ਪਾਈ ਚਾਰਟ ਜਾਂ ਚੱਕਰ ਗਰਾਫ਼ ਵਿੱਚ ਅੰਕੜਿਆਂ ਨੂੰ ਚੱਕਰ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਇੱਕ ਚੱਕਰ ਗਰਾਫ਼ ਇੱਕ ਪੂਰਨ ਅਤੇ ਉਸ ਦੇ ਭਾਗਾਂ ਵਿੱਚ ਸੰਬੰਧ ਦਰਸਾਉਂਦਾ ਹੈ। ਇੱਥੇ ਪੂਰਨ ਚੱਕਰ ਨੂੰ ਚੱਕਰਖੰਡਾਂ ਵਿੱਚ ਵੰਡਿਆਂ ਜਾਂਦਾ ਹੈ। ਹਰੇਕ ਚੱਕਰਖੰਡ ਦਾ ਮਾਪ ਉਸ ਦੇ ਦੁਆਰਾ ਦਰਸਾਈ ਗਈ ਸੂਚਨਾ ਦੇ ਸਮਾਨ ਅਨੁਪਾਤੀ ਹੁੰਦਾ ਹੈ। 1801 ਵਿੱਚ ਇਸ ਚਾਰਟ ਨੂੰ ਪਹਿਲੀ ਵਾਰ ਵਿਲੀਅਮ ਪਲੇਅਫੇਅਰ ਨੇ ਬਣਾਇਆ। ਇਸ ਦੀ ਵਰਤੋਂ ਮਾਸ ਮੀਡੀਆ ਅਤੇ ਵਿਉਪਾਰ ਵਿੱਚ ਵੱਡੇ ਪੈਮਾਨੇ ਤੇ ਕੀਤੀ ਜਾਂਦੀ ਹੈ।[1]

ਪਾਈ ਚਾਰਟ
ਪਹਿਲੀ ਵਾਰ ਦਰਸਾਉਣਾਵਿਲ਼ੀਅਮ ਪਲੇਫੇਅਰ
ਉਦੇਸ਼ਅੰਕੜਿਆਂ ਨੂੰ ਚੱਕਰ ਗਰਾਫ਼ ਵਿੱਚ ਦਰਸਾਉਣਾ।

ਉਦਾਹਰਨ ਸੋਧੋ

 
ਪਾਈ ਚਾਰਟ ਦੀ ਉਦਾਹਰਨ
ਗਰੁੱਪ ਦਾ ਨਾਮ ਸੀਟਾਂ ਦੀ ਗਿਣਤੀ ਪ੍ਰਤੀਸ਼ਤ (%) ਕੇਂਦਰੀ ਕੋਣ (°)
EUL 39 5.3 19.2
PES 200 27.3 98.4
EFA 42 5.7 20.7
EDD 15 2.0 7.4
ELDR 67 9.2 33.0
EPP 276 37.7 135.7
UEN 27 3.7 13.3
Other 66 9.0 32.5
ਕੁੱਲ 732 99.9* 360.2*

ਹਵਾਲੇ ਸੋਧੋ