ਪਾਕਿਸਤਾਨੀ ਪੰਜਾਬੀ ਕਵਿਤਾ ਦੀ ਪਰਗਤੀਵਾਦੀ ਧਾਰਾ

ਸੰਦਰਭ ਉਸਤਾਦ ਦਮਨ, ਆਗਾ ਅਲੀ ਮੁਜ਼ੰਮਿਲ, ਮਸਊਦ ਚੌਧਰੀ

ਸੋਧੋ

ਭੂਮਿਕਾ

ਸੋਧੋ

ਪ੍ਰਗਤੀਵਾਦੀ ਲਹਿਰ ਦੀ ਸਥਾਪਨਾ 20ਵੀਂ ਸਦੀ ਵਿੱਚ ਪਹਿਲਾ ਯੂਰਪ ਵਿੱਚ ਅਗਾਂਹ ਵੱਧ ਬੁਧੀਜੀਵੀਆਂ, ਸਾਹਿਤਕਾਰਾਂ ਅਤੇ ਚਿੰਤਕਾਂ ਦੁਆਰਾ ਫਾਂਸੀਵਾਦੀ ਼ਤਾਕਤਾਂ ਦੇ ਵਿਰੁੱਧ ਵਿੱਚ ਹੋਈ। ਅਗਾਂਹਵਧੂ ਲੇਖਕਾਂ, ਕਲਾਕਾਰਾਂ ਦੀ 1935 ਵਿੱਚ ਅੰਗੇਜ਼ੀ ਨਾਵਲਕਾਰ ਈ.ਐੱਮ ਫਾਰਸਟਰ ਦੀ ਪ੍ਰਧਾਨਗੀ ਹੇਠ ਪੈਰਿਸ ਵਿਖੇ ਕਾਨਫਰੰਸ ਹੋਈ। ਭਾਵੇਂ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਵਿੱਚ ਪ੍ਰਗਤੀਵਾਦੀ ਧਾਰਾ ਦਾ ਆਗਮਨ ਹਿੰਦੀ ਦੇ ਰਾਹੀਂ ਹੋਇਆ ਪਰ ਇਹ ਤੱਥ ਸਰਵਮਾਨਯ ਹੈ ਕਿ ਪੰਜਾਬੀ ਦੀ ਪ੍ਰਤੀਨਿਧਤਾ ਮੁਲਕ ਰਾਜ ਆਨੰਦੇ ਨੇ ਕੀਤੀ ਸੀ। ਇਸ ਲਹਿਰ ਵਿੱਚ ਪ੍ਰੋਰ. ਮੋਹਨ ਸਿੰਘ, ਹੀਰਾ ਸਿੰਘ ਦਰਦ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਪ੍ਰਿ. ਸੰਤ ਸਿੰਘ ਸੇਖੋਂ, ਸੰਤੋਖ ਸਿੰਘ, ਧੀਰ, ਬਾਬੂ, ਫੀਰੋਜ਼ਦੀਨ ਸ਼ਰਫ਼, ਹਮ ਦਮ ਆਦਿ ਨੇ ਅਗਾਂਹ ਵਧੂ ਸਾਹਿਤ ਸਿਰਜਿਆ ਹੈ। ਪੰਜਾਬੀ ਵਿੱਚ 1936 ਤੋਂ ਬਹੁਤ ਸਮਾਂ ਪਹਿਲਾਂ ਇਨਕਲਾਬੀ ਚੇਤਨਾ ਨੂੰ ਪ੍ਰਚੰਡ ਕਰਦੀਆਂ ਕਵਿਤਾਵਾਂ ਰਚੀਆਂ ਗਈਆਂ ਹਨ। ਗਦਰ ਲਹਿਰ ਦੀ ਕਵਿਤਾ, ਕਿਰਤੀ ਅਤੇ ਫੁਲਵਾੜੀ ਪੱਤਰਾਂ ਵਿੱਚ ਸਮਾਜਵਾਦੀ ਚੇਤਨਾ ਨੂੰ ਉਭਰਨ ਵਾਲੀਆਂ ਕਵਿਤਾਵਾਂ ਛਪਦੀਆਂ ਰਹੀਆਂ ਹਨ। ਇਸ ਕਿਸਮ ਦੇ ਹਾਲਤ ਵਿੱਚ ਪ੍ਰਗਤੀਵਾਦੀ ਵਿਚਾਰਾਂ ਨੂੰ ਪੇਸ਼ ਕਰਨ ਵਾਲੀ ਕਵਿਤਾ ਦੀ ਹਾਲਤ ਦਾ ਅੰਦਾਜ਼ਾ ਅਸੀਂ ਆਪ ਹੀ ਲਗਾ ਸਕਦੇ ਹਨ। ਇਸ ਬਾਰੇ ਰਣਧੀਰ ਚੰਦ ਲਿਖਦਾ ਹੈ: ਏਨਾ ਵੀ ਨਾ ਗਮ ਪਾਲਾ ਵਧ ਜਾਏ, ਏਨਾ ਵੀ ਨਾ ਸੂਰਜ ਠੰਡਾ ਹੋ ਜਾਏ, ਹਾਲਤ ਏਨੀ ਵੀ ਨਾ ਪਤਲੀ ਹੋ ਜਾਏ ਆਪਣੀਆਂ ਪੈੜਾਂ ਸ਼ਹਿਰ `ਚ ਲੱਭਦੇ ਫਿਰੀਏ। ਪ੍ਰਗਤੀਵਾਦੀ ਲਹਿਰ ਦੇ ਇਨਕਲਾਬੀਆਂ ਅਨੁਸਾਰ ਇਨਕਲਾਬ ਦੀ ਡਿਕਸ਼ਨਰੀ ਵਿੱਚ ਇੱਕ ਲਫ਼ਜ਼ ਜੋ ਨਹੀਂ ਮਿਲਦਾ, ਉਹ ਹੈ ਮੌਤ [1] ਪ੍ਰਗਤੀਵਾਦੀ ਦੇ ਸਿਧਾਂਤਕ ਦਾਰਸ਼ਨਿਕ ਅਧਾਰਾਂ ਵਿੱਚ ਵਿਸ਼ੇਸ਼ ਦਿਸ਼ਾ ਵਿੱਚ ਅੱਗੇ ਵੱਧਣ ਨੂੰ ਸ਼ੁਮਾਰ ਕੀਤਾ ਜਾਂਦਾ ਹੈ। ਪ੍ਰਗਤੀ ਵਿੱਚ ਗਤੀ ਅਥਵਾ ਪ੍ਰਵਾਹ ਹੁੰਦਾ ਹੈ। ਸਾਹਿਤ ਦਾ ਦਾਰਸ਼ਨਿਕ ਆਧਾਰ ਮੁੱਖ ਰੁਪ ਵਿੱਚ ਮਾਰਕਸਵਾਦੀ ਵਿਸ਼ਵ ਦ੍ਰਿਸ਼ਟੀ ਹੈ।[2] ਮਾਰਕਸੀ ਫਲਸਫੇ ਅਨੁਸਾਰ ਮਨੁੱਖੀ ਵਿਕਾਸ ਦੇ ਇਤਿਹਾਸ ਵਿੱਚ ਪੰਜ ਸਮਾਜਿਕ, ਆਰਥਿਕ ਬਣਤਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਹ ਪੰਜ ਬਣਤਰਾਂ ਆਦਿਮ ਸਮਾਜਵਾਦ, ਗੁਲਾਮਦਾਰੀ ਸਮਾਜ, ਸਾਮੰਤਵਾਦ, ਪੂੰਜੀਵਾਦੀ ਵਿਵਸਥਾ ਅਤੇ ਸਾਮਵਾਦੀ ਵਿਵਸਥਾ ਹਨ। ਸਾਮਵਾਦੀ ਵਿਵਸਥਾ ਦੇ ਦੋ ਪੜ੍ਹਾਅ ਸਮਾਜਵਾਦ ਤੇ ਸਾਮਵਾਦ ਹਨ।

ਪਾਕਿਸਤਾਨ ਦੀ ਰਾਜਨੀਤਿਕ ਸਥਿਤੀ

ਸੋਧੋ

ਪਾਕਿਸਤਾਨੀ ਦੱਖਣ ਏਸ਼ੀਆਂ ਦਾ ਇੱਕ ਪ੍ਰਭੁਸਤਾ ਸੰਪੰਨ ਮੁਲਕ ਹੇ। ਇਸਦੀ ਆਬਾਦੀ 18 ਕਰੋੜ ਹੈ ਜਿਸਦਾ ਕੁੱਲ ਏਰੀਆ 796,095 ਵਰਗ ਕਿਲੋਮੀਟਰ ਹੈ। ਇਹ ਵਿਸ਼ਵ ਪੱਧਰ ਤੇ ਬਹੁ ਆਬਾਦੀ ਵਾਲਾ ਛੇਵਾਂ ਅਤੇ ਖੇਤਰਫਲ ਦੇ ਪੱਖ ਤੋਂ 36ਵਾਂ ਮੁਲਕ ਹੈ। ਪਾਕਿਸਤਾਨ ਸੰਘੀ ਪਾਰਲੀਮਾਨੀ ਰਾਵਰਾਜ ਹੈ। ਜਿਸਦੇ ਚਾਰ ਪ੍ਰਾਂਤੇ ਅਤੇ ਚਾਰ ਸੰਘੀ ਖੇਤਰ ਹਨ। ਪਾਕਿਸਤਾਨ ਨਸਲੀ ਤੇ ਭਾਸ਼ਾਈ ਤੌਰ 'ਤੇ ਵੰਨ ਸੁਵੰਨਤਾ ਵਾਲਾ ਦੇਸ਼ ਹੈ। ਜਿਸਨੂੰ ਨਿਊਕਲੀਅਰ ਹਥਿਆਰਾਂ ਵਾਲਾ ਦੇਸ਼ ਐਲਾਨਿਆਂ ਗਿਆ ਹੈ।

ਪਾਕਿਸਤਾਨ ਦੀ ਧਾਰਮਿਕ ਸਥਿਤੀ

ਸੋਧੋ

ਪਾਕਿਸਤਾਨ ਵਿਸ਼ਵ ਦਾ ਦੂਸਰਾ ਮੁਸਲਿਮ ਬਹੁ-ਮੁਸਲਿਮ ਗਿਣਤੀ ਅਤੇ ਦੂਸਰਾ ਸ਼ੀਆ ਅਬਾਦੀ ਦੀ ਬਹੁਲਤਾ ਵਾਲਾ ਮੁਲਕ ਹੈ ਪਾਕਿਸਤਾਨ ਵਿੱਚ 97% ਮੁਸਲਮਾਨ ਹਨ। ਬਹੁਗਿਣਤੀ ਸੁੰਨੀ ਮੁਸਲਮਾਨਾਂ ਦੀ ਹੈ। 5-20% ਸ਼ੀਆ ਹਨ ਅਤੇ 20.30% ਅਹਿਮਦੀ ਹਨ ਜ਼ੋ ਕਿ ਸਰਕਾਰੀ ਤੌਰ 'ਤੇ 1974 ਦੀ ਸੰਵਿਧਾਨਿਕ ਸੋਧ ਦੇ ਅਨੁਸਾਰ ਗੈਰ ਮੁਸਲਿਮ ਕਰਾਰ ਦਿੱਤੇ ਗਏ ਹਨ। ਕਰਾਚੀ ਵਿੱਚ ਰੋਮਨ ਕੈਥੋਲਿਕ ਫ਼ਿਰਕਾ ਵੀ ਹੈ ਜ਼ੋ ਕਿ ਪਹਿਲੇ ਤੇ ਦੂਸਰੇ ਮਹਾਂਯੁੱਧ ਸਮੇਂ ਅੰਗਰੇਜ਼ਾਂ ਦੁਆਰਾ ਬਸਤੀਵਾਦੀ ਪ੍ਰਸ਼ਾਸਨ ਅਧੀਨ ਕਰਾਈ ਦਾ ਬੁਨਿਆਦੀ ਢਾਂਚਾ ਵਿਕਸਿਤ ਕਰਨ ਸਮੇਂ ਗੋਆ ਅਤੇ ਤਾਮਿਲ ਪ੍ਰਵਾਸੀਆਂ ਦੁਆਰਾ ਸਥਾਪਤ ਕੀਤਾ ਗਿਆ ਸੀ। ਬੇਸ਼ੱਕ ਪਾਕਿਸਤਾਨ ਦੀਆਂ ਅਜਿਹੀਆਂ ਧਾਰਮਿਕ, ਸਮਾਜਕ, ਰਾਜਨੀਤਿਕ, ਸੱਭਿਆਚਾਰਕ ਪ੍ਰਸਥਿਤੀਆਂ ਅਗਾਂਹਵਾਧੂ ਪ੍ਰਗਤੀਵਾਦੀ ਅਤੇ ਮਾਰਕਸੀ ਫ਼ਲਸਫੇ ਦੀਆਂ ਅਨੁਸਾਰੀ ਰਚਨਾਵਾਂ ਦੇ ਅਨੁਕੂਲ ਨਹੀਂ ਸਨ। ਪਰ ਫਿਰ ਵੀ ਉਸਤਾਦ ਦਾਮਨ, ਮੁਨੀਰ ਨਿਆਜ਼ੀ, ਅਹਿਮਦ ਸਲੀਮ, ਉਮਰ ਗਨੀ ਆਦਿ ਬਾਬਾ ਨਜ਼ਮੀ, ਨਜ਼ਮ ਹੁਸੈਨ ਸਾਹਿਤਕਾਰਾਂ ਨੇ ਪ੍ਰਤਿਕੂਲ ਹਾਲਤਾਂ ਦੇ ਹੁੰਦੇ ਹੋਏ ਵੀ ਲੋਕ ਹਿੱਤਾਂ ਦੀ ਤਰਜਮਾਨੀ ਕਰਦੀਆਂ ਰਚਨਾਵਾਂ ਰਚੀਆਂ ਹਨ। ਜ਼ੋ ਕਿ ਪ੍ਰਗਤੀਵਾਦੀ ਧਾਰਾ ਦੇ ਅੰਤਰਗਤ ਆਉਂਦੀਆਂ ਹਨ। ਜਿਹਨਾਂ ਵਿਚੋਂ ਬਹੁਤ ਸਾਰੀਆਂ ਰਚਨਾਵਾਂ ਇਨਕਲਾਬੀ ਚੇਤਨਾ ਪ੍ਰਦਾਨ ਕਰਨ ਵਾਲੀਆਂ ਹਨ।

ਉਸਤਾਦ ਦਮਨ

ਸੋਧੋ

ਇਨਕਲਾਬੀ ਚੇਤਨਾ ਪ੍ਰਚੰਡ ਕਰਨ ਵਾਲਾ ਸ਼ਾਇਰ ਸੀ। ਉਹ ਇਨਕਲਾਬੀ ਰਾਹੀਂ ਸਮੁੱਚੇ ਢਾਂਚੇ ਨੂੰ ਬਣਲਣਾ ਲੋਚਦਾ ਸੀ। ਇਥੇ ਇਨਕਲਾਬ ਆਏਗਾ ਜ਼ਰੂਰ ਦੁਨੀਆ ਹੁਣ ਪੁਰਾਣੀ ਏ, ਨਜ਼ਾਮ ਬਦਲੇ ਜਾਣਗੇ। ਅਮੀਰ ਤੇ ਗਰੀਬ ਦੇ ਨਾਮ ਬਦਲੇ ਜਾਣਗੇ ਅਦਾਲਤ ਬਦਲੀ ਜਾਏਗੀ, ਕਾਨੰਨ ਬਦਲ ਜਾਣਗੇ। ਗੱਦਾਰਾਂ ਦੀਆਂ ਰਗਾਂ ਵਿਚੋਂ ਖੂਨ ਬਦਲੇ ਜਾਣਗੇ।4 ਉਸਤਾਦ ਦਮਨ ਨੂੰ ਆਰਥਿਕ ਨਾ ਬਰਾਬਰੀ ਅਤੇ ਆਰਥਿਕ ਲੁਟੇਰਿਆਂ ਦੀ ਸਹੀ ਪਹਿਚਾਣ ਸੀ। (ਹਵਾਲੇ) [3] [4]

  1. ਪਥਰਾਈ ਜੀਭ ਤੇ ਸੁੱਕ ਚੁੱਕੇ ਖੂਨ ਦੇ ਜ਼ੋ ਨਕਸ਼ ਬਾਕੀ ਨੇ ਮਿੱਟਦੇ ਨਹੀਂ, ਹੇਮਜਯੋਤੀ, ਪਈ, 1970, ਪੰਨਾ 29
  2. ਡਾ. ਦੇਵਿੰਦਰ ਸਿੰਘ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ: 621
  3. ਬੇਮਿਆਜ਼ਤਮਤੀ ਉਸਤਾਦ ਦਾਮਨ (ਰਵਿੰਦਰ ਰਵੀ), ਸੰਪਾਦਕ ਜੈਤੇਰਾ ਸਿੰਘ ਅਨੰਤ, ਪੰਨਾ 76
  4. ਇਸ਼ਕ ਨਾ ਲੱ4ਦਾ ਲੇਹਾ, ਆਗਾਂ ਅਲੀ ਮੁਜ਼ਮਿਲ, ਪੰਨਾ 20