ਪਰਵੇਜ਼ ਬਿਲਗਰਾਮੀ
ਪਰਵੇਜ਼ ਬਿਲਗਰਾਮੀ (پرویز بلگرامی) (ਜਨਮ 1962) ਕਰਾਚੀ ਤੋਂ ਇੱਕ ਪਾਕਿਸਤਾਨੀ ਲੇਖਕ ਹੈ। ਉਹ ਪਿਛਲੇ 20 ਸਾਲਾਂ ਤੋਂ ਸੱਚੀ ਕਹਾਣੀਆਂ ਡਾਇਜੈਸਟ (سچی باتیں) ਦਾ ਸੰਪਾਦਕ ਹੈ। ਉਹ ਵਰਤਮਾਨ ਵਿੱਚ ਸਰਗਜ਼ਸ਼ਤ (سرگزشت) ਲਈ ਇੱਕ ਸੰਪਾਦਕ ਦਾ ਕੰਮ ਕਰਦਾ ਹੈ।
ਆਪਣੇ ਪੂਰੇ ਕਰੀਅਰ ਦੌਰਾਨ, ਬਿਲਗਰਾਮੀ ਨੇ ਕਈ ਕਲਮੀ ਨਾਵਾਂ ਹੇਠ 6,000 ਤੋਂ ਵੱਧ ਕਹਾਣੀਆਂ ਲਿਖੀਆਂ ਹਨ। [1] ਉਸ ਦੇ 28 ਪ੍ਰਕਾਸ਼ਿਤ ਨਾਵਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੈਸਟ ਸੇਲਰ ਬਣ ਚੁੱਕੇ ਹਨ। ਦੂਸਰਾ ਜਨਮ (دوسرا جنم), ਤਾਰੀਖ-ਏ-ਖੰਡਰ (تاریک کھنڈر), ਮਾਤਾਏ-ਦਿਲ-ਓ-ਜਾਨ (متاع دل و موت), ਮਸੀਹਾ (مسیحا), ਅਤੇ ਸ਼ਾਹੀਨ ਸਿਫ਼ਤ (شاہین صفت) ਉਸ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਹਨ। ਬਿਲਗਰਾਮੀ ਨੂੰ ਪਿਛਲੇ ਦਸ ਸਾਲਾਂ ਵਿੱਚ ਦੋ ਵਾਰ "ਦੋਸ਼ੇਜ਼ਾ ਲੇਖਕ ਪੁਰਸਕਾਰ" ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। [1] ਉਸਦੀ ਤਾਜ਼ਾ ਇੰਟਰਵਿਊ 12 ਜੂਨ 2012 ਨੂੰ ਡੇਲੀ ਐਕਸਪ੍ਰੈਸ ਵਿੱਚ ਪ੍ਰਕਾਸ਼ਿਤ ਹੋਈ ਸੀ [1]
ਨਿੱਜੀ ਜੀਵਨ
ਸੋਧੋਬਿਲਗਰਾਮੀ ਦਾ ਵਿਆਹ 1993 ਵਿੱਚ 31 ਸਾਲ ਦੀ ਉਮਰ ਵਿੱਚ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਅਤੇ ਇਕ ਧੀ ਹੈ। [2]
ਪ੍ਰਕਾਸ਼ਨਾਂ ਦੀ ਚੁਣੀ ਗਈ ਸੂਚੀ
ਸੋਧੋ- ਗਾਜ਼ੀ
- ਤਾਰੀਕ ਖੰਡੇਰ
- ਦੂਸਰਾ ਜਨਮ [1]
- ਫਰਾਰ [2]
- ਫਾਕੀਆ [3]
- ਮਾਤਾ-ਏ-ਦਿਲ-ਓ-ਜਾਨ
- ਮਸੀਹਾ
- ਸ਼ੰਨੋ [4]
- ਜੁਰਮ ਏ ਮੁਸਲਮਾਨ
- ਸ਼ਾਹੀਨ ਸਿਫ਼ਤ
- ਮੁਕੱਦਸ ਤਬੂਤ [5]
- ਦਸਤ-ਏ-ਆਲਮ ਮੇਂ
- ਆਤਿਸ਼-ਏ-ਜੁਨੂ
- ਆਮੀ ਕੇ
- ਮੀ ਆਇਦ
- ਨਦੀਦਾ ਮਹਿਬੂਬ
- ਮੰਜ਼ਿਲੇਂ ਗਾਰਦਿਸ਼ ਮੇਂ
- ਮਸੀਹਾ
- ਮਸ਼ਾਹਿਰ-ਏ-ਦੌਰਾਨ ਭਾਗ 1 (ਬਿਰਤਾਂਤ ਸ਼ੈਲੀ ਵਿੱਚ ਉਰਦੂ ਕਵੀਆਂ ਦੀ ਜੀਵਨੀ)
- ਮਸ਼ਾਹਿਰ-ਏ-ਦੌਰਾਨ ਭਾਗ 2
- ਮਸ਼ਾਹਿਰ-ਏ-ਦੌਰਾਨ ਭਾਗ 3
- ਦਾਸਤਾਨ-ਏ-ਔਲੀਆ ਭਾਗ 1 (ਸੂਫੀ ਸੰਤ ਦੀ ਜੀਵਨੀ)
- ਦਾਸਤਾਨ-ਏ-ਔਲੀਆ ਭਾਗ 2
- ਮੌਜਾ ਕਿਓਂ ਕਬ ਕੈਸੇ [6]
ਹਵਾਲੇ
ਸੋਧੋ- ↑ 1.0 1.1 1.2 "Stories with Pen names". Daily Express, Pakistan, Karachi, 12 June 2012.
- ↑ "Pervez Bilgrami Biography And Literary Work". theurduwriters.com. 17 April 2019. Retrieved 17 March 2020.