ਪਟੜੀ ਨੁਮਾ ਨੀਲ
Tramline Bruises ਨੂੰ ਹੀ ਪਟੜੀ ਨੁਮਾ ਨੀਲ ਕਿਹਾ ਜਾਂਦਾ ਹੈ। ਜਦੋਂ ਵੀ ਸਰੀਰ ਤੇ ਕੋਈ ਖੂੰਢੀ ਚੀਜ਼ ਐਨੇ ਕੁ ਜੋਰ ਨਾਲ ਵੱਜਦੀ ਹੈ ਕਿ ਚਮੜੀ ਦੀ ਬਾਹਰਲੀ ਸਤਿਹ ਤੇ ਤਾਂ ਕੋਈ ਫ਼ਰਕ ਨਾ ਪਵੇ ਪਰ ਅੰਦਰੋਂ ਖੂਨ ਦੀਆਂ ਨਸਾਂ ਫਟ ਜਾਣ ਤਾਂ ਖੂਨ ਦੇ ਰ੍ਸਾਵ ਕਰ ਕੇ ਚਮੜੀ ਤੇ ਇੱਕ ਗਹਿਰੇ ਲਾਲ ਜਾਂ ਨੀਲੇ ਰੰਗ ਦਾ ਇੱਕ ਧੱਬਾ ਜਿਹਾ ਬਣ ਜਾਂਦਾ ਹੈ ਜਿਸ ਨੂੰ ਨੀਲ ਕਹਿੰਦੇ ਹਨ। ਕਿਸੇ ਵੀ ਚੀਜ਼ ਦੇ ਜੋਰ ਨਾਲ ਜਦੋਂ ਨਸਾਂ ਫਟਦੀਆਂ ਹਨ ਤਾਂ ਖੂਨ ਦਾ ਰ੍ਸਾਵ ਸਭ ਤੋਂ ਸੌਖੇ ਪਾਸੇ ਵੱਲ ਹੁੰਦਾ ਹੈ ਅਤੇ ਲਾਗੇ ਦੇ ਕੁਝ ਹਿੱਸੇ ਤੱਕ ਫੈਲਦਾ ਹੈ। ਜਦੋਂ ਕਿਸੇ ਵੀ ਤਰ੍ਹਾਂ ਦੇ ਡੰਡੇ ਜਾਂ ਡਾਂਗ ਨਾਲ ਕਿਸੇ ਨੂੰ ਮਾਰਿਆ ਜਾਂਦਾ ਹੈ ਤਾਂ ਕਿਉਂਕਿ ਡਾਂਗ ਦਾ ਵਿਚਲਾ ਹਿੱਸਾ ਸਰੀਰ ਤੇ ਭਾਰ ਪਾਉਂਦਾ ਹੈ, ਇਸ ਲਈ ਖੂਨ ਅਕਸਰ ਦੰਦ ਦੇ ਸਤਹ ਵਾਲੇ ਪੱਸੇ ਵੱਲ ਵਗ ਜਾਂਦਾ ਹੈ ਜਿਸ ਨਾਲ ਪਟੜੀ ਵਰਗੇ ਨਿਸ਼ਾਨ ਬਣ ਜਾਂਦੇ ਹਨ ਅਤੇ ਇਨ੍ਹਾਂ ਨੂੰ ਹੀ ਪਟੜੀ ਜਿਹੇ ਨੀਲ ਕਿਹਾ ਜਾਂਦਾ ਹੈ।
ਫ਼ੌਰੈਂਸਿਕ ਮਹੱਤਵਤਾ
ਸੋਧੋਕਿਸੇ ਵੀ ਤਰ੍ਹਾਂ ਦੇ ਲੜਾਈ ਝਗੜੇ ਤੇ ਜਦੋਂ ਇੱਕ ਦੂਜੇ ਤੇ ਕੁੱਟ-ਮਾਰ ਦੇ ਇਲ੍ਜ਼ਾਮ ਹੋਣ ਤਾਂ ਅਜਿਹੇ ਜ਼ਖਮਾਂ ਦਾ ਮੁਆਇਨਾ ਕਰ ਕੇ ਮਾਰਨ ਦੀ ਦਿਸ਼ਾ ਅਤੇ ਵਰਤੇ ਗਏ ਹਥਿਆਰ ਦਾ ਪਤਾ ਲਗਾਇਆ ਜਾ ਸਕਦਾ ਹੈ।