ਲੀੜੇ ਜਾ ਕੱਪੜੇ ਧਾਗੇ ਅਤੇ ਕੱਪੜੇ ਤੋਂ ਪਦਾਰਥ ਹੈ ਜੋ ਸ਼ਰੀਰ ਤੇ ਪਹਿਨਣ ਲਈ ਵਰਤਿਆਂ ਜਾਂਦਾ ਹੈ। ਲੀੜੇ ਆਮ ਤੌਰ ਤੇ ਸਿਰਫ ਮਨੁੱਖਾਂ ਦੁਆਰਾ ਹੀ ਵਰਤਿਆਂ ਜਾਂਦਾ ਹੈ ਅਤੇ ਇਹ ਲਗਭਗ ਸਾਰੀਆਂ ਮਾਨਵੀ ਸੱਭਿਆਤਾਵਾਂ ਦੀ ਵਿਸ਼ੇਸ਼ਤਾ ਹੈ। ਲੀੜੇ ਦੀ ਕਿਸਮ ਅਤੇ ਮਾਤਰਾ ਭੌਤਿਕ ਆਕਾਰ, ਲਿੰਗ ਅਤੇ ਸਮਾਜਿਕ ਅਤੇ ਭੂਗੋਲਿਕ ਲਿਹਾਜ ਤੇ ਨਿਰਭਰ ਕਰਦੀ ਹੈ। ਸਮੁੱਚੀ ਪ੍ਰਕਿਰਤੀ ਵਿੱਚ ਕੇਵਲ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਆਪਣੇ ਸਰੀਰ ਨੂੰ ਸੱਭਿਅਕ ਲੀੜੇ ਨਾਲ ਢਕਦਾ ਹੈ ਤੇ ਇਹੀ ਕਪੜਾ ਮਨੁੱਖੀ ਸ਼ਖ਼ਸੀਅਤ ਦਾ ਮਹੱਤਵਪੂਰਨ ਹਿੱਸਾ ਹੋ ਨਿੱਬੜਿਆ ਹੈ। ਮਨੁੱਖ ਨੇ ਸ਼ੁਰੂ ਵਿੱਚ ਪੱਤਿਆਂ ਨਾਲ ਤੇ ਫਿਰ ਚਮੜੇ ਨਾਲ ਆਪਣਾ ਤਨ ਕੱਜਿਆ। ਜਿਵੇਂ-ਜਿਵੇਂ ਸਮਾਜ ਨੇ ਤਰੱਕੀ ਕੀਤੀ ਮਨੁੱਖ ਨੇ ਹੱਥ-ਖੱਡੀ ਦੇ ਖੱਦਰ ਤੋਂ ਲੈ ਕੇ ਸਿਲਕ ਤਕ ਲੰਮਾ ਫ਼ਾਸਲਾ ਤੈਅ ਕੀਤਾ। ਮੌਜੂਦਾ ਸਮੇਂ ਮਨੁੱਖੀ ਸ਼ਖ਼ਸੀਅਤ ਵਿੱਚ ਪਹਿਰਾਵੇ ਦੀ ਖ਼ਾਸ ਮਹੱਤਤਾ ਹੈ। ਪਹਿਰਾਵਾ ਹੀ ਹੁੰਦਾ ਹੈ ਜੋ ਸਾਹਮਣੇ ਵਾਲੇ ਉੱਪਰ ਤੁਹਾਡਾ ਪਹਿਲਾ ਪ੍ਰਭਾਵ ਸਿਰਜਦਾ ਹੈ। ਤੁਹਾਡੇ ਪਹਿਰਾਵੇ ਦੇ ਸਲੀਕੇ ਤੋਂ ਹੀ ਤੁਹਾਡੀ ਸ਼ਖ਼ਸੀਅਤ ਦਾ ਵੱਡਾ ਹਿੱਸਾ ਉਜਾਗਰ ਹੁੰਦਾ ਹੈ ਤੇ ਤੁਹਾਡੇ ਨਾਲ ਗੱਲਬਾਤ ਤੁਹਾਡੇ ਪਹਿਰਾਵੇ ਅਨੁਸਾਰ ਹੀ ਹੁੰਦੀ ਹੈ। ਜੇ ਤੁਹਾਡੇ ਅੰਦਰ ਯੋਗਤਾ, ਗੁਣ, ਡੂੰਘਾਈ, ਪ੍ਰੋਢਤਾ ਤੇ ਗੰਭੀਰਤਾ ਨਹੀਂ ਤਾਂ ਦੁਨੀਆ ਦਾ ਕੋਈ ਵੀ ਪਹਿਰਾਵਾ ਤੁਹਾਡੀ ਸ਼ਖ਼ਸੀਅਤ ਦਾ ਚਿਰ ਸਥਾਈ ਪ੍ਰਭਾਵ ਬਰਕਰਾਰ ਨਹੀਂ ਰੱਖ ਸਕਦਾ।

ਇਤਿਹਾਸ ਵਿੱਚ ਪਹਿਰਾਵਾ

ਜਰੂਰਤ

ਸੋਧੋ

ਵਿਅਕਤੀ ਦੇ ਸਰੀਰ ਨੂੰ ਕੱਜਣ ਲਈ ਪਹਿਰਾਵੇ ਦੀ ਲੋੜ ਹੁੰਦੀ ਹੈ। ਆਦਿ ਕਾਲ ਤੋਂ ਹੀ ਵਿਅਕਤੀ ਆਪਣੇ ਸਰੀਰ ਨੂੰ ਢੱਕਣ ਲਈ ਯਤਨਸ਼ੀਲ ਰਿਹਾ ਹੈ। ਜੰਗਲੀ ਅਵਸਥਾ ਵਿੱਚ ਉਹ ਆਪਣੇ ਸਰੀਰ ਪੱਤਿਆਂ ਦੀਆਂ ਛਿੱਲਾਂ, ਪੱਤੇ ਅਤੇ ਜਾਨਵਰਾਂ ਦੀ ਖੱਲ ਨਾਲ ਢੱਕਦਾ ਸੀ। ਹਰ ਮਨੁੱਖੀ ਸਮਾਜ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਹਿਰਾਵੇ ਦੀ ਰਵਾਇਤ ਜ਼ਰੂਰ ਰਹੀ ਹੈ। ਪਹਿਰਾਵੇ ਦਾ ਮੁੱਖ ਮਨੋਰਥ ਹਰ ਭਾਂਤ ਦੀ ਸੁਰੱਖਿਆ ਹੈ। ਇਸ ਲਈ ਖਿੱਤੇ ਦੇ ਲੋਕਾਂ ਦਾ ਪਹਿਰਾਵਾ ਉਸ ਖਿੱਤੇ ਦੀ ਭੂਗੋਲਿਕ ਸਥਿਤੀ, ਪੌਣ-ਪਾਣੀ, ਰੁੱਤਾਂ ਅਤੇ ਰੁਜ਼ਗਾਰ ਦੇ ਸਾਧਨਾਂ ਉੱਤੇ ਨਿਰਭਰ ਹੁੰਦਾ ਹੈ, ਜਿਸ ਕਰਕੇ ਪਹਿਰਾਵੇ ਤੋਂ ਵੀ ਉਸਦੀ ਪਹਿਚਾਣ ਹੋ ਜਾਂਦੀ ਹੈ ਕਿ ਉਹ ਕਿਹੜੇ ਖਿੱਤੇ ਤੇ ਕਿਹੜੇ ਧਰਮ ਦਾ ਹੈ। ਸਭਿਆਚਾਰ ਨੂੰ ਮਨੁੱਖ ਦੀ ਜੀਵਨ ਜਾਂਚ ਵਜੋਂ ਹੀ ਪਰਿਭਾਸ਼ਿਤ ਕੀਤਾ ਜਾਂਦਾ ਹੈ। ਅਰਥਾਤ ਕਿਸੇ ਸਮਾਜਕ ਸਮੂਹ ਜੀਵਨ ਵਿਧੀ ਹੀ ਉਸਦਾ ਸਭਿਆਚਾਰ ਹੁੰਦੀ ਹੈ। ਜਦੋਂ ਇਹ ਕਿਹਾ ਜਾਂਦਾ ਹੈ ਕਿ ਸਭਿਆਚਾਰ ਕਿਸੇ ਸਮਾਜ ਜਾਂ ਸਮਾਜਕ ਸਮੂਹ ਦੀ ਵਿਲੱਖਣ ਪਹਿਚਾਣ ਹੁੰਦਾ ਹੈ ਤਾਂ ਸਭਿਆਚਾਰ ਦੇ ਅੰਤਰਗਤ ਉਹ ਸਾਰੇ ਪੱਖ ਸ਼ਾਮਿਲ ਕਰ ਲਏ ਜਾਂਦੇ ਹਨ। ਜਿਹੜੇ ਕਿਸੇ ਸਮਾਜ ਸਮੂਹ ਨੂੰ ਦੂਜੇ ਸਮਾਜਕ ਸਮੂਹ ਨਾਲੋਂ ਨਿਖੇੜਦੇ ਹਨ। ਰੋਟੀ, ਕੱਪੜਾ ਅਤੇ ਸਥਾਨ ਮਨੁੱਖ ਦੀਆਂ ਬੁਨਿਆਦੀ ਲੋੜਾਂ ਮੰਨੇ ਜਾਣ ਵਾਲੇ ਪੱਖ ਹਨ। ਪਰੰਤੂ ਜਦੋਂ ਇਹ ਤਿੰਨੇ ਪੱਖ ਮਨੁੱਖ ਦੇ ਸਭਿਆਚਾਰਕ ਖੇਤਰ ਦੀ ਚੀਜ਼ ਬਣਦੇ ਹਨ ਤਾਂ ਇਹ ਕਿਸੇ ਇੱਕ ਸਮਾਜ ਨੂੰ ਕਿਸੇ ਦੂਸਰੇ ਸਮਾਜ ਨਾਲੋਂ ਨਿਖੇੜਨ ਲਈ ਬੁਨਿਆਦੀ ਭੂਮਿਕਾ ਨਿਭਾਉਂਦੇ ਹਨ।

ਪਹਿਰਾਵੇ ਦੇ ਰੰਗ

ਸੋਧੋ

ਕਈ ਪਹਿਰਾਵੇ ਅਜਿਹੇ ਹੁੰਦੇ ਹਨ ਜੋ ਦੂਰੋਂ ਹੀ ਉਜਾਗਰ ਕਰ ਦਿੰਦੇ ਹਨ ਕਿ ਤੁਸੀਂ ਕਿਸ ਫ਼ਿਰਕੇ, ਧਰਮ, ਸੱਭਿਆਚਾਰ ਜਾਂ ਸੰਪਰਦਾਇ ਨਾਲ ਸਬੰਧ ਰੱਖਦੇ ਹੋ। ਭਗਵੇਂ ਭੇਸ ਵਾਲੇ ਨੂੰ ਸੰਤ ਜਾਂ ਯੋਗੀ, ਖਾਕੀ ਵਰਦੀ ਵਾਲੇ ਨੂੰ ਫ਼ੌਜੀ, ਸਿਪਾਹੀ ਜਾਂ ਕੋਈ ਹੋਰ ਸਰਕਾਰੀ ਕਰਮਚਾਰੀ, ਇਸੇ ਤਰ੍ਹਾਂ ਵੱਖ-ਵੱਖ ਧਰਮਾਂ ਵੱਲੋਂ ਆਪਣੇ ਪੈਰੋਕਾਰਾਂ ਲਈ ਵੱਖ-ਵੱਖ ਪਹਿਰਾਵੇ ਨਿਸ਼ਚਤ ਕੀਤੇ ਗਏ ਹਨ। ਇਸੇ ਤਰ੍ਹਾਂ ਵੱਖ-ਵੱਖ ਵਿਭਾਗਾਂ ਦੀਆਂ ਵਰਦੀਆਂ ਹਨ ਜੋ ਦੂਰੋਂ ਹੀ ਤੁਹਾਡੇ ਕਿੱਤੇ ਬਾਰੇ ਸੂਚਿਤ ਕਰ ਦਿੰਦੀਆਂ ਹਨ। ਕਈ ਲੋਕ ਅਜਿਹੇ ਫੈਸ਼ਨ ਦੇ ਕੱਪੜੇ ਪਾਉਂਦੇ ਹਨ ਜੋ ਇੱਕ ਖਾਸ ਸ਼੍ਰੇਣੀ ਦੇ ਲੋਕ ਪਾਉਂਦੇ ਹਨ ਜਿਵੇਂ ਰੇਲਵੇ ਕੁਲੀ, ਬੈਂਡ ਵਾਲੇ, ਅੱਗ ਬੁਝਾਊ ਅਮਲਾ, ਤੇਲ ਕੰਪਨੀਆਂ ਆਦਿ। ਇਹੋ ਜਿਹਾ ਪਹਿਰਾਵਾ ਬੇਸ਼ੱਕ ਆਦਮੀ ਦੇ ਡਿਊਟੀ ਉੱਪਰ ਹੋਣ ’ਤੇ ਰੋਹਬ ਅਤੇ ਰੁਤਬੇ ਦੀ ਨਿਸ਼ਾਨੀ ਹੈ ਪਰ ਆਮ ਜੀਵਨ ਵਿੱਚ ਅਜਿਹਾ ਪਹਿਰਾਵਾ ਇੱਕ ਸੱਭਿਅਕ ਆਦਮੀ ਨੂੰ ਕਿਵੇਂ ਵੀ ਪ੍ਰਭਾਵਸ਼ਾਲੀ ਨਹੀਂ ਬਣਾਉਂਦਾ। ਪਹਿਰਾਵੇ ਦੇ ਕਈ ਕੰਮ ਹਨ: ਇਹ ਮੌਸਮ ਤੋਂ ਸੂਰੱਖਿਆ ਪ੍ਰਦਾਨ ਕਰਦਾ ਹੈ, ਅਤੇ ਖਤਰਨਾਕ ਕੰਮਾਕਾਂਰਾ ਜਿਵੇਂ ਪਹਾੜਾਂ ਤੇ ਚੜ੍ਹਨਾ ਅਤੇ ਖਾਣਾ ਪਕਾਉਣਾ ਆਦਿ ਦੌਰਾਣ ਵੀ ਬਚਾਉ ਕਰਦਾ ਹੈ। ਸਫ਼ਰ ਕਰਨ ਸਮੇਂ, ਜਨਤਕ ਥਾਵਾਂ ਉੱਪਰ ਜਾਣ ਸਮੇਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦਫ਼ਤਰ, ਸਕੂਲ, ਬਾਜ਼ਾਰ ਜਾਂ ਹੋਰ ਜਨਤਕ ਥਾਵਾਂ ਉੱਪਰ ਜਾਣ ਸਮੇਂ ਅਜਿਹਾ ਪਹਿਰਾਵਾ ਚਾਹੀਦਾ ਹੈ ਜੋ ਤੁਹਾਡੀ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਤੇ ਸਾਊ ਦਿੱਖ ਵਾਲਾ ਬਣਾਵੇ।

ਉਤਪਾਦਨ

ਸੋਧੋ

ਪਹਿਰਾਵਾ ਰੇਸ਼ੇ ਵਾਲੇ ਪੌਦੇ ਜਿਵੇਂ ਕਿ ਕਪਾਹ, ਪਲਾਸਟਿਕ ਜਿਵੇਂ ਕਿ ਪੋਲੀਐਸਟਰ ਜਾਂ ਜਾਨਵਰਾਂ ਦੀ ਚਮੜੀ ਅਤੇ ਵਾਲ ਜਿਵੇਂ ਕਿ ਉਨ ਆਦਿ ਤੋਂ ਬਣਾਇਆ ਜਾ ਸਕਦਾ ਹੈ। ਮਾਨਵ ਨੇ ਪਹਿਰਾਵੇ ਦਾ ਇਸਤੇਮਾਲ ਲਗਭਗ 83,00 ਤੋਂ 170,000 ਸਾਲ ਪਹਿਲਾਂ ਸ਼ੁਰੂ ਕਿੱਤਾ।[1]

ਹਵਾਲੇ

ਸੋਧੋ

ਹਵਾਲੇ

ਸੋਧੋ
  1. Human Evolution and Male Aggression, Anne Innis Dagg, Lee Harding - 2012

ਹੋਰ ਜਾਣਕਾਰੀ

ਸੋਧੋ

ਬਾਹਰਲੀਆਂ ਕੜੀਆਂ

ਸੋਧੋ