ਪਰਾਵੁਰ ਝੀਲ
ਪਰਾਵੁਰ ਕਯਾਲ, ਪਰਾਵੁਰ, ਕੋਲਮ ਜ਼ਿਲ੍ਹੇ, ਕੇਰਲ, ਭਾਰਤ ਦੇ ਵਿੱਚ ਪੈਂਦੀ ਇੱਕ ਝੀਲ ਹੈ।[1] ਹਾਲਾਂਕਿ ਇਹ ਛੋਟੀ ਝੀਲ ਹੈ , ਸਿਰਫ 6.62 ਕਿਲੋਮੀਟ ਸਕੁਏਰ ਦੇ ਖੇਤਰ ਦੇ ਨਾਲ ,[2] ਇਹ ਇਥਿਕਾਰਾ ਨਦੀ ਦਾ ਅੰਤ ਬਿੰਦੂ ਹੈ। ਪਰਾਵੁਰ ਝੀਲ ਹੋਰ ਝੀਲਾਂ ਅਤੇ ਨਹਿਰਾਂ ਦੀ ਪ੍ਰਣਾਲੀ ਦਾ ਹਿੱਸਾ ਹੈ ਜੋ ਕੇਰਲਾ ਬੈਕਵਾਟਰਸ ਬਣਾਉਂਦੇ ਹਨ। ਇਹ 19ਵੀਂ ਸਦੀ ਦੇ ਅੰਤ ਤੋਂ ਤ੍ਰਿਵੇਂਦਰਮ - ਸ਼ੌਰਨੂਰ ਨਹਿਰ ਪ੍ਰਣਾਲੀ ਦੇ ਹਿੱਸੇ ਵਜੋਂ ਐਡਵਾ ਅਤੇ ਅਸ਼ਟਮੁਦੀ ਕਯਾਲ ਨਾਲ ਜੁੜਿਆ ਹੋਇਆ ਹੈ।
ਪਰਾਵੁਰ ਝੀਲ | |
---|---|
ਸਥਿਤੀ | ਪਰਾਵੁਰ, ਕੋਲਮ, ਕੇਰਲਾ |
ਗੁਣਕ | 8°49′19″N 76°39′32″E / 8.822°N 76.659°E |
Primary inflows | ਇੱਤੀਕਾਰਾ ਨਦੀ |
Catchment area | 6.6246 km2 (2.56 sq mi) |
Basin countries | ਭਾਰਤ |
Surface area | 6.62 km2 (2.56 sq mi) |
ਪਰਾਵੁਰ ਝੀਲ ਦੀ ਮਹੱਤਤਾ
ਸੋਧੋਝੀਲ ਸਮੁੰਦਰ ਨੂੰ ਮਿਲਦੀ ਹੈ ਅਤੇ ਇੱਕ ਛੋਟੀ ਸੜਕ ਜੋ ਉਹਨਾਂ ਦੋਹਾਂ ਨੂੰ ਵੰਡਦੀ ਹੈ ਉਹਨੂੰ ਰਸਤੇ ਤੋਂ ਦੇਖਿਆ ਜਾ ਸਕਦਾ ਹੈ।[3] [4] ਪਰਾਵੁਰ ਝੀਲ ਜ਼ਿਲ੍ਹੇ ਦੇ ਉੱਭਰ ਰਹੇ ਟੂਰੀਜ਼ਮ ਸਥਾਨਾਂ ਵਿੱਚੋਂ ਇੱਕ ਹੈ ਜੋ ਕਿ ਬਹੁਤ ਸਾਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।[5][6]
ਕਿਵੇਂ ਪਹੁੰਚਣਾ ਹੈ
ਸੋਧੋਪਰਾਵੁਰ ਝੀਲ ਪਰਾਵੁਰ ਸ਼ਹਿਰ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ 'ਤੇ ਹੈ । ਪਰਾਵੁਰ - ਐਡਵਾ - ਵਾਰਕਲਾ ਸੜਕ ਪਰਾਵੁਰ ਝੀਲ ਦੇ ਕਿਨਾਰੇ ਤੋਂ ਹੋਕੇ ਗੁਜ਼ਰਦੀ ਹੈ। ਪਰਾਵੁਰ ਰੇਲਵੇ ਸਟੇਸ਼ਨ ਪਰਾਵੁਰ ਝੀਲ ਦਾ ਸਭ ਤੋਂ ਨਜ਼ਦੀਕੀ ਅਤੇ ਮਹੱਤਵਪੂਰਨ ਰੇਲਵੇ ਸਟੇਸ਼ਨ ਹੈ। ਪਰਾਵੁਰ ਰੇਲਵੇ ਸਟੇਸ਼ਨ ' ਤੇ ਹਰ ਰੋਜ਼ ਲਗਭਗ ਚੌਦਾਂ ਜੋੜੀਆਂ ਰੇਲ ਗੱਡੀਆਂ ਰੁਕਦੀਆਂ ਹਨ। ਸਭ ਤੋਂ ਨਜ਼ਦੀਕੀ ਪ੍ਰਮੁੱਖ ਰੇਲ ਹੈੱਡ ਕੋਲਮ ਜੰਕਸ਼ਨ ਰੇਲਵੇ ਸਟੇਸ਼ਨ ਹੈ, ਜੋ ਲਗਭਗ 26 ਕਿਲੋਮੀਟਰ ਦੀ ਦੂਰੀ 'ਤੇ ਹੈ। ਝੀਲ ਤੋਂ ਨਜ਼ਦੀਕੀ KSRTC ਬੱਸ ਸਟੇਸ਼ਨ ਚਥਨੂਰ ਬੱਸ ਸਟੇਸ਼ਨ ਹੈ, ਜੋ ਕਿ 12 ਕਿਲੋਮੀਟਰ ਦੀ ਦੂਰੀ 'ਤੇ ਹੈ। ਪਰਾਵੁਰ ਮਿਉਂਸਪਲ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਝੀਲ ਤੋਂ 4 ਕਿਲੋਮੀਟਰ ਦੂਰ ਹਨ।
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ A Study on Various Lakes In Kerala and Environmental Issues
- ↑ Kollam at a Glance Archived 2008-10-02 at the Wayback Machine.
- ↑ Paravur estuary breached - The Hindu
- ↑ Paravur estuary gets blocked, wells swell
- ↑ "Wells swell as Paravur estuary gets blocked after 18 years". Archived from the original on 2023-05-07. Retrieved 2023-05-07.
- ↑ Paravur estuary gets blocked, wells swell