ਪਰਾਂਦੀ
ਪੰਜਾਬੀ ਔਰਤਾਂ ਦੁਆਰਾ ਸਿਰ ਦੇ ਵਾਲਾਂ ਦੀ ਗੁੱਤ ਵਾਸਤੇ ਵਰਤਿਆ ਜਾਂਦਾ ਧਾਗਿਆਂ ਅਤੇ ਘੁੰਗਰੂਆਂ ਆਦਿ ਨਾਲ ਬਣਾਇਆ ਇਕ ਗਹ
ਪਰਾਂਦੀ ਪੰਜਾਬੀ ਸੱਭਿਆਚਾਰ ਵਿੱਚ ਵਾਲਾਂ ਦਾ ਇੱਕ ਪ੍ਰਮੁੱਖ ਗਹਿਣਾ ਹੈ ਜਿਸ ਨੂੰ ਮੁੱਢ ਤੋਂ ਹੀ ਪੰਜਾਬੀ ਔਰਤਾਂ ਆਪਣੇ ਵਾਲਾਂ ਦੀ ਗੁੱਤ ਬਣਾ ਕੇ ਉਸ ਵਿੱਚ ਪਹਿਨਦੀਆਂ ਹਨ। ਇਸ ਨੂੰ ਪੰਜਾਬੀ ਵਿੱਚ "ਪਰਾਂਦਾ" ਅਤੇ "ਡੋਰੀ" ਵੀ ਕਿਹਾ ਜਾਂਦਾ ਹੈ। ਪਰਾਂਦੀ ਨੂੰ ਪੰਜਾਬੀ ਸੱਭਿਆਚਾਰ ਦੇ ਪਛਾਣ ਚਿੰਨ੍ਹ ਵਜੋਂ ਵੀ ਲਿਆ ਜਾਂਦਾ ਹੈ।
ਪਰਾਂਦੀ ਉੱਪਰ ਪੰਜਾਬ ਵਿੱਚ ਬੋਲੀਆਂ ਅਤੇ ਗੀਤ ਵੀ ਗਾਏ ਜਾਂਦੇ ਹਨ ਜਿਸ ਤੋਂ ਪੰਜਾਬੀ ਸੱਭਿਆਚਾਰ ਵਿੱਚ ਪਰਾਂਦੀ ਦੀ ਮਹੱਤਤਾ ਉਭਰ ਕੇ ਸਾਹਮਣੇ ਆਉਂਦੀ ਹੈ।
ਬੋਲੀ
ਸੋਧੋਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ,
ਕੀ ਛੋਟੇ ਦੇਵਰਾ ਭਾਬੀ ਨਾਲ ਲੜਿਆ ਈ ਓਏ,
ਛੋਟੇ ਦੇਵਰਾ ਤੇਰੀ ਦੂਰ ਬਲਾਈ ਓਏ,
ਨਾ ਲੜ ਸੋਹਣਿਆ ਤੇਰੀ ਇੱਕ ਭਰਜਾਈ ਓਏ,
ਕਾਲੇ ਰੰਗ ਦੀ ਪਰਾਂਦੀ,
ਸਾਡੇ ਸੱਜਣਾ ਲਿਆਂਦੀ,
ਨੀ ਮੈ ਚੁੰਮ ਚੁੰਮ ਰੱਖਦੀ ਫਿਰਾਂ,
ਕਿ ਪੱਬਾਂ ਭਰ ਨੱਚਦੀ ਫਿਰਾਂ,
ਗੀਤ
ਸੋਧੋ- ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਗੈਲਰੀ
ਸੋਧੋ-
ਲੋਕ ਤਰੰਗ 2007, ਨਵੀਂ ਦਿੱਲੀ ਵਿਖੇ ਨੱਚਦੀਆਂ ਹੋਈਆਂ
-
ਪੰਜਾਬੀ ਕੁੜੀ ਜਿਸਨੇ ਪਰਾਂਦੀ ਪਾਈ ਹੋਈ ਹੈ