ਨੰਨ੍ਹੀ ਛਾਂ ਮੁਹਿੰਮ

ਨੰਨ੍ਹੀ ਛਾਂ ਮੁਹਿੰਮ ਨੰਨ੍ਹੀ ਛਾਂ ਫਾਂਊਂਡੇਸ਼ਨ ਵੱਲੋਂ ਅਗਸਤ 2008 ਤੋਂ ਮਹਿਲਾਵਾਂ ਖਿਲਾਫ਼ ਹੋ ਰਹੀ ਸਮਾਜਿਕ ਗੈਰ-ਬਰਾਬਰੀ ਖਿਲਾਫ਼ ਲੜਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਉੱਪ-ਮੁਖ ਮੰਤਰੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ (ਜੋ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਹਨ) ਨੰਨ੍ਹੀ ਛਾਂ ਮੁਹਿੰਮ ਲਈ ਸਮੇਂ ਸਮੇਂ ‘ਤੇ ਪ੍ਰਚਾਰ ਕਰਦੀ ਰਹੀ ਹੈ। ਮਹਿਲਾਵਾਂ ਤੋਂ ਇਲਾਵਾ ਇਹ ਮੁਹਿੰਮ ਵਾਤਾਵਰਨ ਸੁਰੱਖਿਆ ਦੇ ਉੱਦਮਾਂ ਵਿੱਚ ਵੀ ਕੰਮ ਕਰ ਰਹੀ ਹੈ ਜਿਸ ਦੇ ਅਧੀਨ ਇਸ ਮੁਹਿੰਮ ਵਿੱਚ ਤਕਰੀਬਨ 9 ਲੱਖ ਤੋਂ ਵੱਧ ਬੂਟੇ ਲਗਾਏ ਗਏ।

ਵਿਵਾਦ ਸੋਧੋ

ਨੰਨ੍ਹੀ ਛਾਂ ਮੁਹਿੰਮ ਨੂੰ ਪੰਜਾਬ ਅਤੇ ਭਾਰਤ ਦੀਆਂ ਵਿਰੋਧੀ ਪਾਰਟੀਆਂ ਅਤੇ ਕਈ ਸਮਾਜਿਕ ਹਸਤੀਆਂ ਨੇ ਇੱਕ ਰਾਜਨੀਤਿਕ ਚਾਲ ਦਾ ਨਾਮ ਦਿੱਤਾ। ਹਰਸਿਮਰਤ ਕੌਰ ਬਾਦਲ ਦੀ ਪੰਜਾਬ ਦੀ ਰਾਜਨੀਤੀ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਇਸ ਮੁਹਿੰਮ ਨਾਲ ਜੁੜਨ ਕਰ ਕੇ ਇਸ ਦੋਸ਼ ਦੇ ਆਧਾਰ ਮਜ਼ਬੂਤ ਹੁੰਦੇ ਹਨ। ਪੰਜਾਬ ਦੀ ਮੌਜੂਦਾ ਅਕਾਲੀ ਦਲ ਸਰਕਾਰ ਸਮੇਂ ਸਮੇਂ ਤੇ ਮਹਿਲਾਵਾਂ ਖਿਲਾਫ਼ ਹਿੰਸਾ Archived 2014-08-05 at the Wayback Machine. ਦੀਆਂ ਘਟਨਾਵਾਂ ਵਿੱਚ ਸ਼ਾਮਿਲ ਰਹੀ ਹੈ, ਜਿਸ ਕਰ ਕੇ ਹਰਸਿਮਰਤ ਕੌਰ ਬਾਦਲ ਦੀ ਨੰਨ੍ਹੀ ਛਾਂ ਮੁਹਿੰਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।

ਹਵਾਲੇ ਸੋਧੋ