ਪਰਚੀਆਂ ਭਾਈ ਸੇਵਾ ਦਾਸ
ਆਗੇ ਸਾਖੀ ਨਾਵੈ ਮਹਲ ਕੀ ਤੁਰੀ
ਜਬ ਆਠਵੇ ਮਹਲ ਗੁਰੂ ਹਰਿ ਕਿ੍ਰਸਨ ਰਾਇ ਇਹ ਬਚਨ ਕੀਆ ਜੋ ਬਾਬਾ ਬਕਾਲੇ ਤਬ ਕੇਤੇ ਸੋਢੀ ਬਕਾਲੇ ਮੰਜੀਆਂ ਲਾਇ ਬੈਠੇ । ਸੋਲਹ ਮੰਜੀਆਂ ਹੋਈਆਂ ਉਹ ਕਹੇ ਮੈਂ ਗੁਰੂ ਹਾਂ ਉਹ ਕਹੇ ਮੈਂ ਗੁਰੂ ਹਾਂ । ਗੁਰੂ ਤੇਗ ਬਹਾਦਰ ਜੀ ਭੀ ਉਹਾਂ ਹੀ ਥੇ । ਪਰ ਛਪੇ ਰਹਤੇ ਬੇ । ਊਨ ਕਉ ਕੋਉ ਨਾ ਜਾਨਤਾ ਥਾ । ਤਬ ਜੋ ਭਲੇ ਗੁਰਮੁਖ ਸਿਖ ਥੇ ਉਨਕਾ ਮਨ ਉਨ ਮਜੀਆ ਵਾਲਿਆਹੁ ਸਿਉਂ ਨਾ ਮਾਨੀਐ । ਉਨਹੁ ਕੇ ਇਹੁ ਕੀਆ , ਜੋ ਪਿਛਲੀ ਰਾਤ ਇਸਨਾਨ ਕਰਕੇ ਜਪੁਜੀ ਪੜ ਕੇ , ਇਕ ਮਨ ਨਿਰੰਕਾਰ ਆਗੈ ਅਰਦਾਸ ਕਰਕੈ ਗਿਰੰਥ ਜੀ ਕਾਢਿਆਂ । ਗਿਰਥ ਜੀ ਸੌ ਗੁਰੂ ਕਾ ਨਾਮ ਪੁਛਿਆ ਤਬ ਗਿਰੰਥ ਜੀ ਗੁਰੂ ਕਾ ਨਾਮ ਤੇਗ ਕਹਿ ਦੀਆ । ਫਿਰਿ ਸੰਗਿਤਿ ਮਾਤਾ ਨਾਨਕੀ ਪਾਸ ਆਈ । ਮਾਤਾ ਨਾਨਕੀ ਕਉ ਸੰਗਤਿ ਕਹਿ ਸੁਣਾਇਆ , ਜੋ ਗਿਰੰਥ ਜੀ ਸਉ ਸਤਿਗੁਰ ਜੀ ਕਾ ਨਾਮ ਪੂਛਿਆ ਆਇ ਹਉਂ । ਗਿਰੰਥ ਜੀ ਗੁਰੂ ਜੀ ਕਾ ਨਾਮ ਤੇਗਾ ਕਹਿ ਦੀਆ । ਕੋਈ ਸੋਢੀ ਤੁਮਾਰੀ ਕੁਲ ਬਿਖੇ ਤੇਗਾ ਭੀ ਹੈ । ਤ ਮਾਤਾ ਨਾਨਕੀ ਕਹਿਆ , ਤੇਗਾ ਤਉ ਮੇਰਾ ਬੇਟਾ ਹੈ । ਪਰ ਉਹਦੇ ਮਸਤਾਨੇ ਤਉਰ ਰਹਿਤਾ ਹੈ ।ਅੰਧੇਰੀ ਕੋਠਰੀ ਮਹਿ ਪੜਾ ਹੂਆ ਹੈ । ਕਬਹੂੰ ਰੋਟੀ ਲੇਤਾ ਹੈ ਕਬਹੂੰ ਨਹੀਂ ਲੇਤਾ । ਨਾ ਬਸਤ੍ਰਉ ਕੀ ਸੁਰਤਿ ਰਾਖਤਾ ਹੈ । ਨਾ ਨਖਵਾਲ ਕੀ ਸੁਰਤਿ ਰਾਖਤਾ ਹੈ । ਨਾ ਹਮ ਸਿਉਂ ਕਬਹੂੰ ਮਿਲ ਬੈਠਤਾ ਹੈ । ਨਾ ਭਲੀ ਬੂਰੀ ਬਾਤ ਕਰਤਾ ਹੈ । ਤਾਂ ਫੇਰਿ ਸੰਗਤਿ ਕਹਿਆ, ਮਾਤਾ ਜੀ ਤੇਰੀਆਂ ਬਾਤਾਂ ਸਿਉਂ ਪਛਾਣ ਲੀਆ ਹੈ । ਜੋ ਉਹੀ ਗੁਰੂ ਹੈ ਜਿਸ ਕਉ ਕਿਸੀ ਬਾਤ ਕੀ ਅਭਿਲਾਖਾ ਨਹੀਂ । ਅਰ ਸਰਬ ਪ੍ਰਕਾਰ ਸੰਤੋਖ ਮੂਰਤਿ ਹਹਿ । ਅਰ ਸੰਸਾਰ ਕੀ ਸਭ ਬਾਤ ਸਿਉ ਬੇਪਰਵਾਹ ਹਹਿ । ਬਹੁੜਿ ਤਪਵਾਨ ਅਰ ਭਜਨਵਾਨ ਹਹਿ । ਇਹਿ ਲਛਨ ਗੁਰੂ ਕੇ ਹਹਿ । ਤਾਂ ਸਰਬਤ ਸਾਧ ਸੰਗਤਿ ਅਰ ਮਾਤਾ ਨਾਨਕੀ ਸਭ ਏਕਠੇ ਹੋਇ ਕਰਿ ਗੁਰੂ ਜੀ ਪਾਸ ਆਇ । ਆਗੇ ਗੁਰੂ ਜੀ ਕਿਸੀ ਅੰਧੇਰੀ ਕੋਠੜੀ ਮਹਿ ਪੜੇ ਹੁਏ ਥੇ । ਪਰਮੇਸ਼ਰ ਕੇ ਭਜਨ ਮਹਿ ਲੀਨ ਥੇ । ਉਹਾ ਗੁਰੂ ਜੀ ਕਉ ਸੰਗਤਿ ਜਾਇ ਲਧਾ। ਸੰਗੀਤ ਕਹਿਆ ਸਚੇ ਪਾਤਸ਼ਾਹ ਤੇਰੇ ਛਪਿਆ ਤਾਂ ਅੰਧੇਰ ਪੜਿ ਗਾਇਆ ਹੈ । ਤੂੰ ਬਾਹਰ ਆਇ ਕੈ ਦਰਸ਼ਨ ਦੇਹਿ । ਜੋ ਸਭ ਅੰਧੇਰ ਮਿਟ ਜਾਵੇ । ਫੇਰ ਮਾਤਾ ਨਾਨਕੀ ਕਹਿਆ ਬੇਟਾ ਆਠਵੇ ਮਹਲ ਗੁਰੂ ਹਰਿ ਕਿਸਾਨ ਰਾਇ ਸੰਗਤਿ ਕਉ ਤੇਰਾ ਅੰਚਲ ਪਕੜਾਇ ਹੈ । ਤਾ ਤੈ ਤੂੰ ਮੂੰਜੀ ਉਪਰਿ ਬੈਠ ਅਰੁ ਸੰਗਤਿ ਕਾ ਉਧਾਰ ਕਰੁ ।
ਫੇਰ ਗੁਰੂ ਤੇਗ ਬਹਾਦਰ ਜੀ ਕਹਿਆ ਮਾਤਾ ਜੀ ਪੋਟਗਉਰੀ ਹੈ ਮੇਰੇ ਚਕਣ ਦੀ ਨਾਹੀ ।ਤਾਂ ਫੇਰਿ ਸੰਗਤਿ ਅਰਦਾਸ ਕੀਨੀ ਜੋ ਸਚੇ ਪਾਤਿਸਾਹ ਤੂ ਗੁਰੂ ਹਹਿ ਕਰਣ ਕਾਰਣ , ਅਸਾਨੂੰ ਭ੍ਰਮਾਵਣ ਦੀਆ ਬਾਤਾਂ ਨ ਕਰਿ । ਆਠਵੇ ਮਹਿਲ ਤੁਹਨੂੰ ਗੁਰੂ ਥਾਪਿਆਂ ਹੈ । ਗੁਰੂ ਗਿਰੰਥ ਜੀ ਤੁਹਨੂੰ ਗੁਰੂ ਥਾਪਿਆ ਹੈ । ਤੂ ਜੋ ਅਬ ਦੁਰਣ ਕੀਆ ਬਾਤਾਂ ਕਰਤਾ ਹਹਿ ਸੋ ਕਿਉ ਦੁਰਤਾ ਹੈ । ਦੁਤੀਏ ਕਾ ਚੰਦ ਦੁਰੇ ਤਉਦੁਰੇ ਪਰ ਪੂਰਨਮਾਸ਼ੀ ਕਾ ਚੰਦਰਮਾ ਕਹਾ ਦੁਰੈ । ਉਹ ਨਹੀਂ ਦੁਰੁਤਾ । ਤੁਹਨੂੰ ਗੁਰੂ ਹੀ ਗੁਰੂ ਕਹਿਆ ਹੈ । ਤੇ ਗੁਰੂ ਹੀ ਤੁਹਨੂੰ ਛਪਿਆ ਲਧਾ ਹੈ । ਅਸੀਂ ਤੁਰਾ ਨੂੰ ਲਭਣਯੋਗ ਕਬ ਹੋਏ । ਅਬ ਸੰਗਤਿ ਓਪਰਿ ਦਇਆ ਕਰੀਏ । ਮੰਜੀ ਉਪਰਿ ਬੈਸੀਐ ਜੋ ਜੀਅ ਭਰਮੇ ਨਾਹੀ । ਗੁਰੂ ਹੀ ਕੋ ਗੁਰੂ ਜਾਨਹਿ । ਅਵਰ ਜੀਆ ਕਉ ਗੁਰੂ ਨ ਜਾਨਹਿ ।
ਤਬ ਗੁਰੂ ਜੀ ਸੰਗਤਿ ਕੀ ਅਰਦਾਸ ਦਇਆ ਕਰਕੇ ਮਾਨੀ । ਕੋਠੇ ਤੇ ਬਾਹਰ ਆਏ । ਇਸ਼ਨਾਨ ਕਰ ਕੈ ਪਟੰਬਰ ਪਹਿਰੇ । ਮੰਜੀ ਊਪਰਿ ਬੈੈਠੇ ।ਸਭ ਸਿੱਖ ਸੰਗਤੀ ਪ੍ਰਸੰਨ ਹੋਇ । ਤਬ ਏਕ ਲਬਾਣਾ ਸਿੱਖ ਮਸੰਦ ਸੀ ।ਮੱਖਣ ਸ਼ਾਹ ਉਸਕਾ ਨਾਮ ਥਾ । ਉਹ ਗੁਰੂ ਜੀ ਕਾ ਹਜ਼ਾਰ ਰੁਪਈਆ ਲੱਕ ਬੰਧੀ ਫਿਰਦਾ ਸੀ । ਉਸ ਕੇ ਮਨ ਮੈਂ ਇਉਂ ਬ੍ਰਤ ਸੀ । ਜੋ ਜਬ ਗੁਰੂ ਜੀ ਮੇਰੇ ਪਾਸਹੁ ਆਪੇ ਮਾਗ ਲੈਵੇਗਾ ਤਬ ਮੈਂ ਉਸੀ ਕੳ ਗੁਰੂ ਜਾਨਉਗਾ । ਅਰ ੳਸੀ ਕਉ ਮਾਇਆ ਦੇਵਉਗਾ । ਦੁਇ ਦੁਇ ਰੁਪਈਏ ਹਭਣਾ ਮੰਜੀਆਂ ਵਾਲ਼ੀਆਂ ਅਗੇ ਰਖਿ ਕੇ ਮਥਾ ਟੇਕ ਆਇਆ ਸੀ। ਫੇਰਿ ਉਸਨੇ ਗੁਰੂ ਤੇਗ ਬਹਾਦਰ ਕੇ ਆਗੇ ਭੀ ਦੁਇ ਰੁਪਈਏ ਰਖ ਕੇ ਮੱਥਾ ਟੇਕਿਆ । ਤਬ ਗੁਰੂ ਜੀ ਉਸਕੀ ਉਰਿ ਦੇਖਿ ਕਰਿ ਕਹਿਆ । ਮਖਣਸਾਹ ਮੇਰਾ ਤਾ ਤੇਰੇ ਪਾਸਿ ਹਜ਼ਾਰ ਰੁਪਇਆ ਹੈ ਤੂ ਦੁਇ ਕਿਉਂ ਰਾਖਤਾ ਹਹਿ । ਤਾਂ ਮਖਣਸਾਹ ਪ੍ਰਸੰਨ ਹੋਇ ਕਰਿ ਹਜ਼ਾਰ ਰੁਪਈਆ ਲਕ ਤੇ ਖੋਲਿ ਕਹਿ ਗੁਰੂ ਜੀ ਕੇ ਆਗੇ ਧਰ ਦੀਆ ਅਰੁ ਫੇਰਿ ਮਾਥਾ ਟੇਕਿਆ । ਫੇਰਿ ਮਹਿਲ ਊਪਰ ਚੜ੍ਹ ਗਿਆ ਚਾੜਿ ਕੈ ਕਪੜਾ ਫੇਰਿਆਂ ਅਰੁ ਢੰਢੋਰਾ ਦੀਆ ਜੋ ਗੁਰੂ ਲਾਧਾ ਗੁਰੂ ਲਾਧਾ ਗੁਰੂ ਕਰਣ ਕਾਰਣ ਲਾਧਾ । ਗੁਰੂ ਤੇਗ ਬਹਾਦਰ ਲਾਧਾ । ਹੋਰ ਗੁਰੂ ਕੋਈ ਨਾਹੀ । ਗੁਰੂ ਤੇਗ ਬਹਾਦਰ ਲਾਧਾ । ਇਹ ਢੰਢੋਰਾ ਮਖਣਸਾਹ ਕਾ ਸੁਣਿ ਕਹਿ ਹਭੇ ਮੰਜੀਆ ਵਾਲੇ ਛਪਿ ਗਏ । ਜਿਉਂ ਸੂਰਜ ਕੇ ਪ੍ਰਗਟੇ ਚੰਦ ਤਰਾਇਨ ਛਪ ਜਾਂਦੇ ਹੈਨਿ। ਤਿਉ ਹੀ ਗੁਰੂ ਤੇਗ ਬਹਾਦਰ ਕੇ ਪ੍ਰਗਟੇ ਸੋਲ । ਹੀ ਮੰਜੀਆਂ ਛਪ ਗਈਆਂ
ਆਗੇ ਸਾਖੀ ਦੂਸਰੀ ਨਾਵੇ ਮਹਲ ਕੀ ਤੁਰੀ
ਏਕ ਬੇਰ ਮਾਤਾ ਜੀ ਅਰੁ ਮੰਤ੍ਰੀਅਹੁ ਗੁਰੂ ਜੀ ਕੇ ਆਗੇ ਇਹੀ ਅਰਦਾਸ ਕੀਨੀ । ਜੋ ਸਚੇ ਪਾਤਸ਼ਾਹ ਮਸੰਦ ਲਾਖ ਹੀ ਰੁਪਈਏ ਤੇਰੀਆਂ ਸੰਗਤੀ ਪਾਸਹੁ ਲਿਆਵਦੇ ਹੈ ਤੇ ਘਰੀ ਰੱਖਦੇ ਜਾਂਦੇ ਹੈਨਿ । ਗੁਰੂ ਕੇ ਖ਼ਜ਼ਾਨੇ ਨਹੀਂ ਪਾਇਦੇ ।ਤਮੁ ਉਨ ਕਉ ਕੱਛ ਤਾੜਨਾ ਕਰਹੁ ਜੋ ਮਾਇਆ ਗੁਰੂ ਕੈ ਖ਼ਜ਼ਾਨੇ ਪਾਵਹਿ । ਤਬ ਹੁਕਮੁ ਹੋਆ ਗੁਰੂ ਭੂਖਾ ਨਹੀਂ ਕਿਉਂ ਬੈਠਾ । ਗੁਰੂ ਭੀ ਪਿਆ ਪ੍ਰਸਾਦ ਪਾਵਦਾ ਹੈ ਕਿੳ ? ਇਹ ਗੱਲ ਜਾਵਣ ਦੇਵਹੁ ।ਤਾਂ ਇਹ ਬਚਨ ਗੁਰੂ ਕਾ ਸੁਣਿ ਕਰ ਸਭ ਹੀ ਚੁਪ ਕਰਿ ਗਏ । ਕੁਛ ਕਾਲ ਬੀਤਾ ਤਬ ਅਉਰ ਅਰਦਾਸ ਸਭਨਾਂ ਰਲਿ ਮਿਲਿ ਕੀਨੀ । ਮਾਤਾ ਅਰ ਮੰਤ੍ਰੀਆ । ਜੋ ਸਚੇ ਪਾਤਸ਼ਾਹ ਸਰਿਕ ਬਲ ਪਾਇ ਗਏ ਹੈਨਿ । ਕੁਛ ਉਨ ਕੁਛ ਤੁਮ ਤਾੜਨਾ ਕਰਹੁ । ਤਬ ਫੇਰਿ ਇਹਿ ਹੁਕਮ ਹੋਆ ਭਾਈ ਅਸੀਂ ਕਿਸੀ ਕੇ ਕਛੁ ਤਾੜਨਾ ਕਰਣੇ ਯੋਗ ਨਾਹੀ । ਮਨੁ ਹਮਾਰਾ ਕਿਸੀ ਅਵਰ ਸੰਕਲਪ ਮਹਿ ਖੇਲਤਾ ਹੈ । ਅਰੁ ਸੱਭ ਜਿਉਂ ਸਮਝਣੇ ਵਾਲਾ ਹੋਆ ਹੈ ਗੁਰੂ ਗੋਬਿੰਦ ਸਿੰਘ । ਆਪ ਭੀ ਸਤਵੀਂ ਭੂਮਿਕਾ ਵਾਸੀ ਹੋਇਗਾ ,ਅਰ ਸਭ ਜਗਤ ਕਉ ਭੀ ਸੁਭ ਮਾਰਗ ਲਗਾਵੇਗਾ । ਐਸਾ ਪੁਰਖੁ ਨਿਰੰਕਾਰ ਭੇਜਿਆ , ਆਇਆ ਹੈ ਅਰੁ ਹਮ ਸਿਉ ਤਉ ਤਾੜਨਾ ਨਹੀਂ ਹੋਤੀ । [1]
- ↑ ਵਿਰਸਾ, ਵਾਰਤਕ (2015). ਵਾਰਤਕ ਵਿਰਸਾ. ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ. ISBN 978-81-302-0092-7.