ਮੁੱਖ ਮੀਨੂ ਖੋਲ੍ਹੋ

ਪੰਜਾਬੀ ਨਾਟਕ ਆਪਣੇ ਸ਼ੁਰੂਆਤੀ ਦੌਰ ਤੋਂ ਹੁਣ ਤੱਕ ਬਹੁਤ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦਾ ਹੋਇਆ ਨਵੇਂ ਦਿਸ਼ਾ ਖੇਤਰ ਵੱਲ ਵਿਕਾਸ ਕਰ ਰਿਹਾ ਹੈ। ਇਸੇ ਵਿਕਾਸ ਗਤੀ ਦੌਰਾਨ ਉਸਦਾ ਖੇਤਰ ਪੰਜਾਬ ਤੋਂ ਨਿਕਲ ਕਿ ਏਸ਼ੀਆ, ਅਫ਼ਰੀਕਾ ਅਤੇ ਯੂਰਪ ਦੇ ਦੇਸ਼ਾਂ ਤੱਕ ਫੈਲ ਚੁੱਕਾ ਹੈ। ਪੰਜਾਬੀ ਭਾਈਚਾਰੇ ਦੇ ਵਿਕਾਸ ਨਾਲ ਸਾਹਿਤਕ ਖੇਤਰ ਵਿਚ ਦ੍ਰਿਸ਼ਟੀਗੋਚਰ ਹੋਏ ਨਵੇਂ ਪਾਸਾਰਾਂ ਦੇ ਅੰਤਰਗਤ ਪਰਵਾਸੀ ਪੰਜਾਬੀ ਨਾਟਕ ਵਿਸ਼ੇਸ਼ ਰੂਪ ਵਿਚ ਧਿਆਨ ਖਿੱਚਦਾ ਹੈ। ਪਰਵਾਸ ਧਾਰਨ ਕਰ, ਪਰਾਈ ਧਰਤ, ਪਰਾਏ ਸਭਿਆਚਾਰ ਵਿਚ ਆਪਣੀ ਹੋਂਦ ਦੇ ਸੰਘਰਸ਼ ਵਿਚ ਆਪਣੇ ਸ਼ੌਕ ਜਾਂ ਭਾਵਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣਾ ਆਪਣੇ ਆਪ ਵਿਚ ਚੁਣੌਤੀ ਭਰਪੂਰ ਕਾਰਜ ਹੈ। ਪਰੰਤੂ ਪੰਜਾਬੀ ਸਾਹਿਤਕਾਰਾਂ ਵੱਲੋਂ ਆਪਣੇ ਇਸ ਸ਼ੌਕ ਨੂੰ ਜੀਵਿਤ ਰੱਖਦੇ ਹੋਏ ਵੱਖਵੱਖ ਸਾਹਿਤਕ ਵਿਧਾਵਾਂ ਵਿਚ ਕਲਮ ਅਜ਼ਮਾਈ ਕਰਨਾ ਆਪਣੇ ਆਪ ਵਿਚ ਸ਼ਲਾਘਾਯੋਗ ਕਾਰਜ ਹੈ। ਇਸੇ ਪਰਥਾਇ ਪੰਜਾਬੀ ਨਾਟਮੰਚ ਦਾ ਨਿਕਾਸ ਅਤੇ ਵਿਕਾਸ ਯਕੀਨੀ ਬਣਿਆ। ਪਰਵਾਸੀ ਪੰਜਾਬੀ ਨਾਟਕ ਦੀ ਸ਼ੁਰੂਆਤ ਦੇ ਬਾਰੇ ਉਪਲੱਬਧ ਹਵਾਲਿਆਂ ਅਨੁਸਾਰ ਸਭ ਤੋਂ ਪਹਿਲਾ ਪੰਜਾਬੀ ਨਾਟਕ ਇੰਗਲੈਂਡ ਵਿਚ ਕਿਰਤ ਗਿਆਨੀ ਦਰਸ਼ਨ ਸਿੰਘ ਦਾ ਨਾਟਕ 'ਆਤੂ ਦਾ ਵਿਆਹ' ਖੇਡਿਆ। ਇਹ ਨਾਟਕ 1968 ਵਿਚ ਮੰਚਿਤ ਕੀਤਾ ਗਿਆ। ਇਸ ਤੋਂ ਬਾਅਦ ਦੂਸਰਾ ਹਵਾਲਾ ਕੈਨੇਡਾ ਦੇ ਬਾਰੇ ਮਿਲਦਾ ਹੈ ਜਿਸ ਅਨੁਸਾਰ ਕੈਨੇਡਾ ਵਿਚ ਪੰਜਾਬੀ ਰੰਗਮੰਚ ਦੀ ਸ਼ੁਰੂਆਤ 1972 ਵਿਚ ਪੰਜਾਬ ਕਲਚਰਲ ਐਸੋਸੀਏਸ਼ਨ ਵੱਲੋਂ ਕੀਤੇ ਨਾਟਕ 'ਤੀਜੀ ਪਾਸ' ਨਾਲ ਹੋਈ।[1] ਭਾਵੇਂ ਪਰਵਾਸੀ ਪੰਜਾਬੀ ਨਾਟਕ ਦੀਆਂ ਮੁੱਢਲੀਆਂ ਗਤੀਵਿਧੀਆਂ ਏਧਰਲੇ ਪੰਜਾਬ ਤੋਂ ਗਈਆਂ ਨਾਟਮੰਡਲੀਆਂ ਦੇ ਮੁੱਢਲੇ ਯਤਨਾਂ ਦੇ ਕਰਕੇ ਸ਼ੁਰੂ ਹੋਈਆਂ ਪਰੰਤੂ ਪਰਵਾਸੀ ਪੰਜਾਬੀ ਨਾਟਧਾਰਾ ਦਾ ਵਿਕਾਸ ਰੁਖ਼ ਨਿਰਧਾਰਤ ਕਰਨ ਵਿਚ ਪਰਵਾਸੀ ਪੰਜਾਬੀ ਨਾਟਕਕਾਰਾਂ ਦੀ ਭੂਮਿਕਾ ਵਿਸ਼ੇਸ਼ ਰੂਪ ਵਿਚ ਵਰਣਨਯੋਗ ਹੈ। ਪਰਵਾਸੀ ਪੰਜਾਬੀ ਨਾਟਕ ਦੇ ਵਿਰਸੇ ਤੋਂ ਵਰਤਮਾਨ ਤੱਕ ਦੇ ਵਿਕਾਸਰੁਖ਼ ਨੇ ਪੰਜਾਬੀ ਨਾਟ ਜਗਤ ਵਿਚ ਕਈ ਨਵੇਂ ਪ੍ਰਤੀਮਾਨ ਸਥਾਪਿਤ ਕੀਤੇ ਹਨ। ਮੂਲ ਰੂਪ ਵਿਚ ਪਰਵਾਸੀ ਪੰਜਾਬੀ ਨਾਟਕ ਇੰਗਲੈਂਡ, ਕੀਨੀਆ ਅਤੇ ਕੈਨੇਡਾ ਵਿਚ ਲਿਖਿਆ ਜਾ ਰਿਹਾ ਹੈ।[2] ਇਨ੍ਹਾਂ ਦੇਸ਼ਾਂ ਵਿਚ ਸਰਗਰਮ ਨਾਟਕਕਾਰ ਅਤੇ ਉਨ੍ਹਾਂ ਦੀਆਂ ਨਾਟਲਿਖਤਾਂ ਦਾ ਵੇਰਵਾ ਇਸ ਪ੍ਰਕਾਰ ਹੈ:

ਹਵਾਲੇਸੋਧੋ

  1. ਸਾਧੂ ਬਿਨਿੰਗ, ਸੁਖਵੰਤ ਹੁੰਦਲ. "ਵਤਨ". 
  2. ਸ਼ਰਮਾ, ਸੀਮਾ (2016). ਆਧੁਨਿਕ ਪੰਜਾਬੀ ਨਾਟਕ ਦੇ ਬਦਲਦੇ ਪਰਿਪੇਖ. ਮੋਹਾਲੀ: ਯੂਨੀਸਟਾਰ ਬੁੱਕ. p. 212. ISBN 978 - 93 - 5204 - 465 - 8.