ਮੁੱਖ ਮੀਨੂ ਖੋਲ੍ਹੋ

ਪਤਨਗੜ੍ਹ

ਪਤਨਗੜ੍ਹ ਭਾਰਤੀ ਰਾਜ ਮੱਧਪ੍ਰਦੇਸ਼ ਦੇ ਡਿੰਡੋਰੀ ਜਿਲ੍ਹੇ ਦਾ ਆਦਿਵਾਸੀ ਪਿੰਡ ਹੈ ਜਿਸ ਨੂੰ ਗੋਂਡ ਕਲਾ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੈ। ਇਸ ਪਿੰਡ ਦੀ ਆਬਾਦੀ ਇੱਕ ਹਜਾਰ ਦੇ ਲੱਗਪਗ ਹੈ। ਇੱਥੇ ਹਰ ਬਾਲਗ ਇੱਕ ਕਲਾਕਾਰ ਹੈ। ਇਸ ਪਿੰਡ ਦੇ ਕਈ ਪੇਂਟਰ ਚਿੱਤਰ-ਨੁਮਾਇਸ਼ ਦੇ ਸਿਲਸਿਲੇ ਵਿੱਚ ਭਾਰਤ ਅਤੇ ਬਾਹਰ ਦੇ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ।