ਪਢਾਣਾ (ਪਾਕਿਸਤਾਨ)
ਪਢਾਣਾ ਭਾਰਤ-ਪਾਕ ਸਰਹੱਦ ਦੇ ਨੇੜੇ ਪੰਜਾਬ, ਪਾਕਿਸਤਾਨ ਦਾ ਇੱਕ ਪਿੰਡ ਹੈ।
ਪਢਾਣਾ پڑھانہ | |
---|---|
ਪਿੰਡ | |
ਦੇਸ਼ | ਪਾਕਿਸਤਾਨ |
Region | ਪੰਜਾਬ |
ਸਮਾਂ ਖੇਤਰ | ਯੂਟੀਸੀ+5 (PST) |
• ਗਰਮੀਆਂ (ਡੀਐਸਟੀ) | PDT |
ਸਥਿਤੀ
ਸੋਧੋਭਾਰਤ-ਪਾਕ ਸਰਹੱਦ ਤੇ ਭਾਰਤ ਵਲੋਂ ਭਿੱਖੀਵਿੰਡ ਦੇ ਅਗਲੇ ਸਰਹੱਦੀ ਪਿੰਡ ਖਾਲੜਾ ਨੂੰ ਪਾਰ ਕਰਦਿਆਂ ਹੀ ਪਾਕਿਸਤਾਨ ਅੰਦਰ ਬਰਕੀ ਰੋਡ ਹੈ, ਜਿਸ ਤੇ ਥੋੜ੍ਹੀ ਦੂਰ ਅੱਗੇ ਪਿੰਡ ਹੁਡਿਆਰਾ ਦੇ ਸੱਜੇ ਹੱਥ ਸਰਹੱਦ ਦੇ ਨਾਲ-ਨਾਲ ਇੱਕ ਵੱਡਾ ਪਿੰਡ ਪਢਾਣਾ ਆਬਾਦ ਹੈ। ਇਹ ਲਾਹੌਰ ਦੇ 15 ਮੀਲ ਦੱਖਣ-ਪੂਰਬ ਵੱਲ ਪੈਂਦਾ ਹੈ। ਇਹ ਪਿੰਡ ਛੇਵੀਂ ਪਾਤਸ਼ਾਹੀ ਦੀ ਯਾਦਗਾਰ ਅਤੇ ਇਲਾਕੇ ਦੇ ਚੌਧਰੀ ਸ: ਜਵਾਲਾ ਸਿੰਘ ਪਢਾਣੀਆਂ ਦੀ ਸ਼ਹਾਨਾ ਹਵੇਲੀ ਕਾਰਨ ਕਾਫ਼ੀ ਪ੍ਰਸਿੱਧ ਰਿਹਾ ਹੈ।[1]