ਪਰਵਾਸੀ ਪੰਜਾਬੀ ਲੇਖਕ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਪੰਜਾਬੀ ਸੱਭਿਆਚਾਰ ਵਿੱਚ ਪਰਵਾਸੀ ਲੇਖਕਾਂ ਦਾ ਯੋਗਦਾਨ
ਸੋਧੋਪਰਵਾਸੀ ਪੰਜਾਬੀਆਂ ਦੇ ਪਰਵਾਸ ਸ਼ੁਰੂ ਹੋਇਆ ਅੱਜ ਸੌ ਸਾਲਾਂ ਤੋਂ ਉਪਰ ਹੋ ਚੁੱਕਿਆ ਹੈ। ਇਸ ਵੇਲੇ ਪਰਵਾਸੀਆਂ ਦੀ ਤੀਸਰੀ,ਚੌਥੀ ਪੀੜ੍ਹੀ ਪਰਵਾਸ ਵਿੱਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੀ ਹੈ। ਸਭ ਤੋਂ ਪਹਿਲਾਂ ਪਰਵਾਸੀ ਪੰਜਾਬੀਆਂ ਨੇ ਆਪਣੀ ਆਰਥਿਕ ਹਾਲਤ ਨੂੰ ਬੇਹਤਰ ਬਣਾਉਣ ਦੇ ਲਈ ਪਰਵਾਸ ਧਾਰਨ ਕੀਤਾ ਉਹਨਾਂ ਦੇ ਮਨ ਵਿੱਚ ਆਪਣੀ ਆਰਥਿਕ ਸਥਿਤੀ ਨੂੰ ਬੇਹਤਰ ਬਣਾ ਕੇ ਵਾਪਸ ਪਰਤਣਾ ਸੀ। ਉਸ ਸਮੇਂ ਪਰਵਾਸੀ ਪੰਜਾਬੀਆਂ ਦੇ ਦਿਲ ਵਿੱਚ ਉਦਰੇਵੇਂ ਦੇ ਸੁਰ ਭਾਰੂ ਸੀ।ਪਰਵਾਸੀ ਪੰਜਾਬੀਆਂ ਨੇ ਹੌਲੀ ਹੌਲੀ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਲਿਆ ਤੇ ਆਪਣੇ ਪਰਿਵਾਰਾਂ ਨੂੰ ਉੱਥੇ ਬੁਲਾਉਣਾ ਸ਼ੁਰੂ ਕਰ ਦਿੱਤਾ ਉਨ੍ਹਾਂ ਦੇ ਬੱਚਿਆਂ ਨੇ ਪੱਛਮੀ ਮਾਹੌਲ ਦੇ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਪਰਿਵਾਰਾਂ ਦੇ ਵਿੱਚ ਪੀੜ੍ਹੀ- ਪਾੜੇ ਦੀਆਂ ਸਮੱਸਿਆਂਵਾਂ ਉਤਪੰਨ ਹੋਣ ਲੱਗ ਪਈਆਂ। ਵੱਖਰੇ- ਵੱਖਰੇ ਦੇਸ਼ਾਂ ਵਿੱਚ ਪਰਵਾਸੀ ਪੰਜਾਬੀਆਂ ਨੇ ਪਰਵਾਸ ਧਾਰਨ ਕੀਤਾ। ਕੇਨੈਡਾ, ਅਮਰੀਕਾ, ਇੰਗਲੈਂਡ ਆਦਿ। ਬਰਤਾਨਵੀ ਸਮਕਾਲੀ ਨਾਵਲਕਾਰ ਹਰਜੀਤ ਅਟਵਾਲ ਨੇ ਆਪਣੇ ਨਾਵਲਾਂ ਬ੍ਰਿਟਿਸ਼ ਬੋਰਨ ਦੇਸੀ'ਸਾਊਥਾਲ ਵਨ ਵੇਅ ' ਆਦਿ ਨਾਵਲਾਂ ਦੇ ਵਿੱਚ ਆਰਥਿਕ ਸਮੱਸਿਆ, ਭੂ - ਹੇਰਵਾ, ਨਸਲੀ ਵਿਤਕਰਾ, ਔਰਤ-ਮਰਦ ਸਬੰਧਾਂ ਦੇ ਵਿੱਚ ਤਣਾਓ, ਨਜਾਇਜ਼ ਤਰੀਕੇ ਨਾਲ ਪਰਵਾਸ ਧਾਰਨ ਕਰਨ ਅਤੇ ਪੱਕਿਆਂ ਹੌਣ ਦੀ ਸਮੱਸਿਆ ਆਦਿ ਵਿਸ਼ਿਆਂ ਨੂੰ ਗੰਭੀਰਤਾ ਨਾਲ ਛੂਹਿਆ।[1]
ਪਰਵਾਸੀ ਪੰਜਾਬੀ ਸਾਹਿਤ ਦੇ ਮੂਲ-ਮੁੱਦੇ
ਸੋਧੋਪਰਵਾਸੀ ਪੰਜਾਬੀ ਸਾਹਿਤ ਦੇ ਘੇਰੇ ਵਿੱਚ ਸਾਡੇ ਲਈ ਉਹਨਾਂ ਸਾਰੀਆਂ ਰਚਨਾਵਾਂ ਬਾਰੇ ਗੱਲ ਕਰਨੀ ਯੋਗ ਹੈ ਜਿਨ੍ਹਾਂ ਦੀ ਰਚਨਾ ਭਾਰਤੀ ਮੁੱਢ ਵਾਲੇ ਪੰਜਾਬੀ ਪਰਵਾਸਿਆ ਨੇ ਆਪਣੀ ਮਾਤ ਭਾਸ਼ਾ ਵਿੱਚ ਕੀਤੀ ਹੋਵੇ।
ਇਥੇ ਇਸ ਗੱਲ ਸੰਕੇਤ ਕਰਨਾ ਕੁਥਾਅ ਨਹੀਂ ਹੋਵੇਗਾ ਕਿ ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਟੂੰਡੀਲਾਟ ਕਾਬਲ ਗ਼ਦਰ ਗੁੂੰਜ ਵਿਚੋਂ ਦੋ ਸਤਰਾਂ ਪੜ੍ਹਨ ਬਾਅਦ ਹੀ ਕਾਬਲੋ ਦੇਸ਼ ਪਰਤ ਆਏ ਸਨ ਤੇ ਉਨ੍ਹਾਂ ਦੀ ਕੁਰਬਾਨੀ ਦਾ ਅਗਲਾ ਕਾਂਡ ਜੱਗ ਜਾਹਿਰ ਹੈ। ਗਦਰ ਅਤੇ ਗਦਰ ਗੂੰਜ਼ ਵਿੱਚ ਛਪੀਆਂ ਕਵਿਤਾਵਾਂ ਦੇ ਕਲਾ- ਕੋਂਸਲ ਬਾਰੇ ਕੋਈ ਕਿੰਤੂ ਪ੍ਰੰਤੂ ਕਰੇ ਤਾਂ ਪਿਆ ਕਰੇ ਪ੍ਰੰਤੂ ਨੌਜਵਾਨ ਭਾਰਤ ਸਭਾ, ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ, ਬੱਬਰ ਅਕਾਲੀ ਲਹਿਰ ਭਾਰਤ ਦੇ ਸੁਮੱਚੇ ਕੌਮੀ ਮੁਕਤੀ ਅੰਦੋਲਨ ਅਤੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਚੱਲੀਆਂ ਨੌਜਵਾਨ ਵਿਦਿਆਰਥੀ ਤੇ ਕਿਰਤੀ ਕਿਸਾਨ ਲਹਿਰਾਂ ਵਿੱਚੋਂ ਹੀ ਨਹੀਂ ਸਗੋਂ ਪੰਜਾਬੀ ਵਿੱਚ ਰਾਸ਼ਟਰਵਾਦੀ ਕਵਿਤਾ, ਪ੍ਰਗਤੀਸ਼ੀਲ ਤੇ ਜਝਾਰੂ ਕਾਵਿ-ਲਹਿਰਾ ਵਿੱਚ ਇੰਨਾ ਦੀ ਉੱਘੀ ਭੂਮਿਕਾ ਨੂੰ ਕਿਸੇ ਹੀਲੇ ਵੀ ਦਰ ਗੁਜ਼ਰ ਨਹੀਂ ਕੀਤਾ ਜਾ ਸਕਦਾ।[2]
ਪਰ ਮਜ਼ਦੂਰ ਸ਼੍ਰੇਣੀ ਨਾਲ ਸੰਬੰਧ ਰੱਖਣ ਵਾਲਾ ਕਵੀ ਇਸ ਦੁਬਿਧਾ ਵਿੱਚ ਮੁੱਢ ਤੋਂ ਹੀ ਨਹੀਂ ਪੈਂਦਾ ਭਾਰਤ ਵਿੱਚ ਤੇ ਇੰਗਲੈਂਡ ਵਿੱਚ ਦੇ ਕੰਮ ਵਿੱਚ ਕੋਈ ਅੰਤਰ ਨਹੀਂ ਸਮਝਦਾ ਮਜ਼ਦੂਰ ਸ਼੍ਰੇਣੀ ਵਲ ਮਾਲਕ ਸ਼੍ਰੈਣੀ ਦਾ ਹੱਤਕ ਭਰਿਆ ਵਤੀਰਾ, ਕੋਈ ਨਵਾਂ ਜਾਂ ਅਨੌਖਾ ਨਹੀਂ ਹੁੰਦਾ ਇਸੇ ਕਰਕੇ ਉਹ ਕੀਰਨੇ ਨਹੀਂ ਪਾਉਂਦਾ ਉਸ ਵਿੱਚ ਮਾਨਸਿਕ ਤਣਾਓ ਬੜਾ ਘੱਟ ਹੈ।[3]
ਪ੍ਰਦੇਸ਼ਾਂ ਵਿੱਚ ਵੀ ਘਰ ਨਾ ਕੋਈ
ਬਾਲ ਅਵਸਥਾ ਬੁੱਢਿਆਂ ਵਰਗੀ,
ਅੱਧ -ਮੋਈ।
ਜਵਾਨੀ ਹੋਈ ਨਾ ਹੋਈ।
ਕਮਰੇ ਦਾ ਕਿਰਾਇਆ,
ਚੋਥਾ ਹਿੱਸਾ ਤਨਖਾਹ,
ਕਿਹੜਾ ਮੇਰੇ ਘਰ ਦਾ ਰਾਹ
(ਸੰਤੋਖ ਸਿੰਘ ਸੰਤੋਖ)
ਪਰਵਾਸੀ ਸ਼ਾਇਰ ਡਾ ਅਮਰਜੀਤ ਟਾਂਡਾ ਦੀ ਨਜ਼ਮ ਵਿਚ ਇਕ ਨਵੀਨ ਕਾਵਿ ਸ਼ੈਲੀ। ਸ਼ਕਤੀਸ਼ਾਲੀ ਨਵੀਨਤਾ ਹੈ। ਉਹਦੇ ਘੱਟ ਸ਼ਬਦਾਂ ਵਿੱਚ ਬਹੁਤ ਕੁਝ ਕਹਿਣ ਦੀ ਖ਼ੂਬੀ ਅਤੇ ਗੂੜ੍ਹੇ ਚਿੱਤਰ ਉੱਕਰਣ ਦੀ ਚਾਹਤ ਹੈ। ਉਹਦੀ ਸ਼ਾਇਰੀ ਵਿੱਚ ਸੰਵਾਦ ਦੀ ਪ੍ਰਭਾਵਸ਼ਾਲੀ ਹਾਜ਼ਰੀ ਹੈ। ਅਮਰਜੀਤ ਟਾਂਡਾ ਦੀ ਸ਼ਾਇਰੀ ਸੁਹਜ-ਸੰਵੇਦਨਾ, ਸਰੋਦੀਪਣ ਅਤੇ ਸੂਖਮਤਾ। ਖ਼ਿਆਲੀ ਸਲੀਕੇ ਦੀ ਬਰਕਰਾਰੀ ਹੀ ਨਹੀਂ, ਪਾਠਕਾਂ ਨਾਲ ਗਹਿਰੇ ਸਬੰਧਾਂ ਦਾ ਇਜ਼ਹਾਰ ਵੀ ਹੈ।
ਬਹੁਤ ਕੁਝ ਸੀ ਘਰ ਵਿੱਚ- ਡਾ. ਅਮਰਜੀਤ ਟਾਂਡਾ
ਬਹੁਤ ਕੁਝ ਸੀ ਘਰ ਵਿੱਚ
ਸੂਰਜ ਵਰਗਾ ਬਾਪ
ਨੀਲੇ ਅਰਸ਼ ਵਰਗੀ ਮਾਂ
ਭੈਣ-ਭਰਾ ਸ਼ਬਦਾਂ ਵਰਗੇ
ਚੌਂਕੇ ਵਿਚ ਚੁੱਲ੍ਹੇ ਦੁਆਲੇ ਦੁਨੀਆਂ ਵਸਦੀ ਸੀ-
ਵਿਹੜੇ ਵਿਚ ਰੌਣਕ ਨੱਚਦੀ ਸੀ-
ਮਾਸੀ ਵਰਗੀਆਂ ਰਜ਼ਾਈਆਂ ਸੁੰਨ੍ਹੀਆਂ ਹੁਣ
ਭੂਆ ਵਰਗੇ ਚਾਅ ਗੁਆਚ ਗਏ ਨੇ-
ਕਿੱਲੀਆਂ ਜਿਹਨਾਂ ਤੇ ਥਕਾਵਟ ਬਦਲਦੇ ਸਾਂ
ਸੋਹਣੇ ਸੋਹਣੇ ਨਵੇਂ ਸਵਾਏ ਝੱਗੇ ਪਜ਼ਾਮੇ ਟੰਗਦੇ ਸਾਂ
ਸੁੰਨ੍ਹੀਆਂ ਝਾਕਦੀਆਂ ਹਨ-
ਹੁਣ ਪਿਤਾ ਦਾ ਮੰਜਾ ਇਕੱਲਾ ਪਿਆ ਹੈ
ਅਣਵਿਛਿਆ ਤਾਜ਼ ਸਜਿਆ ਉਡੀਕ ਰਿਹਾ ਹੈ ਕਿਸੇ ਨੂੰ
ਸਾਈਕਲ ਖ਼ਬਰੇ ਕੌਣ ਚਲਾਉਂਦਾ ਹੋਵੇਗਾ?
ਜਿਸ 'ਤੇ ਬਾਪੂ ਨੇ
ਧਰਤ ਤਰੀ-ਸੁਬ੍ਹਾ ਸ਼ਾਮ
ਮਾਂ ਦਾ ਚਰਖਾ,
ਸਿਲਾਈ ਮਸ਼ੀਨ, ਆਟੇ ਵਾਲਾ ਢੋਲ
ਜਿਸ 'ਤੇ ਮਾਂ ਦੇ ਪੋਟਿਆਂ ਦੀ ਛੋਹ ਹੈ-
ਤੇ ਲੋਰੀਆਂ ਦੇ ਨਿਸ਼ਾਨ ਹਨ-ਬਿਟ ਬਿਟ ਦੇਖ ਰਹੇ ਹਨ
ਬੇਰੀ ਨੂੰ ਬੇਰ ਲੱਗਦੇ ਨੇ-
ਪਰ ਤੋਤੇ ਉਡਾਉਣ ਵਾਲੀ ਚੰਨ ਵੱਲ ਤੁਰ ਗਈ
ਪੌਦੇ ਅਜੇ ਵੀ ਫੁੱਲ ਦਿੰਦੇ ਨੇ
ਪਰ ਪਾਣੀ ਪਾਉਣ ਵਾਲੀ ਤੁਰ ਗਈ ਮਾਲਣ
ਖਬਰੇ ਕਿਹੜੇ ਦੇਸ਼ ਚਲੀ ਗਈ-
ਰੀਝਾਂ ਵਰਗੀ, ਮੱਕੀ ਦੇ ਟੁੱਕ ਵਰਗੀ ਲੱਜ਼ਤ
ਜੰਦਰੇ ਲੱਗੇ ਬੂਹਿਆਂ ਉੱਤੇ
ਕਦੋਂ ਕੋਈ ਸੱਦਾ ਦਿੰਦਾ ਹੈ ਗਾਉਣ ਦਾ
ਕੌਣ ਵੰਡਦਾ ਹੈ ਲੱਡੂ ਵਿਆਹ ਦੇ
ਕੌਣ ਲੈਂਦਾ ਹੈ ਅੜ੍ਹ ਅੜ੍ਹ ਲੋਹੜੀਆਂ-
ਭਿਖਾਰੀ ਵੀ ਨਹੀਂ ਰੁਕਦੇ,
ਬੰਦ ਦਰਾਂ ਬੂਹਿਆਂ ਉੱਤੇ-
ਓਦਣ ਦਾ ਨਾ ਤਾਂ ਕਾਂ ਬੋਲਿਆ ਹੈ ਬਨ੍ਹੇਰੇ 'ਤੇ
ਨਾ ਹੀ ਤੋਤੇ ਆਏ ਬੇਰ ਟੁੱਕਣ
ਘਰ ਇਕੱਲਾ ਵੀ ਕੀ ਕੀ ਕਰੇ
ਕਿਹਨੂੰ ਕਿਹਨੂੰ ਜਾਣੋ ਰੋਕੇ
ਕਿਹਦੀ ਕਿਹਦੀ ਬਾਂਹ ਘੁੱਟ ਫ਼ੜੇ
ਇਹ ਸੱਲ ਲੱਗੇ ਸਦੀਆਂ ਨੂੰ ਬੜੇ-
ਹਰ ਪਿੰਡ ਦਰ੍ਹਾਂ 'ਤੇ ਖੜ੍ਹੇ-
ਕੋਰੇ ਸਫ਼ੇ ਕਿਹੜਾ ਕੋਈ ਪੜ੍ਹੇ -
ਬਹੁਤ ਕੁਝ ਸੀ ਘਰ ਵਿੱਚ
ਸੂਰਜ ਵਰਗਾ ਬਾਪ
ਨੀਲੇ ਅਰਸ਼ ਵਰਗੀ ਮਾਂ
ਭੈਣ-ਭਰਾ ਸ਼ਬਦਾਂ ਵਰਗੇ
ਚੌਂਕੇ ਵਿਚ ਚੁੱਲ੍ਹੇ ਦੁਆਲੇ ਦੁਨੀਆਂ ਵਸਦੀ ਸੀ-
ਵਿਹੜੇ ਵਿਚ ਰੌਣਕ ਨੱਚਦੀ ਸੀ-
ਮਾਸੀ ਵਰਗੀਆਂ ਰਜ਼ਾਈਆਂ ਸੁੰਨ੍ਹੀਆਂ ਹੁਣ
ਭੂਆ ਵਰਗੇ ਚਾਅ ਗੁਆਚ ਗਏ ਨੇ-
ਕਿੱਲੀਆਂ ਜਿਹਨਾਂ ਤੇ ਥਕਾਵਟ ਬਦਲਦੇ ਸਾਂ
ਸੋਹਣੇ ਸੋਹਣੇ ਨਵੇਂ ਸਵਾਏ ਝੱਗੇ ਪਜ਼ਾਮੇ ਟੰਗਦੇ ਸਾਂ
ਸੁੰਨ੍ਹੀਆਂ ਝਾਕਦੀਆਂ ਹਨ-
ਹੁਣ ਪਿਤਾ ਦਾ ਮੰਜਾ ਇਕੱਲਾ ਪਿਆ ਹੈ
ਅਣਵਿਛਿਆ ਤਾਜ਼ ਸਜਿਆ ਉਡੀਕ ਰਿਹਾ ਹੈ ਕਿਸੇ ਨੂੰ
ਸਾਈਕਲ ਖ਼ਬਰੇ ਕੌਣ ਚਲਾਉਂਦਾ ਹੋਵੇਗਾ?
ਜਿਸ 'ਤੇ ਬਾਪੂ ਨੇ
ਧਰਤ ਤਰੀ-ਸੁਬ੍ਹਾ ਸ਼ਾਮ
ਮਾਂ ਦਾ ਚਰਖਾ,
ਸਿਲਾਈ ਮਸ਼ੀਨ, ਆਟੇ ਵਾਲਾ ਢੋਲ
ਜਿਸ 'ਤੇ ਮਾਂ ਦੇ ਪੋਟਿਆਂ ਦੀ ਛੋਹ ਹੈ-
ਤੇ ਲੋਰੀਆਂ ਦੇ ਨਿਸ਼ਾਨ ਹਨ-ਬਿਟ ਬਿਟ ਦੇਖ ਰਹੇ ਹਨ
ਬੇਰੀ ਨੂੰ ਬੇਰ ਲੱਗਦੇ ਨੇ-
ਪਰ ਤੋਤੇ ਉਡਾਉਣ ਵਾਲੀ ਚੰਨ ਵੱਲ ਤੁਰ ਗਈ
ਪੌਦੇ ਅਜੇ ਵੀ ਫੁੱਲ ਦਿੰਦੇ ਨੇ
ਪਰ ਪਾਣੀ ਪਾਉਣ ਵਾਲੀ ਤੁਰ ਗਈ ਮਾਲਣ
ਖਬਰੇ ਕਿਹੜੇ ਦੇਸ਼ ਚਲੀ ਗਈ-
ਰੀਝਾਂ ਵਰਗੀ, ਮੱਕੀ ਦੇ ਟੁੱਕ ਵਰਗੀ ਲੱਜ਼ਤ
ਜੰਦਰੇ ਲੱਗੇ ਬੂਹਿਆਂ ਉੱਤੇ
ਕਦੋਂ ਕੋਈ ਸੱਦਾ ਦਿੰਦਾ ਹੈ ਗਾਉਣ ਦਾ
ਕੌਣ ਵੰਡਦਾ ਹੈ ਲੱਡੂ ਵਿਆਹ ਦੇ
ਕੌਣ ਲੈਂਦਾ ਹੈ ਅੜ੍ਹ ਅੜ੍ਹ ਲੋਹੜੀਆਂ-
ਭਿਖਾਰੀ ਵੀ ਨਹੀਂ ਰੁਕਦੇ,
ਬੰਦ ਦਰਾਂ ਬੂਹਿਆਂ ਉੱਤੇ-
ਓਦਣ ਦਾ ਨਾ ਤਾਂ ਕਾਂ ਬੋਲਿਆ ਹੈ ਬਨ੍ਹੇਰੇ 'ਤੇ
ਨਾ ਹੀ ਤੋਤੇ ਆਏ ਬੇਰ ਟੁੱਕਣ
ਘਰ ਇਕੱਲਾ ਵੀ ਕੀ ਕੀ ਕਰੇ
ਕਿਹਨੂੰ ਕਿਹਨੂੰ ਜਾਣੋ ਰੋਕੇ
ਕਿਹਦੀ ਕਿਹਦੀ ਬਾਂਹ ਘੁੱਟ ਫ਼ੜੇ
ਇਹ ਸੱਲ ਲੱਗੇ ਸਦੀਆਂ ਨੂੰ ਬੜੇ-
ਹਰ ਪਿੰਡ ਦਰ੍ਹਾਂ 'ਤੇ ਖੜ੍ਹੇ-
ਕੋਰੇ ਸਫ਼ੇ ਕਿਹੜਾ ਕੋਈ ਪੜ੍ਹੇ -
ਹਵਾਲੇ
ਸੋਧੋ- ↑ ਸੰਪਾਦਕ, ਪ੍ਰੋ. ਵਰੇਸ਼ ਗੁਪਤਾ, ਪ੍ਰੋ. ਰਵਿੰਦਰ ਸਿੰਘ (2018). ਪੰਜਾਬੀ ਸੱਭਿਆਚਾਰ ਤੇ ਵਿਸ਼ਵਕਰਨ ਦਾ ਪ੍ਰਭਾਵ. ਦਿੱਲੀ: Anvi composers. p. 63. ISBN 978-93-87276-91-8.
{{cite book}}
: CS1 maint: multiple names: authors list (link) - ↑ ਸੰਪਾ., ਡਾ. ਸੁਰਿੰਦਰਪਾਲ ਸਿੰਘ (2004). ਪਰਵਾਸੀ ਪੰਜਾਬੀ ਸਾਹਿਤ. ਅੰਮ੍ਰਿਤਸਰ: ਪ੍ਰਕਾਸ਼ਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ. pp. 7, 8. ISBN 81-7770-104-5.
- ↑ ਸ਼ਮਸ਼ੇਰ, ਜੋਗਿੰਦਰ. ਬਰਤਾਨੀਆ ਵਿੱਚ ਪੰਜਾਬੀ ਜੀਵਨ ਅਤੇ ਸਾਹਿਤ. ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ. pp. 24, 25. ISBN 81-7143-143-7.