ਪਰਚੀਆਂ
ਪਰਚੀਆਂ
ਸੋਧੋਪਰਚੀ ਸ਼ਬਦ ਵੀ ਜਨਮਸਾਖੀ ਦੇ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ। ਜਿਸ ਮਹਾਂਪੁਰਸ਼ ਨਾਲ ਸਬੰਧਿਤ ਪਰਚੀ ਲਿਖੀ ਗਈ ਹੈ, ਉਸ ਵਿੱਚ ਉਸ ਦੇ ਜੀਵਨ ਸਮਾਚਾਰ ਦਰਜ ਹੁੰਦੇ ਹਨ। ਉਹਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੁੰਦੀ ਹੈ। ਪੰਜਾਬੀ ਵਿੱਚ ਵੀ ਪਰਚੀ ਸਾਹਿਤ ਰਚਿਆ ਗਿਆ ਹੈ। ਕੁਝ ਪਰਚੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਪਰਚੀ ਕਬੀਰ ਜੀ ਕੀ
ਸੋਧੋਕਬੀਰ ਜੀ ਦੀਆਂ ਪਰਿਚਈਆਂ ਸਭ ਤੋਂ ਪੁਰਾਤਨ ਹਨ। ਜਿਹਨਾਂ ਦਾ ਰਚਨਾ ਕਾਲ ਸੰਮਤ 1645 ਬਿ/1588 ਈ ਨਿਸ਼ਚਿਤ ਕੀਤੀ ਹੈ। ਕੇਵਲ ਕਬੀਰ ਜੀ ਕਾ ਉਤਾਰਾ ਗੁਰਮੁਖੀ ਵਿੱਚ ਮਿਲਦਾ ਹੈ। ਅਨੰਤ ਦਾਸ ਜੀ ਕੀ ਰਚਨਾ ਚੋਪਈਆਂ ਅਤੇ ਦੋਹਰਿਆਂ ਵਿੱਚ ਹੈ। ਇਸ ਰਚਨਾ ਵਿੱਚ ਕੁਲ 217 ਬੰਦ ਹਨ।
ਪਰਚੀ ਭਾਈ ਕਨ੍ਹੇਯਾ ਜੀ ਕੀ
ਸੋਧੋਇਸ ਦਾ ਰਚਨਾ ਕਾਲ ਸੰਮਤ 1785 ਬਿ/ 1728 ਈ ਤੋਂ 1796 ਬਿ/1739 ਈ ਕਲਪਿਤ ਕੀਤਾ ਗਿਆ ਹੈ। ਇਸ ਪਰਚੀ ਵਿੱਚ ਸੇਵਾ ਪੰਥ ਦੇ ਸੰਚਾਲਕ ਭਾਈ ਕਨ੍ਹੇਆ ਜੀ ਦਾ ਜੀਵਨ ਅੰਕਿਤ ਹੈ। ਇਸ ਰਚਨਾ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਪਰਚੀ ਵਿੱਚ ਪਹਿਲੀ ਵਾਰ ਗੁਰੂ ਸਾਹਿਬਾਨ ਤੇ ਭਗਤਾਂ ਦੀ ਥਾਂ ਗੁਰੂ ਘਰ ਦੇ ਇੱਕ ਸੇਵਕ ਨੂੰ ਨਾਇਕ ਦੇ ਰੂਪ ਵਿੱਚ ਚਿਤ੍ਰਿਆ ਗਿਆ ਹੈ।
ਸੂਫ਼ੀਆਂ ਦੀਆਂ ਪਰਚੀਆਂ
ਸੋਧੋਭਾਵੇਂ ਸੂਫ਼ੀਆਂ ਦੇ ਜੀਵਨ ਨੂੰ ਦਰਸਾਉਣ ਲਈ ਫ਼ਾਰਸੀ ਦੀ ਵਰਤੋਂ ਹੋਈ ਹੈ, ਫਿਰ ਵੀ ਕੁਝ ਸੂਫ਼ੀਆਂ ਦੇ ਜੀਵਨ ਪੰਜਾਬੀ ਪਰਚੀਆਂ ਨਾਂ ਹੇਠ ਵੀ ਅੰਕਿਤ ਮਿਲਦੇ ਹਨ। ਇਹ ਪਰਚੀਆਂ ਸੈਂਟਰਲ ਪਬਲਿਕ ਲਾਇਬ੍ਰੇਰੀ ਦੀ ਹੱਥ ਲਿਖਤ ਨੰ: 2916 ਵਿੱਚ ਸੁਰੱਖਿਅਤ ਹਨ।
ਪਰਚੀਆਂ ਭਗਤਾਂ ਕੀਆਂ
ਸੋਧੋਇਸ ਗ੍ਰੰਥ ਦੀਆਂ ਪੁਰਾਤਨ ਪੋਥੀਆਂ ਵਿੱਚੋਂ ਇੱਕ ਡਾਸੁਰਿੰਦਰ ਸਿੰਘ ਕੋਹਲੀ ਕੋਲ, ਸੰਮਤ 1781 ਬਿ/1724 ਈਦਾ ਉਤਾਰਾ, ਦੂਜੀ ਡਾ ਤਰਲੋਚਨ ਸਿੰਘ ਬੇਦੀ ਕੋਲ ਸੰਮਤ 1797 ਬਿ/1740 ਈ ਦਾ ਉਤਾਰਾ ਤੇ ਤੀਜੀ ਹੱਥ ਲਿਖਤ ਨੰ:6948 (ਸਿਰੈਲਾ) ਵਿੱਚ ਸੁਰੱਖਿਅਤ ਸੰਮਤ 1819 ਬਿ/1762 ਈ ਦਾ ਉਤਾਰਾ ਹਨ। ਇਨ੍ਹਾਂ ਉਤਾਰਿਆਂ ਤੋਂ ਇਸ ਦੇ ਰਚਨਾ ਕਾਲ ਦਾ ਸੰਮਤ 1750 ਬਿ ਹੋਣਾ ਸਿੱਧ ਹੋ ਜਾਂਦਾ ਹੈ।
ਪਰਚੀਆਂ ਧੰਨੇ ਭਗਤ ਤੇ ਨਰਸੀ ਭਗਤ ਦੀਆਂ
ਸੋਧੋਦੋ ਪਰਚੀਆਂ ਧੰਨੇ ਭਗਤ ਤੇ ਨਰਸੀ ਭਗਤ ਦੀਆਂ ਡਾ ਗੰਢਾ ਸਿੰਘ ਪਟਿਆਲਾ ਪਾਸ ਅਧੂਰੇ ਰੂਪ ਵਿੱਚ ਪਈਆਂ ਹਨ। ਦੋਵੇਂ ਪਰਚੀਆਂ ਕੇਵਲ 6 ਪੱਤਰਿਆਂ ਵਿੱਚ ਅੰਕਿਤ ਹਨ।
ਹਵਾਲੇ
ਸੋਧੋਸੁਰਿੰਦਰ ਸਿੰਘ ਕੋਹਲੀ ਪੁਰਾਤਨ ਪੰਜਾਬੀ ਵਾਰਤਕ, ਪੰਜਾਬੀ ਯੂਨੀਵਰਸਿਟੀ ਪਟਿਆਲਾ,101 ਪੰਨਾ ਡਾ: ਗੁਰਚਰਨ ਸਿੰਘ ਸੇਕ, ਪਰਚੀਆਂ ਭਗਤਾਂ ਦੀਆਂ, ਭਾਸ਼ਾ ਵਿਭਾਗ ਪੰਜਾਬ, 1998 ਡਾ ਤਰਲੋਚਨ ਸਿੰਘ ਬੇਦੀ, ਪੰਜਾਬੀ ਵਾਰਤਕ ਦਾ ਅਲੋਚਨਾਤਮਕ ਅਧਿਐਨ, ਪੰਨਾ ਨੰ:10