ਪਉੜੀ ਛੰਦ
ਪਉੜੀ ਛੰਦ ਪੰਜਾਬੀ ਦਾ ਇੱਕ ਮਾਤ੍ਰਿਕ ਛੰਦ ਹੈ ਜੋ ਖ਼ਾਸ ਤੌਰ ਉੱਤੇ ਵਾਰ-ਕਾਵਿ ਵਿੱਚ ਵਰਤਿਆ ਜਾਂਦਾ ਹੈ। ਅਸਲ ਵਿੱਚ ਇਹ ਵਾਰ ਦਾ ਅਨਿੱਖੜਵਾਂ ਅੰਗ ਹੈ। ਜੇ ਕਰ ਜੰਗ ਨਾਲ ਸਬੰਧਿਤ ਕਿਸੇ ਰਚਨਾ ਵਿੱਚ ਪਉੜੀ ਛੰਦ ਨਾ ਹੋਵੇ ਤਾਂ ਉਸਨੂੰ ਵਾਰ ਨਹੀਂ ਕਿਹਾ ਜਾਂਦਾ ਹੈ।[1] ਉਦਾਹਰਨ ਵਜੋਂ, ਜੰਗਨਾਮਾ ਸ਼ਾਹ ਮੁਹੰਮਦ ਨੂੰ ਬੈਂਤਾਂ ਵਿੱਚ ਹੋਣ ਕਰਕੇ ਵਾਰ ਨਹੀਂ ਕਿਹਾ ਜਾ ਸਕਦਾ ਭਾਵੇਂ ਕਿ ਇਹਨਾਂ ਵਾਰ ਅਤੇ ਜੰਗਨਾਮਾ ਵਿੱਚ ਵਿਸ਼ਾ ਦੇ ਪੱਖ ਤੋਂ ਵੀ ਕੁਝ ਵਖਰੇਵੇਂ ਵੇਖੇ ਜਾ ਸਕਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 22 ਵਾਰਾਂ ਨੂੰ ਵੀ ਪਉੜੀ ਛੰਦ ਵਿੱਚ ਹੀ ਰਚਿਆ ਗਿਆ ਹੈ।
ਕਿਸਮਾਂ
ਸੋਧੋਪਉੜੀ ਛੰਦ ਦੋ ਕਿਸਮਾਂ ਦਾ ਹੁੰਦਾ ਹੈ; ਨਿਸ਼ਾਨੀ ਅਤੇ ਸਿਰਖੰਡੀ।
ਨਿਸ਼ਾਨੀ ਛੰਦ
ਸੋਧੋਇਸ ਛੰਦ ਵਿੱਚ ਚਰਣਾਂ ਦੇ ਅੰਤ ਉੱਤੇ ਮੇਲ ਹੁੰਦਾ ਹੈ।
ਸਿਰਖੰਡੀ ਛੰਦ
ਸੋਧੋਸਿਰਖੰਡੀ ਛੰਦ ਵਿੱਚ ਤੁਕਾਂ ਦੇ ਅੰਤ ਉੱਤੇ ਮੇਲ ਨਹੀਂ ਹੁੰਦਾ ਸਗੋਂ ਮੱਧ-ਅਨੁਪ੍ਰਾਸ ਹੁੰਦਾ ਹੈ।
ਹਵਾਲੇ
ਸੋਧੋ- ↑ ਰਤਨ ਸਿੰਘ ਜੱਗੀ. ਸਿੱਖ ਪੰਥ ਵਿਸ਼ਵਕੋਸ਼. ਗੁਰ ਰਤਨ ਪਬਲਿਸ਼ਰਜ਼, ਪਟਿਆਲਾ.