵਿੱਚ ਉਸ ਦੀ ਪਹਿਲੀ ਨੌਕਰੀ ਸੀ ਜਿਸ 'ਤੇ ਨੰਦਿਨੀ ਨੇ ਅਰਜ਼ੀ ਦਿੱਤੀ ਸੀ ਅਤੇ ਹੁਣ 20 ਸਾਲ ਹੋ ਗਏ ਹਨ।[5] ਉਸ ਨੇ ਇਸਰੋ ਵਿੱਚ 20 ਸਾਲਾਂ ਵਿੱਚ 14 ਮਿਸ਼ਨਾਂ ਵਿੱਚ ਕੰਮ ਕੀਤਾ ਹੈ। ਉਹ ਪ੍ਰੋਜੈਕਟ ਮੈਨੇਜਰ, ਮਿਸ਼ਨ ਡਿਜ਼ਾਈਨਰ ਹੈ[7] ਅਤੇ ਮੰਗਲਯਾਨ ਦੇ ਨਾਂ ਨਾਲ ਮੰਗਲ ਓਰਬਿਟਰ ਮਿਸ਼ਨ ਵਿੱਚ ਉਪ-ਕਾਰਜ ਨਿਰਦੇਸ਼ਕ ਵਜੋਂ ਸੇਵਾ ਨਿਭਾਈ ਹੈ।

ਪ੍ਰਕਾਸ਼ਨ ਸੋਧੋ

  1. A Mechanism for Observed Interannual Variabilities over the Equatorial Indian Ocean[8]
  2. Resourcesat-1 mission planning, analysis and operations—Outline of key components[8]

ਹਵਾਲੇ ਸੋਧੋ

  1. ਹਰੀਨਾਥ, ਨੰਦਿਨੀ. "ਭਾਰਤੀ ਰਾਕਟ ਮਹਿਲਾ".
  2. "bbc ਖਬਰਾਂ".
  3. "ਇਸਰੋ ਵਿੱਚ ਮਹਿਲਾਵਾਂ".
  4. "youtube ਤੇ ਮੌਜੂਦ MOM ਬਾਰੇ ਜਾਣਕਾਰੀ".
  5. 5.0 5.1 "The women scientists who took India into space". BBC News (in ਅੰਗਰੇਜ਼ੀ (ਬਰਤਾਨਵੀ)). 2016-12-12. Retrieved 2017-03-04.
  6. "Meet the women behind Mangalyaan mission". Rediff. Retrieved 2017-03-04.
  7. "The Less Celebrated Success Stories in Mission Mars - ChandigarhX". ChandigarhX (in ਅੰਗਰੇਜ਼ੀ (ਅਮਰੀਕੀ)). 2017-02-20. Retrieved 2017-03-04.
  8. 8.0 8.1 "Nandini Harinath - Publications". ResearchGate (in ਅੰਗਰੇਜ਼ੀ). Retrieved 2017-03-04.