ਪਰਮਾਰਥ ਦਾ ਅਰਥ 'ਪਰਮ-ਅਰਥ' ਤੋ ਹੈ। ਜਿਸ ਤੋ ਭਾਵ ਹੈ,'ਸ੍ਰੇਸ਼ਟ-ਅਰਥ' ਵਾਲੀ ਰਚਨਾ ਤੋ ਹੈ। ਇਸ ਪਰੰਪਰਾ ਦੀ ਵਰਤੋ ਕਰਨ ਵਾਲੀਆਂ ਦੁਆਰਾ ਇਸ ਦੀ ਵਰਤੋ ਇਸ ਕਰ ਕੇ ਕੀਤੀ ਗਈ ਸੀ। ਕਿਉਂਕਿ ਉਹ ਆਪਣੇ ਆਪ ਨੂੰ ਗੁਰੂ ਦੇ ਸਮਾਨ ਮੰਨਦੇ ਸਨ। 'ਪਰਮਾਰਥ' ਪੰਜਾਬੀ ਵਿੱਚ ਪ੍ਰਵਾਨ ਨਹੀਂ ਚੜ੍ਹ ਸਕੀਆਂ ਕਿਉਂਕਿ ਇਸ ਦਾ ਕੋਈ ਵੀ ਕਲਾਸਕੀ ਸਾਹਿਤਿਕ ਪਿਛੋਕੜ ਨਹੀਂ ਸੀ। ਕਿਉਂਕਿ ਇਸ ਪਰੰਪਰਾ ਦੀ ਵਰਤੋ ਮੀਣਾ ਸੰਪਰਦਾਇ ਦੇ ਲੋਕਾਂ ਦੁਆਰਾ ਕੀਤੀ ਗਈ ਸੀ.ਜਿਸ ਕਾਰਨ ਆਮ ਲੋਕਾਂ ਨੇ ਇਸ ਨੂੰ ਪਰਵਾਨ ਕੀਤਾ। ਪੰਜਾਬੀ ਵਿੱਚ ਆਮ ਕਰ ਕੇ ਹੁਣ ਤਕ ਇਸ ਦੀ ਅਧਿਕਤਰ ਲਈ'ਟੀਕਾ'ਸ਼ਬਦ ਦੀ ਵਰਤੋ ਕੀਤੀ ਜਾਂਦੀ ਹੈ।[1]

ਜਪੁਜੀ ਸਾਹਿਬ ਦਾ ਪਰਮਾਰਥ

ਸੋਧੋ

ਜਪੁ ਜੀ ਦਾ ਪਰਮਾਰਥ ਜੋ ਸਾਨੂੰ ਪ੍ਰਾਪਤ ਪਰਮਾਰਥ ਹੁੰਦੇ ਹਨ ਉਹਨਾਂ ਵਿੱਚੋਂ ਪ੍ਰਾਚੀਨ ਪਰਮਾਰਥ ਹੈ। ਇਹ ਪਰਮਾਰਥ ਸਾਨੂੰ ਕਈ ਇਤਿਹਾਸਕਾਰ ਵੱਲੋਂ ਨਕਲ ਹੋਇਆ ਵੱਖਰੀਆਂ ਕਿਤਾਬਾਂ ਵਿੱਚੋਂ ਸਾਨੂੰ ਹੱਥਾਂ ਦੁਆਰਾ ਲਿਖਿਆ ਮਿਲਦੀਆਂ ਹਨ।[2]

ਉਦਾਹਰਨ:-

ਆਦਿ ਸਚੁ ਜੁਗਾਦਿ ਸਚੁ.ਹੈ ਭੀ ਸਚੁ ਨਾਨਕ ਹੋਸੀ ਭੀ।
ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ।
ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ।
ਭੁਖਿਆ ਭੁਖ ਨਾ ਉੁਤਰੀ ਜੇ ਬੰਨਾ ਪੁਰੀਆ।

ਪਰਮਾਰਥ: ਟੀਕਾ ਦਾ ਰੂਪ ਗੋਸ਼ਟ ਵਾਲਾ ਹੋਣ ਕਰ ਕੇ ਦਿਲਚਸਪ ਹੈ। ਮਿਹਰਬਾਨ ਦੀ ਪਾਲਣਾ-ਪੋਸ਼ਣਾ ਦਾ ਕੰਮ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੋਇਆ। ਜਿਸ ਕਾਰਨ ਇਨ੍ਹਾਂ ਵਿੱਚ ਗੁਰਬਾਣੀ ਤੋਂ ਬਾਹਰ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ।[3]

ਹਵਾਲੇ

ਸੋਧੋ
  1. ਪ੍ਰੋ.ਬਲਵੀਰ ਸਿੰਘ ਦਾ ਪੱਤਰ.'ਪੰਜਾਬੀ ਟੀਕਾਕਾਰੀ ਦੀਆ ਪ੍ਰਵਿਰਤੀਆਂ'(ਪੰਜਾਬੀ ਵਿਉਂਤ-ਵਿਕਾਸ ਵਿਭਾਗ,ਪੰ.ਯੂ.ਪਟਿਆਲਾ ਵਲੋਂ 7-9 december,1984 ਨੂੰ ਆਯੋਜਿਤ ਤੀਜੀ ਵਿਕਾਸ ਕਾਨਫਰੰਸ ਵਿੱਚ ਪ੍ਰਸਤੁਤ ਪੱਤਰ)ਪੰਨਾ 5.
  2. ਡਾਕਟਰ.ਮੋਹਨ ਸਿੰਘ ਦੀ ਰਚਨਾ 'ਪੰਜਾਬੀ ਅਦਬ ਦੀ ਮੁਖਤਸਰ ਤਵਾਰੀਖ'1701,ਪੰਨਾ 226-228 ਤਕ'ਜਪੁਜੀ ਸਾਹਿਬ' ਦੀ ਨਕਲ ਮੋਜੂਦ ਹੈ
  3. ਪੁਰਾਤਨ ਪੰਜਾਬੀ ਵਾਰਤਕ: ਵਿਕਾਸ ਤੇ ਵਿਸ਼ਲੇਸ਼ਣ,ਰਤਨ ਸਿੰਘ ਜੱਗੀ