ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪਤੀ
(ਪਰਵਾਰ, ਨਿਜੀ ਜਾਇਦਾਦ ਅਤੇ ਰਾਜ ਦੀ ਉਤਪਤੀ ਤੋਂ ਮੋੜਿਆ ਗਿਆ)
ਟੱਬਰ, ਨਿਜੀ ਜਾਇਦਾਦ ਅਤੇ ਰਾਜ ਦੀ ਉਤਪਤੀ: ਲਿਊਸ ਐਚ ਮਾਰਗਨ ਦੀਆਂ ਖੋਜਾਂ ਦੀ ਰੋਸ਼ਨੀ ਵਿੱਚ (Der Ursprung der Familie, des Privateigenthums und des Staats) ਫਰੈਡਰਿਕ ਏਂਗਲਜ਼ ਦੀ ਲਿਖੀ ਅਤੇ 1884 ਵਿੱਚ ਪ੍ਰਕਾਸ਼ਿਤ ਇਤਹਾਸਕ ਪਦਾਰਥਵਾਦ ਦੀ ਕਿਤਾਬ ਹੈ। ਫਰੈਡਰਿਕ ਏਗਲਜ਼ ਨੇ ਆਪਣੀ ਇਸ ਪੁਸਤਕ ਵਿੱਚ ਮਨੁੱਖ ਅਤੇ ਸਮਾਜ ਦੇ ਵਿਕਾਸ ਦੀ ਦਵੰਦਵਾਦੀ ਦ੍ਰਿਸ਼ਟੀਕੋਣ ਤੋਂ ਵਿਆਖਿਆ ਕੀਤੀ ਹੈ। ਅੰਸ਼ਕ ਤੌਰ 'ਤੇ ਇਹ ਲਿਊਸ ਐਚ ਮਾਰਗਨ ਦੀ ਪੁਸਤਕ ਪ੍ਰਾਚੀਨ ਸਮਾਜ ਦੇ ਮਾਰਕਸ ਦੁਆਰਾ ਲਏ ਨੋਟਾਂ ਉੱਤੇ ਆਧਾਰਿਤ ਹੈ।
ਲੇਖਕ | ਫਰੈਡਰਿਕ ਏਂਗਲਜ |
---|---|
ਮੂਲ ਸਿਰਲੇਖ | Der Ursprung der Familie, des Privateigenthums und des Staats |
ਦੇਸ਼ | ਜਰਮਨੀ |
ਭਾਸ਼ਾ | ਜਰਮਨ |
ਪ੍ਰਕਾਸ਼ਨ ਦੀ ਮਿਤੀ | 1884 |
ਮਨੁੱਖੀ ਸਮਾਜ ਅਤੇ ਪਰਿਵਾਰ ਦੀ ਵਿਕਾਸ
ਸੋਧੋਇਸ ਪੁਸਤਕ ਦੀ ਦਲੀਲ ਹੈ ਕਿ ਮਨੁੱਖੀ ਇਤਿਹਾਸ ਵਿੱਚ ਪਹਿਲੀ ਘਰੇਲੂ ਸੰਸਥਾ ਪਰਿਵਾਰ ਨਹੀਂ ਸੀ, ਸਗੋਂ ਇੱਕ ਮਾਤਰੀਸੱਤਾ ਆਧਾਰਿਤ ਕਬੀਲਾ ਸੀ। ਇੱਥੇ ਉਹ ਲਿਊਸ ਐਚ ਮਾਰਗਨ ਦੀ ਮੁੱਖ ਕਿਤਾਬ ਪ੍ਰਾਚੀਨ ਸੁਸਾਇਟੀ ਵਿੱਚ ਦਿੱਤੇ ਮੱਤ ਤੇ ਚੱਲਦਾ ਹੈ।