ਪਾਂਡੀ ਪਾਤਸ਼ਾਹ ਕਵੀ ਵਿਧਾਤਾ ਸਿੰਘ ਤੀਰ ਦੀ ਮਹਾਰਾਜਾ ਰਣਜੀਤ ਸਿੰਘ ਦੇ ਲੋਕ-ਪੱਖੀ ਕਿਰਦਾਰ ਦੀ ਵਡਿਆਈ ਵਿੱਚ ਲਿਖਦੀ ਇੱਕ ਬਿਰਤਾਂਤਕ ਕਵਿਤਾ ਹੈ।[1]

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿੱਚ ਇਕੇਰਾਂ ਕਹਿਰਾਂ ਦਾ ਕਾਲ ਪਿਆ ਸੀ ਅਤੇ ਭੁੱਖਮਰੀ ਦੇ ਉਸ ਆਲਮ ਵਿੱਚ ਰਣਜੀਤ ਸਿੰਘ ਨੇ ਸਰਕਾਰੀ ਗੁਦਾਮਾਂ ਦੇ ਬੂਹੇ ਹਰ ਆਮ ਅਤੇ ਖ਼ਾਸ ਲਈ ਖੋਲ੍ਹ ਦਿਤੇ ਕਿਕੋਈ ਜਿੰਨਾ ਲੋੜ ਹੋਵੇ ਜਾਂ ਇਕ ਵਾਰ ਜਿੰਨਾ ਚੁੱਕ ਸਕੇ, ਦਾਣੇ ਲਿਜਾ ਸਕਦਾ ਹੈ। ਲਾਹੌਰ ਦਾ ਇੱਕ ਬੁੱਢਾ ਮੋਚੀ ਆਪਣੇ ਨਿਆਣੀ ਉਮਰ ਦੇ ਪੋਤਰੇ ਨੂੰ ਨਾਲ਼ ਲੈ ਕੇ ਸ਼ਾਹੀ ਤਖ਼ਤ ਦੇ ਉਸ ਦਰਵਾਜ਼ੇ ਸਾਹਮਣੇ ਦਾਣੇ ਲੈਣ ਆ ਗਿਆ। ਬੁੱਢੇ ਮੋਚੀ ਨੇ ਦੋ ਮਣ ਅਨਾਜ ਤਾਂ ਪੁਆ ਲਿਆ ਸੋਚਣ ਲੱਗ ਪਿਆ ਕਿ ਉਹ ਇੰਨਾ ਭਾਰ ਕਿਵੇਂ ਲੈ ਕੇ ਜਾਏਗਾ? ਆਪ[ ਉਹ ਕੁੱਬਾ ਬਿਰਧ ਸੀ ਅਤੇ ਦੂਜਾ ਮਾਸੂਮ ਬੱਚਾ। ਇੰਨੇ ਨੂੰ ਚਿੱਟੀ ਚਾਦਰ ਲਈ ਇਕ ਹੱਟਾ ਕੱਟਾ ਅਜਨਬੀ ਆ ਕੇ ਮੋਚੀ ਨੂੰ ਕਹਿਣ ਲੱਗਾ, ਚੱਲ ਬਾਬਾ, ਤੇਰੀ ਪੰਡ ਛੱਡ ਛੱਡ ਆਉਂਦਾ ਹਾਂ। ਇਹ ਕਹਿ ਕੇ ਪਾਂਡੀ ਨੇ ਬਾਬੇ ਦੀ ਪੰਡ ਚੁੱਕੀ ਬਾਬੇ ਦੇ ਮਗਰ ਹੋ ਤੁਰਿਆ ਜੋ ਕਿ ਅਪਣੇ ਪੋਤਰੇ ਅਤੇ ਡੰਗੋਰੀ ਦੇ ਸਹਾਰੇ ਬੜੀ ਔਖ ਨਾਲ਼ ਤੁਰ ਰਿਹਾ ਸੀ। ਵਿਧਾਤਾ ਸਿੰਘ ਤੀਰ ਨੇ ਇਸ ਵਾਕਿਆ ਨੂੰ ਕਲਮਬਧ ਕਰਦਿਆਂ ਲਿਖਿਆ ਹੈ:

"ਔਹ! ਪਾਂਡੀ ਜਾਂਦਾ ਜੇ, ਕਿਹਾ ਸੋਹਣਾ ਲਗਦਾ ਏ।
ਭਾਰੀ ਏ ਪੰਡ ਬੜੀ, ਪੈਂਡਾ ਵੀ ਚੋਖਾ ਏ।
ਪਾਂਡੀ ਦੇ ਪਿੰਡੇ 'ਚੋਂ, ਮੜ੍ਹਕਾ ਪਿਆ ਵਗਦਾ ਏ।"

ਜਦੋਂ ਮੋਚੀ ਦੀ ਕੁੱਲੀ ਵਿੱਚ ਪੰਡ ਛੱਡ ਕੇ ਪਾਂਡੀ ਵਾਪਸ ਜਾਣ ਹੈ ਲੱਗਦਾ ਤਾਂ ਬੁੱਢਾ ਮੋਚੀ ਉਸ ਦਾ ਥਹੁ ਪਤਾ ਪੁੱਛਦਾ ਹੈ। ਪਾਂਡੀ ਨੇ ਜਦੋਂ ਅਪਣੀ ਚਾਦਰ ਲਾਹੀ ਤਾਂ ਸ਼ਾਹੀ ਲਿਬਾਸ ਅਤੇ ਸਿਰ 'ਤੇ ਕਲਗੀ ਲੱਗੀ ਵੇਖ ਕੇ ਬੁਢੇ ਮੋਚੀ ਨੂੰ ਪਤਾ ਲੱਗਦਾ ਹੈ ਕਿ ਉਹ ਤਾਂ ਪੰਜਾਬ ਦਾ ਮਹਾਰਾਜਾ ਹੈ ਜੋ ਭੇਸ ਵਟਾ ਕੇ ਲੋਕਾਈ ਦੀ ਖ਼ਿਦਮਤ ਕਰ ਰਿਹਾ ਹੈ।

ਹਵਾਲੇ ਸੋਧੋ

  1. "ਜੋਖਮ ਹੰਢਾਉਂਦੇ ਪੰਜਾਬ ਨੂੰ ਨਹੀਂ ਲੱਭ ਰਿਹਾ ਪਾਂਡੀ ਪਾਤਾਸ਼ਾਹ". Rozana Spokesman. 2020-12-13. Retrieved 2023-05-25.