ਪਲੂਟਾਰਕ
ਪਲੂਟਾਰਕ (/ˈpluːtɑːrk/; Greek: Πλούταρχος, ਪਲੂਟਾਰਖੋਸ, ਕੋਈਨੇ ਯੂਨਾਨੀ: [plŭːtarkʰos]) ਫਿਰ ਰੋਮਨ ਨਾਗਰਿਕ ਬਣਨ ਤੇ ਲੂਸੀਅਸ ਮੇਸਤਰੀਅਸ ਪਲੂਤਾਰਕਸ (Λούκιος Μέστριος Πλούταρχος),[1] (ਅੰਦਾਜ਼ਨ 46 – 120), ਇੱਕ ਗ੍ਰੀਕ ਇਤਹਾਸਕਾਰ, ਜੀਵਨੀਕਾਰ, ਅਤੇ ਨਿਬੰਧਕਾਰ ਸੀ। ਉਹ ਖਾਸ ਕਰ ਆਪਣੀਆਂ ਲਿਖਤਾਂ ਸਮਾਨੰਤਰ ਜੀਵਨਿਆਂ ਅਤੇ ਮੋਰਲੀਆ ਲਈ ਜਾਣਿਆ ਜਾਂਦਾ ਹੈ।[2] ਅੱਜ ਉਸਨੂੰ ਮਧਕਾਲੀ ਅਫਲਾਤੂਨਵਾਦੀ ਸਮਝਿਆ ਜਾਂਦਾ ਹੈ। ਉਸ ਦਾ ਜਨਮ ਇੱਕ ਸਿਰਕੱਢ ਪਰਵਾਰ ਵਿੱਚ ਡੈਲਫੀ ਤੋਂ ਲਗਪਗ 20 ਮੀਲ ਪੂਰਬ ਵੱਲ ਚੈਰੋਨੀਆ, ਬੋਇਓਟੀਆ ਨਾਂ ਦੇ ਇੱਕ ਨਗਰ ਵਿੱਚ ਹੋਇਆ ਸੀ।
ਪਲੂਟਾਰਕ | |
---|---|
![]() ਸਮਾਨੰਤਰ ਜੀਵਨਆਂ, 1565 | |
ਜਨਮ | ਅੰਦਾਜ਼ਨ 46 |
ਮੌਤ | ਅੰਦਾਜ਼ਨ 120 (ਉਮਰ 74) |
ਪੇਸ਼ਾ | ਜੀਵਨੀਕਾਰ, ਨਿਬੰਧਕਾਰ, ਪੁਜਾਰੀ, ਐਮਬੈਸਡਰ, ਮੈਜਿਸਟ੍ਰੇਟ |
ਲਹਿਰ | ਮਧਕਾਲੀ ਅਫਲਾਤੂਨਵਾਦ, ਪੁਰਾਤਨ ਗ੍ਰੀਕ ਸਾਹਿਤ#ਹੈਲਨਵਾਦੀ ਸਾਹਿਤ |
ਜੀਵਨ ਸਾਥੀ | ਟਿਮੋਕਸੈਨਾ |
ਬੱਚੇ | ਟਿਮੋਕਸੈਨਾ ਜੂਨੀਅਰ ਆਟੋਬੁਲੂਸ ਪਲੂਟਾਰਕ II |