ਪਰੋਟੋ-ਮਨੁੱਖੀ ਭਾਸ਼ਾ

ਪਰੋਟੋ-ਮਨੁੱਖੀ ਭਾਸ਼ਾ ਇੱਕ ਅਜਿਹੀ ਭਾਸ਼ਾ ਮੰਨੀ ਜਾਂਦੀ ਹੈ ਜੋ ਸਾਰੀਆਂ ਮਨੁੱਖੀ ਭਾਸ਼ਾਵਾਂ ਦੀ ਸਾਂਝੀ ਪੂਰਵਜ ਭਾਸ਼ਾ ਸੀ। ਇਹ ਸੰਕਲਪ ਮੰਨਕੇ ਚਲਦਾ ਹੈ ਕਿ ਪਿਜਨ, ਕ੍ਰਿਓਲ ਅਤੇ ਚਿੰਨ੍ਹ ਭਾਸ਼ਾਵਾਂ ਤੋਂ ਬਿਨਾਂ ਬਾਕੀ ਸਾਰੀਆਂ ਭਾਸ਼ਾਵਾਂ ਦਾ ਸਰੋਤ ਇੱਕ ਭਾਸ਼ਾ ਹੀ ਹੈ।

ਇਤਿਹਾਸਸੋਧੋ

ਇਸ ਸੰਕਲਪ ਨੂੰ ਸਥਾਪਿਤ ਕਰਨ ਲਈ ਸਭ ਤੋਂ ਪਹਿਲਾ ਯਤਨ ਅਲਫਰੇਦੋ ਤਰੋਮਬੇੱਤੀ ਨੇ ਕੀਤਾ। ਉਸ ਦਾ ਕਹਿਣਾ ਹੈ ਕਿ ਸਾਂਝੀ ਪੂਰਵਜ ਭਾਸ਼ਾ 100,000 ਤੋਂ ਲੈਕੇ 200,000 ਸਾਲ ਪਹਿਲਾਂ ਦੇ ਸਮੇਂ ਵਿਚਕਾਰ ਬੋਲੀ ਜਾਂਦੀ ਸੀ।

ਇਸ ਵਿਚਾਰ ਦੇ ਉਲਟ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਆਰੰਭ ਵਿੱਚ ਜ਼ਿਆਦਾਤਰ ਭਾਸ਼ਾ ਵਿਗਿਆਨੀ ਭਾਸ਼ਾਵਾਂ ਦੇ ਵੱਖ-ਵੱਖ ਪੂਰਵਜਾਂ ਵਾਲੇ ਸੰਕਲਪ ਨੂੰ ਹੀ ਸਹੀ ਮੰਨਦੇ ਸਨ।

ਹੋਰ ਵੇਖੋਸੋਧੋ