ਪਟਿਆਲਾ ਸਲਵਾਰ (ਪੱਟੀਆਂ ਵਾਲੀ ਸਲਵਾਰ ਵੀ ਕਹਿੰਦੇ ਹਨ) (ਉਰਦੂ ਵਿੱਚ ਸ਼ਲਵਾਰ ਵੀ ਉਚਾਰਿਆ ਜਾਂਦਾ ਹੈ) ਇੱਕ ਕਿਸਮ ਦੀ ਔਰਤਾਂ ਦੀ ਪੁਸ਼ਾਕ ਦਾ ਇੱਕ ਹਿੱਸਾ ਹੈ ਜਿਸ ਦਾ ਮੂਲ ਭਾਰਤ ਦੇ ਉੱਤਰੀ ਖੇਤਰ ਦੇ ਪੰਜਾਬ ਰਾਜ ਵਿੱਚ ਪਟਿਆਲਾ ਸ਼ਹਿਰ ਦਾ ਹੈ। ਪਹਿਲੇ ਜ਼ਮਾਨੇ ਵਿੱਚ ਪਟਿਆਲਾ ਰਾਜੇ ਦੇ ਸ਼ਾਹੀ ਪਹਿਰਾਵੇ ਦੇ ਤੌਰ 'ਤੇ ਪਟਿਆਲਾ ਸਲਵਾਰ ਦਾ ਰਵਾਜ ਰਿਹਾ ਹੈ। ਪਟਿਆਲਾ ਸਲਵਾਰ ਦਾ ਸਰੂਪ ਪਠਾਣੀ ਪਹਿਰਾਵੇ ਨਾਲ ਮਿਲਦਾ ਹੈ।  ਇਹ ਉਵੇਂ ਹੀ ਲੋਅਰ ਢਿੱਲੀ ਖੁੱਲ੍ਹੀ ਹੁੰਦੀ ਹੈ ਅਤੇ ਟਾਪ ਲੰਮੀ ਗੋਡਿਆਂ ਤੱਕ ਲੰਬਾਈ ਦੀ ਹੁੰਦੀ ਹੈ ਜਿਸਨੂੰ  ਕਮੀਜ਼ ਕਹਿੰਦੇ ਹਨ। ਦਹਾਕੀਆਂ ਤੋਂ ਹੁਣ ਇਹ ਆਦਮੀ ਨਹੀਂ ਪਹਿਨਦੇ, ਪਰ ਇਸਨੇ ਬਦਲਾਵਾਂ ਨਾਲ ਅਤੇ ਨਵੀਨ ਕਟੌਤੀਆਂ ਨਾਲ  ਆਪਣੇ ਆਪ ਨੂੰ ਔਰਤਾਂ ਦੀ ਪਟਿਆਲਾ ਸਲਵਾਰ ਦਾ ਰੂਪ ਧਾਰ ਲਿਆ ਹੈ।

ਪਟਿਆਲਾ ਸਲਵਾਰ

ਹਵਾਲੇ

ਸੋਧੋ